ਨਿਊਯਾਰਕ ਕਵੀਂਸ 'ਚ ਮੁੜ 2 ਸਿੱਖ ਨੌਜਵਾਨਾਂ 'ਤੇ ਹੋਇਆ ਜਾਨਲੇਵਾ ਹਮਲਾ, ਲੁੱਟ-ਖੋਹ ਕਰ ਪੱਗ ਵੀ ਉਤਾਰੀ

ਨਿਊਯਾਰਕ 'ਚ ਨਸਲੀ ਭੇਦ ਅਤੇ ਆਮ ਲੋਕਾਂ ਤੇ ਹਮਲੇ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਝ ਦਿਨ ਪਹਿਲਾ ਹੀ ਕਵੀਨਜ਼ 'ਚ ਇਕ ਬਜ਼ੁਰਗ ਸਿੱਖ ਤੇ ਹਮਲਾ ਹੋਇਆ ਸੀ ਤੇ ਹੁਣ 10 ਦਿਨਾਂ ਦੇ ਅੰਦਰ ਹੀ ...

ਨਿਊਯਾਰਕ 'ਚ ਨਸਲੀ ਭੇਦ ਅਤੇ ਆਮ ਲੋਕਾਂ ਤੇ ਹਮਲੇ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੁਝ ਦਿਨ ਪਹਿਲਾ ਹੀ ਕਵੀਨਜ਼ 'ਚ ਇਕ ਬਜ਼ੁਰਗ ਸਿੱਖ ਤੇ ਹਮਲਾ ਹੋਇਆ ਸੀ ਤੇ ਹੁਣ 10 ਦਿਨਾਂ ਦੇ ਅੰਦਰ ਹੀ ਫਿਰ ਤੋਂ 2 ਸਿੱਖ ਨੌਜਵਾਨਾਂ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਰਿਚਮੰਡ ਹਿੱਲ ਨੇੜੇ ਦੋ ਸਿੱਖ ਨੌਜਵਾਨਾਂ 'ਤੇ ਹਮਲੇ ਦੀ ਵੀਡੀਓ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੁਝ ਲੋਕਾਂ ਨੇ ਪਹਿਲਾਂ ਸੜਕ 'ਤੇ ਪੈਦਲ ਜਾ ਰਹੇ ਸਿੱਖ ਨੌਜਵਾਨਾਂ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਫਿਰ ਉਨ੍ਹਾਂ ਦੀਆਂ ਪੱਗਾਂ ਲਾਹ ਦਿੱਤੀਆਂ। ਘਟਨਾ ਤੋਂ ਬਾਅਦ ਜਦੋਂ ਤੱਕ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚੇ, ਉਦੋਂ ਤੱਕ ਮੁਲਜ਼ਮ ਫ਼ਰਾਰ ਹੋ ਗਏ। ਸਿੱਖ ਜਥੇਬੰਦੀ ਨਾਲ ਸਬੰਧਤ ਸਥਾਨਕ ਆਗੂ ਵੀ ਮੌਕੇ ’ਤੇ ਪੁੱਜੇ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।  ਪੁਲਿਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਨਫ਼ਰਤੀ ਅਪਰਾਧ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

 
ਇਸ ਘਟਨਾ ਤੇ ਪ੍ਰਤੀਕਿਰਿਆ ਦੇਂਦਿਆਂਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਆਮ ਲੋਕਾਂ ਨੂੰ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕਰੋ। ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। 
ਭਾਰਤੀ ਦੂਤਾਵਾਸ ਨੇ ਨਿਊਯਾਰਕ ਪੁਲਿਸ ਅਤੇ ਸਥਾਨਕ ਅਥਾਰਟੀ ਤੋਂ ਘਟਨਾ ਸਬੰਧੀ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਨਿਊਯਾਰਕ ਅਸੈਂਬਲੀ ਦੀ ਪਹਿਲੀ ਸਿੱਖ ਮਹਿਲਾ ਮੈਂਬਰ ਜੈਨੀਫਰ ਰਾਜਕੁਮਾਰ ਨੇ ਟਵੀਟ ਕੀਤਾ ਕਿ ਇਹ ਚਿੰਤਾਜਨਕ ਸਥਿਤੀ ਹੈ। ਅਮਰੀਕਾ ਵਿਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧ ਦੇ ਮਾਮਲੇ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ 10 ਦਿਨ ਪਹਿਲਾਂ ਰਿਚਮੰਡ ਹਿੱਲ ਇਲਾਕੇ ਵਿੱਚ ਹੀ ਵਾਪਰੀ ਸੀ, ਫਿਰ ਵੀ ਪੁਲੀਸ ਚੌਕਸ ਨਹੀਂ ਹੋਈ। ਜੈਨੀਫਰ ਨੇ ਕਿਹਾ ਕਿ ਅਪ੍ਰੈਲ ਦਾ ਮਹੀਨਾ ਸਿੱਖ ਭਾਈਚਾਰੇ ਲਈ ਅਹਿਮ ਮਹੀਨਾ ਮੰਨਿਆ ਜਾਂਦਾ ਹੈ।  ਇਸ ਲਈ ਅਜਿਹੀ ਘਟਨਾ ਵਾਪਰਨਾ ਮੰਦਭਾਗਾ ਹੈ।

Get the latest update about Two Sikh youths again attacked in New York, check out more about TRUESCOOP PUNJABI, NEWYORK QUEENS, 2 SIKH BOYS ATTACK & WORLD NEWS

Like us on Facebook or follow us on Twitter for more updates.