UGC ਨੇ ਨਵੇਂ ਨਿਯਮਾਂ ਦਾ ਕੀਤਾ ਐਲਾਨ, ਹੁਣ ਰਵਾਇਤੀ ਡਿਗਰੀ ਦੇ ਬਰਾਬਰ ਹੋਵੇਗੀ ਔਨਲਾਈਨ ਡਿਗਰੀ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਸਕੱਤਰ ਰਜਨੀਸ਼ ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਲ 2014 'ਚ ਯੂ.ਜੀ.ਸੀ. ਦੀ ਨੋਟੀਫਿਕੇਸ਼ਨ ਦੇ ਤਹਿਤ ਜਿਸ ਤਰ੍ਹਾਂ ਰਵਾਇਤੀ ਤਰੀਕੇ ਨਾਲ ਯੂਨੀਵਰਸਿਟੀਆਂ ਅਤੇ ਕਾਲਜਾਂ 'ਚੋਂ ਬੈਚਲਰ ਅਤੇ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ

UGC ਨੇ ਆਨਲਾਈਨ ਸਟੱਡੀ ਕਰਨ ਵਾਲੇ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਹੈ। UGC ਨੇ ਹੁਣ ਦੇਸ਼ ਦੇ ਲੱਖਾਂ ਵਿਦਿਆਰਥੀਆਂ ਜਿਨ੍ਹਾਂ ਨੇ ਆਨਲਾਈਨ ਡਿਗਰੀ ਅਤੇ ਡਿਸਟੈਂਸ ਲਰਨਿੰਗ ਡਿਗਰੀ 'ਚ ਦਾਖਲਾ ਲਿਆ ਹੈ, ਉਨ੍ਹਾਂ ਦੀ ਡਿਗਰੀ ਨੂੰ ਵੀ ਰਵਾਇਤੀ ਡਿਗਰੀ ਦੇ ਬਰਾਬਰ ਮਾਨਤਾ ਦੇਣ ਬਾਰੇ ਕਿਹਾ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦਾ ਕਹਿਣਾ ਹੈ ਕਿ ਹੁਣ ਮਾਨਤਾ ਪ੍ਰਾਪਤ ਸੰਸਥਾਵਾਂ ਤੋਂ ਪ੍ਰਾਪਤ ਕੀਤੀ ਡਿਸਟੈਂਸ ਲਰਨਿੰਗ ਅਤੇ ਆਨਲਾਈਨ ਕੋਰਸਾਂ ਦੀ ਡਿਗਰੀ ਨੂੰ ਵੀ ਰਵਾਇਤੀ ਡਿਗਰੀਆਂ ਦੇ ਬਰਾਬਰ ਮੰਨਿਆ ਜਾਵੇਗਾ।

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਸਕੱਤਰ ਰਜਨੀਸ਼ ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਲ 2014 'ਚ ਯੂ.ਜੀ.ਸੀ. ਦੀ ਨੋਟੀਫਿਕੇਸ਼ਨ ਦੇ ਤਹਿਤ ਜਿਸ ਤਰ੍ਹਾਂ ਰਵਾਇਤੀ ਤਰੀਕੇ ਨਾਲ ਯੂਨੀਵਰਸਿਟੀਆਂ ਅਤੇ ਕਾਲਜਾਂ 'ਚੋਂ ਬੈਚਲਰ ਅਤੇ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਡਿਸਟੈਂਸ ਲਰਨਿੰਗ ਨਾਲ ਜੁੜੀਆਂ ਯੂਨੀਵਰਸਿਟੀਆਂ ਦੀਆਂ ਬੈਚਲਰ ਅਤੇ ਮਾਸਟਰ ਡਿਗਰੀਆਂ ਨੂੰ ਵੀ ਮਾਨਤਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉੱਚ ਵਿੱਦਿਅਕ ਸੰਸਥਾਵਾਂ ਦੇ ਆਨਲਾਈਨ ਕੋਰਸਾਂ ਨੂੰ ਵੀ ਬਰਾਬਰ ਮਹੱਤਤਾ ਮਿਲੇਗੀ। ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸਾਂ ਅਤੇ ਪੱਤਰ ਵਿਹਾਰ ਦੇ ਕੋਰਸਾਂ ਨੂੰ ਵੀ ਰਵਾਇਤੀ ਡਿਗਰੀ ਵਾਂਗ ਹੀ ਮਹੱਤਤਾ ਮਿਲੇਗੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਕਿਹਾ ਕਿ ਕੁੱਲ ਭਾਰਤੀ ਵਿਦਿਆਰਥੀਆਂ ਵਿੱਚੋਂ 25 ਫੀਸਦੀ ਆਨਲਾਈਨ ਜਾਂ ਦੂਰੀ ਸਿੱਖਣ ਦੇ ਕੋਰਸਾਂ ਵਿੱਚ ਰਜਿਸਟਰਡ ਹਨ। ਇਨ੍ਹਾਂ ਵਿੱਚੋਂ ਕੁਝ ਲੋਕ ਅਜਿਹੇ ਹਨ ਜੋ ਕੰਮ ਕਰਦਿਆਂ ਪੜ੍ਹਦੇ ਹਨ। ਇਹ ਫੈਸਲਾ ਯੂਜੀਸੀ (ਓਪਨ ਐਂਡ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਅਤੇ ਆਨਲਾਈਨ ਪ੍ਰੋਗਰਾਮ) ਦੇ ਨਿਯਮ 22 ਦੇ ਤਹਿਤ ਲਿਆ ਗਿਆ ਹੈ।

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ CUET-UG ਦਾ ਨਤੀਜਾ 15 ਸਤੰਬਰ ਤੱਕ ਘੋਸ਼ਿਤ ਕਰਨ ਦੀ ਉਮੀਦ ਹੈ। ਜੇਕਰ ਸੰਭਵ ਹੋਵੇ ਤਾਂ ਨਤੀਜੇ ਇਸ ਤੋਂ ਕੁਝ ਦਿਨ ਪਹਿਲਾਂ ਆ ਸਕਦੇ ਹਨ। ਇਸ ਵਿੱਚ ਸ਼ਾਮਲ ਸਾਰੀਆਂ ਯੂਨੀਵਰਸਿਟੀਆਂ ਨੂੰ ਆਪਣੇ ਵੈਬ ਪੋਰਟਲ ਤਿਆਰ ਰੱਖਣੇ ਹੋਣਗੇ। ਤਾਂ ਜੋ CUET-UG ਅੰਕਾਂ ਦੇ ਆਧਾਰ 'ਤੇ ਅੰਡਰ ਗਰੈਜੂਏਟ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਸ਼ੁਰੂਆਤੀ ਯੋਜਨਾ ਦੇ ਅਨੁਸਾਰ, CUET-UG ਦੇ ਸਾਰੇ ਪੜਾਅ 20 ਅਗਸਤ ਤੱਕ ਪੂਰੇ ਕੀਤੇ ਜਾਣੇ ਸਨ।

Get the latest update about online degree will bee equal to traditional degree, check out more about distance degree ugc, ugc new rules & ugc

Like us on Facebook or follow us on Twitter for more updates.