Ukraine-Russia War : ਯੂਕਰੇਨ 'ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਚੰਦਨ ਜਿੰਦਲ ਨੇ ਬ੍ਰੇਨ ਸਟ੍ਰੋਕ ਨਾਲ ਤੋੜਿਆ ਦਮ

ਯੂਕਰੇਨ 'ਤੇ ਰੂਸੀ ਹਮਲਾ ਬੁੱਧਵਾਰ ਨੂੰ ਸੱਤਵੇਂ ਦਿਨ ਵੀ ਜਾਰੀ ਹੈ। ਖਾਰਕਿਵ ਸਮੇਤ ਕਈ ਵੱਡੇ ਸ਼ਹਿਰਾਂ 'ਚ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। 24 ਘੰਟਿਆਂ 'ਚ ਹਮਲਿਆਂ 'ਚ 21 ਲੋਕ ਮਾਰੇ ਗਏ, 112 ਜ਼ਖਮੀ ਹੋਏ

ਕੀਵ— ਯੂਕਰੇਨ 'ਤੇ ਰੂਸੀ ਹਮਲਾ ਬੁੱਧਵਾਰ ਨੂੰ ਸੱਤਵੇਂ ਦਿਨ ਵੀ ਜਾਰੀ ਹੈ। ਖਾਰਕਿਵ ਸਮੇਤ ਕਈ ਵੱਡੇ ਸ਼ਹਿਰਾਂ 'ਚ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। 24 ਘੰਟਿਆਂ 'ਚ ਹਮਲਿਆਂ 'ਚ 21 ਲੋਕ ਮਾਰੇ ਗਏ, 112 ਜ਼ਖਮੀ ਹੋਏ। ਅੱਜ ਸਵੇਰੇ ਰੂਸੀ ਪੈਰਾਟ੍ਰੋਪਰਾਂ ਨੇ ਖਾਰਕਿਵ ਦੇ ਇੱਕ ਹਸਪਤਾਲ 'ਤੇ ਹਮਲਾ ਕੀਤਾ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ਲੇਨਸਕੀ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਜੰਗ ਵਿੱਚ ਕਰੀਬ 6000 ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਰੂਸ ਖੇਰਸਨ ਨੂੰ ਫੜਨ ਦਾ ਦਾਅਵਾ ਕਰ ਰਿਹਾ ਹੈ।

ਦੱਸ ਦੇਈਏ ਕਿ ਯੂਕਰੇਨ 'ਤੇ ਰੂਸ ਵਲੋਂ ਹਮਲੇ ਦੌਰਾਨ ਇਕ ਹੋਰ ਭਾਰਤੀ ਦੀ ਮੌਤ ਦੀ ਖਬਰ ਆ ਰਹੀ ਹੈ। ਖਬਰਾਂ ਮੁਤਾਬਕ ਚੰਦਨ ਜਿੰਦਲ (22) ਵਿਨਿਸਟੀਆ ਦੀ ਮੈਮੋਰੀਅਲ ਮੈਡੀਕਲ ਯੂਨੀਵਰਸਿਟੀ 'ਚ ਪੜ੍ਹਦਾ ਸੀ। ਉਨ੍ਹਾਂ ਦੀ ਤਬੀਅਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਨਿਸਟੀਆ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਆਈ.ਸੀ.ਯੂ. 'ਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬ੍ਰੇਨ ਸਟ੍ਰੋਕ ਕਾਰਨ ਉਸ ਦੀ ਜਾਨ ਚਲੀ ਗਈ। ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਚੰਦਨ ਜਿੰਦਲ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਵਸਨੀਕ ਸੀ।

ਤੀਜੇ ਵਿਸ਼ਵ ਯੁੱਧ ਦੀ ਧਮਕੀ
- ਬੁੱਧਵਾਰ ਨੂੰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇਸ਼ਾਰਿਆਂ ਨਾਲ ਤੀਜੇ ਵਿਸ਼ਵ ਯੁੱਧ ਦੀ ਧਮਕੀ ਦਿੱਤੀ ਸੀ। ਕਿਹਾ- ''ਜੇਕਰ ਤੀਸਰਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਸ ਦੇ ਨਤੀਜੇ ਬਹੁਤ ਭਿਆਨਕ ਹੋਣਗੇ ਅਤੇ ਇਸ ਵਿਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੀ ਖੁੱਲ੍ਹ ਕੇ ਸਾਹਮਣੇ ਆਵੇਗੀ। ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਅਸੀਂ ਯੂਕਰੇਨ ਨੂੰ ਪ੍ਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਜੋ ਜੰਗ ਚੱਲ ਰਹੀ ਹੈ ਉਸ ਦੇ ਜਿੰਮੇਵਾਰ ਅਮਰੀਕਾ ਅਤੇ ਪੱਛਮੀ ਦੇਸ਼ ਹਨ। ਉਨ੍ਹਾਂ ਨੇ ਰੂਸ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਯੂਕਰੇਨ ਸ਼ੁਰੂ ਤੋਂ ਹੀ ਅਮਰੀਕਾ ਦੇ ਇਸ਼ਾਰੇ 'ਤੇ ਨੱਚਦਾ ਰਿਹਾ ਹੈ।''

ਯੂਕਰੇਨ ਅਤੇ ਰੂਸ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਅੱਜ ਸ਼ਾਮ ਪੋਲੈਂਡ ਵਿੱਚ ਹੋਵੇਗੀ। ਗੱਲਬਾਤ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਜ਼ਲੇਨਸਕੀ ਨੇ ਕਿਹਾ ਕਿ ''ਜਦੋਂ ਤੱਕ ਯੂਕਰੇਨੀ ਸ਼ਹਿਰਾਂ 'ਤੇ ਰੂਸੀ ਹਮਲੇ ਜਾਰੀ ਰਹੇ, ਸ਼ਾਂਤੀ ਲਈ ਕੋਈ ਥਾਂ ਨਹੀਂ ਬਚੇਗੀ।''

Get the latest update about President of Ukraine, check out more about Vladimir Putin, Ukraine Russia War, brain stroke & Indian Student

Like us on Facebook or follow us on Twitter for more updates.