ਹੁਣ ਕੰਮ ਦੇ ਨਾਲ ਨਾਲ ਤੁਸੀਂ ਕਰ ਸਕੋਗੇ ਪਾਰਟ ਟਾਈਮ ਪੀਐਚਡੀ, ਇਹ ਵੱਡੇ ਬਦਲਾ ਕਰਨ ਜਾ ਰਿਹਾ UGC

ਯੂਜੀਸੀ ਨੇ ਆਪਣੇ ਨਿਯਮਾਂ ਵਿੱਚ ਬਦਲਾਅ ਕਰਦਿਆਂ ਪੀਐਚਡੀ ਕਰਨ ਵਾਲਿਆਂ ਲਈ ਵੱਡਾ ਫੈਸਲਾ ਲਿਆ ਹੈ। ਯੂਜੀਸੀ ਨੇ PHD ਲਈ ਦਾਖਲਾ ਪ੍ਰਕਿਰਿਆ, ਯੋਗਤਾ ਸ਼ਰਤਾਂ ਅਤੇ ਮੁਲਾਂਕਣ ਨੂੰ ਲੈ ਕੇ ਬੁੱਧਵਾਰ ਨੂੰ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ...

ਯੂਜੀਸੀ ਨੇ ਆਪਣੇ ਨਿਯਮਾਂ ਵਿੱਚ ਬਦਲਾਅ ਕਰਦਿਆਂ ਪੀਐਚਡੀ ਕਰਨ ਵਾਲਿਆਂ ਲਈ ਵੱਡਾ ਫੈਸਲਾ ਲਿਆ ਹੈ। ਯੂਜੀਸੀ ਨੇ PHD ਲਈ ਦਾਖਲਾ ਪ੍ਰਕਿਰਿਆ, ਯੋਗਤਾ ਸ਼ਰਤਾਂ ਅਤੇ ਮੁਲਾਂਕਣ ਨੂੰ ਲੈ ਕੇ ਬੁੱਧਵਾਰ ਨੂੰ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੀਐਚਡੀ 'ਚ ਪਾਰਟ ਟਾਈਮ ਪੀਐਚਡੀ ਲਈ ਇੱਕ ਨਵੀਂ ਸ਼੍ਰੇਣੀ ਸ਼ਾਮਲ ਕੀਤੀ ਗਈ ਹੈ ਜਿਸ ਤਹਿਤ ਕੰਮ ਕਰਨ ਵਾਲੇ ਪੇਸ਼ੇਵਰ ਵਿਅਕਤੀ ਵੀ ਪਾਰਟ ਟਾਈਮ ਪੀਐਚਡੀ ਕਰ ਸਕਦੇ ਹਨ। ਇਸ ਲਈ ਫੁੱਲ ਟਾਈਮ ਪੀਐਚਡੀ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਚਾਰ ਸਾਲ ਦੀ ਗ੍ਰੈਜੂਏਸ਼ਨ ਜਾਂ 8 ਸਮੈਸਟਰਾਂ ਵਿੱਚ ਘੱਟੋ-ਘੱਟ 75% ਅੰਕ ਲਾਜ਼ਮੀ ਯੋਗਤਾ ਹੋਵੇਗੀ। ਇਹ ਬਦਲਾਅ ਦੇ ਨਾਲ ਹੀ UGC ਨੇ ਹੁਣ ਰਿਸਰਚ ਜਰਨਲ ਵਿੱਚ ਪੇਪਰ ਪ੍ਰਕਾਸ਼ਿਤ ਕਰਨ ਅਤੇ ਕਾਨਫਰੰਸ ਵਿੱਚ ਪੇਸ਼ਕਾਰੀ ਦੇਣ ਦੀ ਸ਼ਰਤ ਖਤਮ ਕਰ ਦਿੱਤੀ ਹੈ। 


ਜਿਕਰਯੋਗ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਰਵਾਇਤੀ ਤਿੰਨ ਸਾਲਾਂ ਦੀ ਗ੍ਰੈਜੂਏਸ਼ਨ ਕੀਤੀ ਹੈ, ਉਨ੍ਹਾਂ ਨੂੰ ਯੂਜੀ ਤੋਂ ਬਾਅਦ ਦੋ ਸਾਲਾਂ ਦਾ ਪੀ.ਜੀ. ਹੁਣ ਤੱਕ ਪੀਜੀ ਵਿੱਚ 55% ਵਾਲੇ ਵਿਦਿਆਰਥੀ ਜਾਂ ਐਮਫਿਲ ਕਰਨ ਵਾਲੇ ਵਿਦਿਆਰਥੀਆਂ ਦੀ ਇੰਟਰਵਿਊ ਲਈ ਜਾਂਦੀ ਸੀ ਅਤੇ ਪੀਐਚਡੀ ਵਿੱਚ ਦਾਖਲਾ ਲਿਆ ਜਾਂਦਾ ਸੀ। ਇਸ ਦੇ ਨਾਲ ਹੀ ਇੱਕ ਸਾਲ ਦਾ ਪੀਜੀ ਕੋਰਸ ਵੀ ਜ਼ਰੂਰੀ ਹੋਵੇਗਾ। 

ਦਸ ਦਈਏ ਕਿ ਇੰਸਟੀਚਿਊਟ ਕੋਲ NET-JRF ਜਾਂ ਵੱਖਰੇ ਦਾਖਲਾ ਟੈਸਟ ਰਾਹੀਂ ਦਾਖਲਾ ਦੇਣ ਦੀ ਲਚਕਤਾ ਹੋਵੇਗੀ। ਦਾਖਲਾ ਪ੍ਰੀਖਿਆ ਵਿੱਚ ਵਿਦਿਆਰਥੀਆਂ ਤੋਂ 50 ਫੀਸਦੀ ਪ੍ਰਸ਼ਨ ਖੋਜ ਪ੍ਰਕਿਰਿਆ ਅਤੇ 50 ਫੀਸਦੀ ਪ੍ਰਸ਼ਨ ਵਿਸ਼ੇ 'ਤੇ ਪੁੱਛੇ ਜਾਣਗੇ। 70 ਫੀਸਦੀ ਵੇਟੇਜ ਪ੍ਰੀਖਿਆ ਲਈ ਅਤੇ 30 ਫੀਸਦੀ ਵੇਟੇਜ ਇੰਟਰਵਿਊ ਲਈ ਹੋਵੇਗਾ।

Get the latest update about BIG CHANGES IN PHD, check out more about PART TIME PHD, CHANGES IN PHD, PHD & UGC NEW RULES

Like us on Facebook or follow us on Twitter for more updates.