ਯੂਕ੍ਰੇਨ ਅਤੇ ਰੂਸੀ ਹਮਲੇ ਦਾ ਖ਼ਤਰਾ ਟਲਿਆ, ਵਾਪਸ ਬੁਲਾਈਆਂ ਗਈਆਂ ਫ਼ੌਜਾਂ

ਯੂਕਰੇਨ 'ਤੇ ਰੂਸੀ ਹਮਲੇ ਦਾ ਖ਼ਤਰਾ ਹੁਣ ਟਲਣ ਲੱਗ ਗਿਆ ਹੈ। ਰੂਸ ਵਲੋਂ ਦਿੱਤੇੇ ਬਿਆਨ 'ਚ ਕਿਹਾ ਗਿਆ ਹੈ ਕਿ ਕ੍ਰੀਮੀਆ ਵਿਚ ਉਸ ਦਾ ਫ਼ੌਜੀ ਅਭਿਆਸ ਖ਼ਤਮ ਹੋ ਗਿਆ ਹੈ

ਮਾਸਕੋ— ਯੂਕਰੇਨ 'ਤੇ ਰੂਸੀ ਹਮਲੇ ਦਾ ਖ਼ਤਰਾ ਹੁਣ ਟਲਣ ਲੱਗ ਗਿਆ ਹੈ। ਰੂਸ ਵਲੋਂ ਦਿੱਤੇੇ ਬਿਆਨ 'ਚ ਕਿਹਾ ਗਿਆ ਹੈ ਕਿ ਕ੍ਰੀਮੀਆ ਵਿਚ ਉਸ ਦਾ ਫ਼ੌਜੀ ਅਭਿਆਸ ਖ਼ਤਮ ਹੋ ਗਿਆ ਹੈ ਅਤੇ ਉਸ ਨੇ ਆਪਣੀ ਫ਼ੌਜ ਨੂੰ ਵਾਪਸ ਬੁਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕ੍ਰੀਮੀਆ ਨੂੰ 2014 ਵਿਚ ਰੂਸ ਨੇ ਯੂਕਰੇਨ ਤੋਂ ਖੋਹ ਲਿਆ ਸੀ। 

ਨਿਊਜ਼ ਏਜੰਸੀ ਏ.ਐਫ.ਪੀ. ਮੁਤਾਬਕ, ਰੂਸ ਦੇ ਰੱਖਿਆ ਮੰਤਰਾਲੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦੱਖਣੀ ਫ਼ੌਜੀ ਅੱਡੇ ਦੀਆਂ ਇਕਾਈਆਂ ਨੇ ਆਪਣਾ ਫ਼ੌਜੀ ਅਭਿਆਸ ਪੂਰਾ ਕਰ ਲਿਆ ਹੈ ਅਤੇ ਹੁਣ ਉਹ ਆਪਣੇ ਸਥਾਈ ਅੱਡੇ ਵਲ ਪਰਤ ਰਹੀਆਂ ਹਨ |

Get the latest update about Truescoop, check out more about Ukraine Russia war, Truescoopnews & Crimea

Like us on Facebook or follow us on Twitter for more updates.