ਅਮਰੀਕਾ ਦੇ ਸੀਡਰ ਰੈਪਿਡਸ 'ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਅਮਰੀਕਾ ਦੇ ਲੋਵਾ ਸੂਬੇ 'ਚ ਸੀਡਰ ਰੈਪਿਡਸ ਦੇ ਇਕ ਨਾਈਟ ਕਲੱਬ 'ਚ ਐਤਵਾਰ ਦੇਰ ਰਾਤ...

ਵਾਸ਼ਿੰਗਟਨ- ਅਮਰੀਕਾ ਦੇ ਲੋਵਾ ਸੂਬੇ 'ਚ ਸੀਡਰ ਰੈਪਿਡਸ ਦੇ ਇਕ ਨਾਈਟ ਕਲੱਬ 'ਚ ਐਤਵਾਰ ਦੇਰ ਰਾਤ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ। ਇਸ ਗੋਲੀਬਾਰੀ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।

ਪੁਲਿਸ ਨੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਟੈਬੂ ਨਾਈਟ ਕਲੱਬ ਅਤੇ ਲਾਉਂਜ ਵਿੱਚ ਦੇਰ ਰਾਤ ਕਰੀਬ ਡੇਢ ਵਜੇ ਹੋਈ ਅਤੇ ਸ਼ਹਿਰ ਵਿੱਚ ਗਸ਼ਤ ਕਰ ਰਹੇ ਅਧਿਕਾਰੀ ਤੁਰੰਤ ਉੱਥੇ ਪਹੁੰਚ ਗਏ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਗੋਲੀਬਾਰੀ ਇਕ ਜਾਂ ਇਕ ਤੋਂ ਵਧੇਰੇ ਵਿਅਕਤੀਆਂ ਵਲੋਂ ਕੀਤੀ ਗਈ ਜਾਂ ਨਹੀਂ। ਪੁਲਿਸ ਨੇ ਇਹ ਵੀ ਨਹੀਂ ਦੱਸਿਆ ਕਿ ਗੋਲੀਬਾਰੀ ਦਾ ਕਾਰਨ ਕੀ ਸੀ ਅਤੇ ਕੀ ਉਨ੍ਹਾਂ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਪੁਲਿਸ ਨੇ ਕਿਹਾ ਕਿ ਜਨਤਾ ਨੂੰ ਕੋਈ ਖ਼ਤਰਾ ਨਹੀਂ ਹੈ। ਪੁਲਿਸ ਨੇ ਪੀੜਤਾਂ ਦੇ ਨਾਂ ਜਾਂ ਜ਼ਖਮੀਆਂ ਦੀ ਸਥਿਤੀ ਦਾ ਵੀ ਖੁਲਾਸਾ ਨਹੀਂ ਕੀਤਾ। ਕਲੱਬ ਦੇ ਮਾਲਕ ਮੌਡ ਵਿਲੀਅਮਜ਼ ਨੇ ਨੂੰ ਦੱਸਿਆ ਕਿ ਉਸ ਨੂੰ ਗੋਲੀਬਾਰੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਮੇਅਰ ਟਿਫਨੀ ਓ'ਡੋਨੇਲ ਨੇ ਘਟਨਾ ਦੀ ਨਿੰਦਾ ਕੀਤੀ ਅਤੇ ਪੁਲਿਸ ਦੀ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ।

Get the latest update about Cedar Rapids, check out more about US, Two kill, Online Punjabi News & shooting

Like us on Facebook or follow us on Twitter for more updates.