ਨਵੀਂ ਦਿੱਲੀ— ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਤੇਜ਼ ਹੋ ਗਏ ਹਨ। ਰੂਸੀ ਸੈਨਾ ਯੂਕਰੇਨ ਦੇ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਰੂਸ ਨੇ ਯੂਕਰੇਨ ਦੀ ਏਅਰ ਡਿਫੈਂਸ ਸਿਸਟਮ ਨੂੰ ਤਬਾਹ ਕਰਨ ਦਾ ਵੀ ਦਾਅਵਾ ਕੀਤਾ ਹੈ। ਇਸੇ ਵਿਚਕਾਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਰੂਸ ਤੋਂ ਕਈ ਵੀਡੀਓ ਵਾਇਰਲ ਹੋ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ, ਜਿਸ ਵਿੱਚ ਇੱਕ ਫੌਜੀ ਪਿਤਾ ਆਪਣੀ ਧੀ ਤੋਂ ਵੱਖ ਹੋਣ ਲੱਗਿਆਂ ਭੁੱਬਾਂ ਮਾਰ ਕੇ ਰੋ ਰਿਹਾ ਹੈ।
ਇਹ ਵੀਡੀਓ ਯੂਕਰੇਨ ਦੇ ਕਿਸ ਇਲਾਕੇ ਦੀ ਹੈ, ਇਸ ਬਾਰੇ ਪੂਰਾ ਸਾਫ ਨਹੀਂ ਹੈ। ਇਥੇ ਆਮ ਲੋਕਾਂ ਨੂੰ ਸਰਕਾਰ ਸੁਰੱਖਿਅਤ ਸ਼ੈਲਟਰਾਂ ਵਿੱਚ ਪਹੁੰਚਾ ਰਹੀ ਹੈ। ਇਸ ਵੀਡੀਓ ਵਿੱਚ ''ਇੱਕ ਫੌਜੀ ਨੌਜਵਾਨ ਨਜ਼ਰ ਆ ਰਿਹਾ ਹੈ ਅਤੇ ਬੱਸ ਦੇ ਦਰਵਾਜ਼ੇ ‘ਤੇ ਉਸ ਦੀ ਲਗਭਗ 6 ਸਾਲ ਦੀ ਧੀ ਤੇ ਪਤਨੀ ਖੜ੍ਹੇ ਹਨ. ਫੌਜੀ ਪਿਤਾ ਇਨ੍ਹਾਂ ਨੂੰ ਵਿਦਾ ਕਰਨ ਆਇਆ ਹੈ, ਤਾਂਕਿ ਉਹ ਸੁਰੱਖਿਅਤ ਰਹਿਣ। ਇਸ ਦੌਰਾਨ ਉਹ ਇੰਨਾ ਭਾਵੁਕ ਹੋ ਜਾਂਦਾ ਹੈ ਕਿ ਆਪਣੀ ਧੀ ਦਾ ਮੱਥਾ ਦੇ ਗਲ ਚੁੰਮਦਾ ਹੈ। ਠੰਡ ਤੋਂ ਬਚਾਉਣ ਲਈ ਉਸ ਦੇ ਸਿਰ ‘ਤੇ ਕੈਪ ਲਗਾਉਂਦਾ ਹੈ ਤੇ ਫਿਰ ਭੁੱਬਾਂ ਮਾਰ ਕੇ ਰੋਣ ਲੱਗਦਾ ਹੈ, ਜਿਵੇਂ ਉਸ ਦੇ ਮਨ ਵਿੱਚ ਇੱਕ ਡਰ ਹੋਵੇ ਕਿ ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਨਾ ਹੋਵੇ।''
ਦੱਸਣਯੋਗ ਹੈ ਕਿ ਰੂਸ ਨੇ ਬੀਤੇ ਦਿਨ ਵੀਰਵਾਰ ਨੂੰ ਯੂਕਰੇਨ 'ਤੇ ਹਮਲਾ ਕੀਤਾ ਸੀ। ਇਹ ਹਮਲਾ ਸ਼ੁੱਕਰਵਾਰ ਨੂੰ ਤੇਜ਼ ਹੋ ਗਿਆ। ਰੂਸ ਅਤੇ ਯੂਕਰੇਨ ਵਿਚਾਲੇ ਲੜਾਈ ਦਾ ਮੁੱਖ ਕਾਰਨ ਯੂਕਰੇਨ ਦੀ ਅਮਰੀਕਾ ਦੀ ਅਗਵਾਈ ਵਾਲੇ ਫੌਜੀ ਸੰਗਠਨ ਨਾਟੋ ਦਾ ਮੈਂਬਰ ਬਣਨ ਦੀ ਕੋਸ਼ਿਸ਼ ਹੈ। ਯੂਕਰੇਨ ਦੇ ਨਾਟੋ ਅਤੇ ਯੂਰਪੀਅਨ ਯੂਨੀਅਨ ਨਾਲ ਨੇੜਲੇ ਸਬੰਧ ਹਨ। ਰੂਸ ਨੇ ਅਮਰੀਕਾ ਤੋਂ ਗਾਰੰਟੀ ਦੀ ਮੰਗ ਕੀਤੀ ਸੀ ਕਿ ਯੂਕਰੇਨ ਨੂੰ ਨਾਟੋ ਦਾ ਮੈਂਬਰ ਨਹੀਂ ਬਣਾਇਆ ਜਾਵੇਗਾ, ਪਰ ਅਮਰੀਕਾ ਨੇ ਇਨਕਾਰ ਕਰ ਦਿੱਤਾ। ਰੂਸ ਯੂਕਰੇਨ ਦੇ ਨਾਟੋ ਮੈਂਬਰ ਬਣਨ ਨੂੰ ਆਪਣੀ ਸੁਰੱਖਿਆ ਲਈ ਖਤਰੇ ਵਜੋਂ ਦੇਖਦਾ ਹੈ।
Get the latest update about daughter, check out more about military father, Truescoopnews, Ukraine Russia War & Truescoop
Like us on Facebook or follow us on Twitter for more updates.