ਅਮਰੀਕਾ: ਪਿਟਸਬਰਗ 'ਚ ਗੋਲੀਬਾਰੀ, 2 ਦੀ ਮੌਤ ਤੇ ਕਈ ਜ਼ਖਮੀ

ਅਮਰੀਕੀ ਸੂਬਾ ਪੈਨਸਿਲਵੇਨੀਆ ਦੇ ਪਿਟਸਬਰਗ 'ਚ ਐਤਵਾਰ ਤੜਕੇ ਪਾਰਟੀ 'ਚ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋ...

ਪਿਟਸਬਰਗ- ਅਮਰੀਕੀ ਸੂਬਾ ਪੈਨਸਿਲਵੇਨੀਆ ਦੇ ਪਿਟਸਬਰਗ 'ਚ ਐਤਵਾਰ ਤੜਕੇ ਪਾਰਟੀ 'ਚ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪਿਟਸਬਰਗ ਪੁਲਿਸ ਨੇ ਇਕ ਬਿਆਨ 'ਚ ਦੱਸਿਆ ਕਿ ਸ਼ਹਿਰ 'ਚ ਕਿਰਾਏ 'ਤੇ ਲਏ ਗਏ ਇਕ ਸਥਾਨ 'ਤੇ ਰਾਤ ਕਰੀਬ 12:30 ਵਜੇ ਗੋਲੀਬਾਰੀ ਹੋਈ।

ਘਟਨਾ ਦੇ ਸਮੇਂ ਉਥੇ 200 ਤੋਂ ਜ਼ਿਆਦਾ ਲੋਕ ਮੌਜੂਦ ਸਨ ਜਿਨ੍ਹਾਂ 'ਚੋਂ ਜ਼ਿਆਦਾਤਰ ਬਾਲਗ ਸਨ। ਪੁਲਿਸ ਨੇ ਕਿਹਾ ਕਿ ਜ਼ਖਮੀ ਹੋਏ ਕਈ ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ 11 ਲੋਕ ਗੋਲੀਆਂ ਨਾਲ ਜ਼ਖਮੀ ਹੋਏ ਹਨ। ਘਟਨਾ 'ਚ ਦੋ ਲੋਕਾਂ ਦੀ ਹਸਪਤਾਲ 'ਚ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਪੁਲਿਸ ਨੇ ਕਿਹਾ ਕਿ ਜਦ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਲੋਕ ਉਥੋਂ ਭੱਜ ਰਹੇ ਸਨ। ਕੁਝ ਲੋਕਾਂ ਨੇ ਖਿੜਕੀਆਂ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। 'ਡਬਲਯੂ.ਟੀ.ਏ.ਈ. ਟੀ.ਵੀ.' ਮੁਤਾਬਕ ਪੁਲਿਸ ਨੇ ਕਿਹਾ ਕਿ 50 ਰਾਊਂਡ ਅੰਦਰ ਅਤੇ ਕਈ ਰਾਊਂਡ ਬਾਹਰ ਗੋਲੀਬਾਰੀ ਹੋਈ। ਘਟਨਾ ਵਾਲੀ ਥਾਂ ਤੋਂ ਰਾਈਫ਼ਲ ਅਤੇ ਪਿਸਤੌਲ ਦੇ ਖਾਲ੍ਹੀ ਕਾਰਤੂਸ ਮਿਲੇ ਹਨ। ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਅਤੇ ਗੋਲੀਬਾਰੀ ਦੇ ਸ਼ੱਕੀਆਂ ਦਾ ਪਤਾ ਅਜੇ ਨਹੀਂ ਚੱਲ ਸਕਿਆ ਹੈ।

Get the latest update about shooting, check out more about pittsburgh, USA, two dead & TruescoopNews

Like us on Facebook or follow us on Twitter for more updates.