ਹਾਈ ਵੋਲਟੇਜ ਤਾਰਾਂ ਦੇ ਸੰਪਰਕ 'ਚ ਆਏ 2 ਕਿਸਾਨ ਭਰਾ, ਕਰੰਟ ਲੱਗਣ ਨਾਲ ਮੌਕੇ ਤੇ ਹੋਈ ਮੌਤ

ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ 'ਚ ਖੇਤ 'ਚ ਕੰਮ ਕਰਦਿਆਂ 2 ਕਿਸਾਨ ਭਰਾਵਾਂ ਦੀ ਮੌਤ ਹੋ ਗਈ ਹੈ। ਲਾਲੋਰ ਗੁਜਰਾਂਪੁਰ ਪਿੰਡ ਵਿੱਚ ਖੇਤੀ ਕਰਦਿਆਂ ਜਦੋਂ ਉਹ ਇੱਕ ਲੋਹੇ ਦੀ ਪੱਟੀ ਦੀ ਮਦਦ ਨਾਲ ਕਥਿਤ ਤੌਰ 'ਤੇ ਨਹਿਰ ਦੇ ਅੰਦਰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ...

ਯੂਪੀ :- ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ 'ਚ ਖੇਤ 'ਚ ਕੰਮ ਕਰਦਿਆਂ 2 ਕਿਸਾਨ ਭਰਾਵਾਂ ਦੀ ਮੌਤ ਹੋ ਗਈ ਹੈ। ਲਾਲੋਰ ਗੁਜਰਾਂਪੁਰ ਪਿੰਡ ਵਿੱਚ ਖੇਤੀ ਕਰਦਿਆਂ ਜਦੋਂ ਉਹ ਇੱਕ ਲੋਹੇ ਦੀ ਪੱਟੀ ਦੀ ਮਦਦ ਨਾਲ ਕਥਿਤ ਤੌਰ 'ਤੇ ਨਹਿਰ ਦੇ ਅੰਦਰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ,ਤਾਂ ਇੱਕ ਹਾਈ ਵੋਲਟੇਜ ਪਾਵਰ ਲਾਈਨ ਦੇ ਸੰਪਰਕ ਵਿੱਚ ਆ ਗਏ। ਜਿਸ ਤੋਂ ਬਾਅਦ ਮੌਕੇ ਤੇ ਹੋ ਦੋਨੋ ਕਿਸਾਨ ਭਰਾਵਾਂ ਦੀ ਜਾਨ ਚਲੀ ਗਈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਦੋਨੋ ਕਿਸਾਨ ਭਰਾਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।   


ਇਸ ਬਾਰੇ ਜਾਣਕਾਰੀ ਦੇਂਦਿਆਂ ਸਟੇਸ਼ਨ ਹਾਊਸ ਅਫਸਰ ਨਰੇਸ਼ ਤਿਆਗੀ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਜਿੰਦਰ ਪ੍ਰਸਾਦ (55) ਅਤੇ ਰਾਮੇਸ਼ਵਰ ਦਿਆਲ (50) ਦੋਵੇਂ ਭਰਾ ਸਿੰਚਾਈ ਲਈ ਆਪਣੇ ਖੇਤਾਂ ਵਿੱਚ ਨਹਿਰ ਦਾ ਪਾਣੀ ਲਿਆਉਣ ਲਈ 20 ਫੁੱਟ ਲੰਬੀ ਲੋਹੇ ਦੀ ਪੱਟੀ ਨਾਲ ਨਹਿਰ ਦੇ ਅੰਦਰ ਜਾਣ ਵਾਲੇ ਚੈਨਲ ਨੂੰ ਖੋਲ੍ਹ ਰਹੇ ਸਨ।

ਬਿਸਾਲਪੁਰ ਸਰਕਲ ਦੇ ਉਪ ਮੰਡਲ ਮੈਜਿਸਟ੍ਰੇਟ ਰਿਸ਼ੀ ਕਾਂਤ ਰਾਜਵੰਸ਼ੀ ਨੇ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਨੂੰ ਮੁਆਵਜ਼ਾ ਦੇਣ ਲਈ ਮਾਮਲਾ ਰਾਜ ਬਿਜਲੀ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਇਸ ਦੌਰਾਨ, ਸਬੰਧਤ 'ਲੇਖਪਾਲ' ਨੂੰ ਮੁੱਖ ਮੰਤਰੀ ਕਿਸਾਨ ਦੁਰਘਟਨਾ ਕਲਿਆਣ ਯੋਜਨਾ ਦੇ ਤਹਿਤ ਮੁਆਵਜ਼ਾ ਪ੍ਰਦਾਨ ਕਰਨ ਲਈ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

Get the latest update about 2 farmers died due to electric shock, check out more about UP, NATIONAL NEWS, UTTER PARDESH NEWS & TRUE SCOOP PUNJABI

Like us on Facebook or follow us on Twitter for more updates.