ਹੁਣ ਹੈਲਮੇਟ ਨਾਲ ਹੀ ਚੱਲ ਪਾਵੇਗਾ ਤੁਹਾਡਾ ਦੋ-ਪਹੀਆ ਵਾਹਨ

ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਅੱਜ ਤੋਂ ਦੋ-ਪਹੀਆ ਵਾਹਨ ਚਾਲਕਾਂ ਲਈ ਵੱਡਾ ਫੈਸਲਾ ਲਾਗੂ ਹੋ ਗਿਆ ਹੈ। ਅੱਜ ਤੋਂ ਬਗੈਰ ਹੈਲਮੇਟ ਦੋ-ਪਹੀਆ ਚਾਲਕਾਂ ਨੂੰ ਕਿਸੇ ਵੀ ਪੈਟਰੋਲ ਪੰਪ ਤੋਂ ਤੇਲ ਨਹੀਂ...

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਅੱਜ ਤੋਂ ਦੋ-ਪਹੀਆ ਵਾਹਨ ਚਾਲਕਾਂ ਲਈ ਵੱਡਾ ਫੈਸਲਾ ਲਾਗੂ ਹੋ ਗਿਆ ਹੈ। ਅੱਜ ਤੋਂ ਬਗੈਰ ਹੈਲਮੇਟ ਦੋ-ਪਹੀਆ ਚਾਲਕਾਂ ਨੂੰ ਕਿਸੇ ਵੀ ਪੈਟਰੋਲ ਪੰਪ ਤੋਂ ਤੇਲ ਨਹੀਂ ਮਿਲੇਗਾ। ਇਹ ਫੈਸਲਾ ਸੜਕ ਹਾਦਸਿਆਂ 'ਚ ਹੋ ਰਹੇ ਵਾਧੇ ਕਰਕੇ ਲਿਆ ਗਿਆ ਹੈ। ਜ਼ਿਲ੍ਹਾ ਅਧਿਕਾਰੀ ਬੀ.ਐੱਨ ਸਿੰਘ ਨੇ ਕਿਹਾ ਕਿ ਸੜਕ ਹਾਦਸਿਆਂ 'ਚ ਹੋ ਰਹੇ ਵਾਧੇ ਦੇ ਮਕਸਦ ਨੂੰ ਲੈ ਕੇ 1 ਜੂਨ ਤੋਂ ਦੋ-ਪਹੀਆ ਚਾਲਕਾਂ ਲਈ 'ਹੈਲਮੇਟ ਨਹੀਂ ਤਾਂ ਤੇਲ ਨਹੀਂ”ਫਾਰਮੂਲਾ ਅਪਣਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੱਥੇ ਦੇ ਸਾਰੇ ਪੰਪ ਮਾਲਕਾਂ ਨੂੰ ਇਸ ਬਾਰੇ ਆਦੇਸ਼ ਜਾਰੀ ਕਰ ਦਿੱਤੇ ਹਏ ਹਨ ਕਿ ਇਕ ਜੂਨ ਤੋਂ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਬਗੈਰ ਹੈਲਮੈਟ ਤੇਲ ਪੁਆਉਣ ਆਉਣ ਵਾਲੇ ਦੋ-ਪਹੀਆ ਚਾਲਕਾਂ ਨੂੰ ਤੇਲ ਨਾ ਦਿੱਤਾ ਜਾਵੇ।

ਸਬਸਿਡੀ ਤੇ ਗੈਰ-ਸਬਸਿਡੀ ਵਾਲੇ ਗੈਸ ਸਿਲੰਡਰਾਂ ਦੇ ਵਧੇ ਰੇਟ

ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਨੂੰ ਸਾਰੇ ਪੰਪ ਮਾਲਕਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਕਿਹਾ ਗਿਆ ਹੈ ਅਤੇ ਜੇਕਰ ਕਿਸੇ ਨੇ ਵੀ ਇਸ ਨਿਯਮ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਖਿਲਾਫ ਪ੍ਰਸਾਸ਼ਨ ਵੱਲੋਂ ਸਖ਼ਤ ਕਦਮ ਚੁੱਕੇ ਜਾਣਗੇ। ਅੰਕੜੇ ਦੱਸਦੇ ਹਨ ਕਿ ਬਗੈਰ ਹੈਲਮੇਟ ਸਵਾਰੀ ਕਰ ਰਹੇ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ। ਇਨ੍ਹਾਂ ਹਾਦਸਿਆਂ 'ਚ ਜਿੱਥੇ ਕਈਆਂ ਦੀ ਜਾਨ ਗਈ ਹੈ ਤਾਂ ਉਧਰ ਹੀ ਕਾਫੀ ਗਿਣਤੀ 'ਚ ਲੋਕ ਗੰਭੀਰ ਜ਼ਖ਼ਮੀ ਹੋ ਕੇ ਹਸਪਤਾਲ 'ਚ ਵੀ ਗਏ ਹਨ।

Get the latest update about National Online Punjabi News, check out more about True Scoop News, Greater Noida News, National News & National Punjabi News

Like us on Facebook or follow us on Twitter for more updates.