ਤਸਵੀਰਾਂ : ਤੂਫਾਨ 'ਹਗਿਬਿਸ' ਨੇ ਜਾਪਾਨ 'ਚ ਮਚਾਈ ਤਬਾਹੀ, ਹੁਣ ਤੱਕ 35 ਲੋਕਾਂ ਦੀ ਮੌਤ

ਜਾਪਾਨ ਦੀ ਰਾਜਧਾਨੀ ਟੋਕੀਓ ਸਣੇ ਦੇਸ਼ ਦੇ ਹੋਰ ਹਿੱਸਿਆਂ 'ਚ ਤੂਫਾਨ 'ਹਗਿਬਿਸ' ਨੇ ਤਬਾਹੀ ਮਚਾਈ ਹੋਈ ਹੈ, ਜਿਸ 'ਚ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ 'ਚ ਡੁੱਬੇ ਮਕਾਨਾਂ 'ਚ ਫਸੇ ਲੋਕਾਂ ਨੂੰ ਕੱਢਣ ਲਈ ਐਤਵਾਰ...

ਟੋਕੀਓ— ਜਾਪਾਨ ਦੀ ਰਾਜਧਾਨੀ ਟੋਕੀਓ ਸਣੇ ਦੇਸ਼ ਦੇ ਹੋਰ ਹਿੱਸਿਆਂ 'ਚ ਤੂਫਾਨ 'ਹਗਿਬਿਸ' ਨੇ ਤਬਾਹੀ ਮਚਾਈ ਹੋਈ ਹੈ, ਜਿਸ 'ਚ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ 'ਚ ਡੁੱਬੇ ਮਕਾਨਾਂ 'ਚ ਫਸੇ ਲੋਕਾਂ ਨੂੰ ਕੱਢਣ ਲਈ ਐਤਵਾਰ ਨੂੰ ਹੈਲੀਕਾਪਟਰ, ਕਿਸ਼ਤੀਆਂ ਤੇ ਹਜ਼ਾਰਾਂ ਸੈਨਿਕਾਂ ਨੂੰ ਲਾਇਆ ਗਿਆ ਹੈ। ਇਸ ਬਚਾਅ ਮੁਹਿੰਮ 'ਚ ਇਕ ਔਰਤ ਦੀ ਹੈਲੀਕਾਪਟਰ 'ਚ ਚੜ੍ਹਦੇ ਸਮੇਂ ਹੇਠ ਡਿੱਗਣ ਨਾਲ ਮੌਤ ਹੋ ਗਈ। ਤੂਫਾਨ ਨੇ ਸ਼ਨੀਵਾਰ ਸਾਮ ਨੂੰ ਦੱਖਣੀ ਟੋਕੀਓ 'ਚ ਦਸਤਕ ਦਿੱਤੀ ਤੇ ਉਸ ਨੇ ਮੱਧ ਤੇ ਉੱਤਰੀ ਜਾਪਾਨ 'ਚ ਤਬਾਹੀ ਮਚਾਈ। ਦੇਸ਼ 'ਚ 14 ਨਦੀਆਂ 'ਚ ਹੜ੍ਹ ਆ ਗਿਆ। ਇਸ 'ਚ 35 ਲੋਕਾਂ ਦੀ ਮੌਤ ਦੀ ਖ਼ਬਰ ਹੈ।

21 ਸਾਲਾਂ ਬਾਅਦ ਇਸ ਭਾਰਤੀ ਨੂੰ ਅਰਥ ਸ਼ਾਸਤਰ 'ਚ ਮਿਲਿਆ ਨੋਬੇਲ 

ਸਰਕਾਰ ਦੀ ਅੱਗ ਬੁਝਾਊ ਤੇ ਆਫਤ ਪ੍ਰਬੰਧਨ ਏਜੰਸੀ ਨੇ ਐਤਵਾਰ ਦੇਰ ਰਾਤ ਕਿਹਾ ਕਿ ਤੂਫਾਨ ਕਰਕੇ ਕਈ ਲੋਕ ਲਾਪਤਾ ਹਨ, ਵਧੇਰੇ ਲੋਕ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ 1283 ਘਰ ਪਾਣੀ 'ਚ ਢਹਿ ਗਏ ਤੇ 517 ਘਰਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਹੈ। ਜਾਪਾਨੀ ਮੀਡੀਆ ਨੇ ਮ੍ਰਿਤਕਾਂ ਦੀ ਗਿਣਤੀ 35 ਦੱਸੀ ਹੈ ਤੇ 19 ਲੋਕ ਲਾਪਤਾ ਹਨ। ਟੋਕੀਓ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਨੇ ਐਤਵਾਰ ਦੇਰ ਰਾਤ ਦੱਸਿਆ ਕਿ 66000 ਤੋਂ ਜ਼ਿਆਦਾ ਘਰਾਂ ਦੀ ਬੱਤੀ ਗੁੱਲ ਹੈ। ਸੈਨਾ ਤੇ ਅੱਗ ਬੁਝਾਊ ਵਿਭਾਗ ਦੇ ਹੈਲੀਕਾਪਟਰ ਦੇ ਕਈ ਥਾਵਾਂ 'ਤੇ ਲੋਕਾਂ ਨੂੰ ਛੱਤਾਂ ਤੇ ਬਾਲਕਨੀਆਂ 'ਚੋਂ ਬਾਹਰ ਕੱਢਿਆ ਗਿਆ।

10000 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦੇਵੇਗਾ ਪਾਕਿ, ਜੋ ਨਵੰਬਰ ਦੇ ਪਹਿਲੇ ਹਫ਼ਤੇ ਪਾਕਿਸਤਾਨ ਲਈ ਹੋਣਗੇ ਰਵਾਨਾ

ਇਵਾਕੀ ਸਿਟੀ, ਫੁਕੁਸ਼ੀਮਾ 'ਚ ਹੋਰਨਾਂ ਥਾਵਾਂ 'ਤੇ ਬੋਟ ਰਾਹੀਂ ਸੈਂਕੜੇ ਲੋਕਾਂ ਨੂੰ ਬਚਾਇਆ ਗਿਆ। ਹਾਲ ਦੇ ਸਾਲਾ 'ਚ ਸਭ ਤੋਂ ਜ਼ਿਆਦਾ ਤਬਾਹੀ ਵਾਲੇ ਤੁਫਾਨਾਂ 'ਚ ਇਕ ਹਗਿਬਿਸ ਨੇ ਸ਼ਨੀਵਾਰ ਰਾਤ ਨੂੰ ਜਾਪਾਨ ਦੇ ਮੁੱਖ ਹੋਂਸੂ ਦੀਪ 'ਤੇ ਦਸਤਕ ਦਿੱਤੀ। ਤੂਫਾਨ ਨੇ ਆਉਣ ਤੋਂ ਪਹਿਲਾਂ 216 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚਲੀ। ਤੂਫਾਨ ਦੇ ਚਲਦੇ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਉੱਚ ਪੱਧਰੀ ਬਾਰਸ਼ ਦੀ ਚੇਤਾਵਨੀ ਜਾਰੀ ਕਰਨੀ ਪਈ। ਉਨ੍ਹਾਂ ਕਿਹਾ ਕਿ ਬਾਰਿਸ਼ ਦਾ ਖਦਸ਼ਾ ਹੈ।

Get the latest update about News In Punjabi, check out more about True Scoop News, Japan News, International News & Typhoon Hagibis

Like us on Facebook or follow us on Twitter for more updates.