ਕੋਰੋਨਾ ਨਾਲ ਜੰਗ 'ਚ UAE ਨੇ ਵਧਾਈ ਭਾਰਤ ਦੀ ਹਿੰਮਤ, ਤਿਰੰਗੇ ਦੇ ਰੰਗ 'ਚ ਰੰਗਿਆ ਬੁਰਜ ਖਲੀਫਾ

ਭਾਰਤ ਵਿਚ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਕਈ...

ਦੁਬਈ: ਭਾਰਤ ਵਿਚ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਕਈ ਮੁਲਕਾਂ ਨੇ ਭਾਰਤ ਵੱਲ ਮਦਦ ਦਾ ਹੱਥ ਵਧਾਇਆ ਹੈ। ਇਨ੍ਹਾਂ ਵਿਚ ਸੰਯੁਕਤ ਅਰਬ ਅਮੀਰਾਤ ਯਾਨੀ ਯੂਏਈ ਵੀ ਸ਼ਾਮਿਲ ਹੈ। ਸੰਕਟ ਦੀ ਘੜੀ ਵਿਚ ਭਾਰਤ ਦੀ ਹਿੰਮਤ ਵਧਾਉਣ ਲਈ ਯੂਏਈ ਨੇ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗਾਂ ਵਿਚ ਰੰਗ ਦਿੱਤਾ। ਮੁਸੀਬਤ ਦੀ ਇਸ ਘੜੀ ਵਿਚ ਬੁਰਜ ਖਲੀਫਾ ਨੂੰ ਤਿਰੰਗੇ ਦੇ ਰੰਗਾਂ ਨਾਲ ਰੰਗ ਯੂਏਈ ਨੇ ਆਪਣਾ ਪਿਆਰ ਅਤੇ ਸਮਰਥਨ ਜਤਾਇਆ ਹੈ।

ਐਤਵਾਰ ਦੇਰ ਰਾਤ ਯੂਏਈ ਵਿਚ ਭਾਰਤੀ ਦੂਤਾਘਰ ਵਲੋਂ ਇਕ ਵੀਡੀਓ ਵੀ ਜਾਰੀ ਕੀਤਾ ਗਿਆ। ਵੀਡੀਓ ਦੇ ਨਾਲ ਲਿਖਿਆ ਗਿਆ,  ਭਾਰਤ ਕੋਰੋਨਾ ਦੇ ਖਿਲਾਫ ਭਿਆਨ ਲੜਾਈ ਲੜ ਰਿਹਾ ਹੈ, ਅਜਿਹੇ ਵਿਚ ਉਸ ਦਾ ਦੋਸਤ UAE ਆਪਣੀ ਸ਼ੁੱਭਕਾਮਨਾਵਾਂ ਭੇਜਦਾ ਹੈ ਕਿ ਸਭ ਛੇਤੀ ਠੀਕ ਹੋਵੇ।

ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਕਾਰਨ ਹਾਲਤ ਹਰ ਦਿਨ ਵਿਗੜਦੇ ਜਾ ਰਹੇ ਹਨ। ਦੇਸ਼ ਵਿਚ ਐਤਵਾਰ ਨੂੰ ਵੀ ਕੋਰੋਨਾ ਦੇ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਹਨ ਤਾਂ ਉਥੇ ਹੀ 2,806 ਲੋਕਾਂ ਨੇ ਕੋਰੋਨਾ ਦੀ ਵਜ੍ਹਾ ਨਾਲ ਦਮ ਤੋੜਿਆ ਹੈ। ਦੇਸ਼ ਵਿਚ ਇਕ ਦਿਨ ਵਿਚ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ।

Get the latest update about color of India, check out more about Truescoop News, UAE, support & Burj khalifa

Like us on Facebook or follow us on Twitter for more updates.