Ukraine-Russia War : 198 ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਲਿਆਉਣ ਲਈ ਬੁਕਾਰੈਸਟ ਤੋਂ ਚੌਥੀ ਫਲਾਈਟ ਨੇ ਭਰੀ ਉਡਾਨ : ਵਿਦੇਸ਼ ਮੰਤਰੀ ਜੈਸ਼ੰਕਰ

ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ ਚੌਥਾ ਦਿਨ ਹੈ। ਯੂਕਰੇਨ ਵਿੱਚ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਹਨ। ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਬਹੁਤ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਹੋਇਆ ਹੈ।

ਨਵੀਂ ਦਿੱਲੀ— ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ ਚੌਥਾ ਦਿਨ ਹੈ। ਯੂਕਰੇਨ ਵਿੱਚ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਹਨ। ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਬਹੁਤ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਹਜ਼ਾਰਾਂ ਭਾਰਤੀ ਨਾਗਰਿਕ ਤੇ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਸਨ, ਜਿਨ੍ਹਾਂ ਨੂੰ ਭਾਰਤ ਸਰਕਾਰ ਆਪਰੇਸ਼ਨ ਗੰਗਾ ਤਹਿਤ ਦੇਸ਼ ਵਾਪਸ ਲਿਆਉਣ ਲਈ ਮੁਹਿੰਮ ਚਲਾ ਰਹੀ ਹੈ। ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ ਦੱਸਿਆ ਕਿ ਅੱਜ 198 ਭਾਰਤੀ ਨਾਗਰਿਕਾਂ ਨੂੰ ਦਿੱਲੀ ਲਿਆਂਦਾ ਗਿਆ। ਚੌਥੀ ਫਲਾਈਟ ਬੁਕਾਰੈਸਟ (ਰੋਮਾਨੀਆ) ਲਈ ਰਵਾਨਾ ਹੋ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਰੋਮਾਨੀਆ ਦੀ ਰਾਜਧਾਨੀ ਬੁਕਾਰੈਸਟ ਤੋਂ 219 ਭਾਰਤੀ ਨਾਗਰਿਕਾਂ ਨੂੰ ਲੈ ਕੇ ਦੇਰ ਸ਼ਾਮ ਏਅਰ ਇੰਡੀਆ ਦੀ ਪਹਿਲੀ ਨਿਕਾਸੀ ਉਡਾਣ ਮੁੰਬਈ ਪਹੁੰਚੀ। ਰੂਸੀ ਫੌਜੀ ਹਮਲਿਆਂ ਵਿੱਚ ਫਸੇ ਲੋਕ ਕਿਸੇ ਤਰ੍ਹਾਂ ਸਰਹੱਦ ਪਾਰ ਕਰਕੇ ਗੁਆਂਢੀ ਦੇਸ਼ ਰੋਮਾਨੀਆ ਪਹੁੰਚ ਗਏ ਸਨ, ਜਿਸ ਲਈ ਭਾਰਤ ਸਰਕਾਰ ਨੇ ਆਪਰੇਸ਼ਨ ਗੰਗਾ ਮੁਹਿੰਮ ਦੇ ਹਿੱਸੇ ਵਜੋਂ ਸ਼ਨਿਚਰਵਾਰ ਨੂੰ ਦੋ ਹੋਰ ਜਹਾਜ਼ ਭੇਜੇ ਹਨ। ਏਅਰ ਇੰਡੀਆ ਨੇ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਬੁਕਾਰੈਸਟ ਅਤੇ ਇੱਕ ਹੋਰ ਗੁਆਂਢੀ ਦੇਸ਼ ਹੰਗਰੀ ਲਈ ਉਡਾਣਾਂ ਦਾ ਪ੍ਰਬੰਧ ਕੀਤਾ ਹੈ।

ਯੂਕਰੇਨ 'ਚ ਵਿਗੜਦੇ ਹਾਲਾਤ ਤੋਂ ਬਾਅਦ ਵੀਰਵਾਰ ਨੂੰ ਯੂਕਰੇਨ ਦੇ ਅਧਿਕਾਰੀਆਂ ਨੇ ਯਾਤਰੀਆਂ ਦੀਆਂ ਉਡਾਣਾਂ ਲਈ ਆਪਣੇ ਦੇਸ਼ ਦਾ ਹਵਾਈ ਖੇਤਰ ਬੰਦ ਕਰ ਦਿੱਤਾ, ਜਿਸ ਕਾਰਨ ਉਥੇ ਫਸੇ ਭਾਰਤੀਆਂ ਨੂੰ ਘਰ ਲਿਆਉਣ ਲਈ ਬੁਕਾਰੈਸਟ ਤੇ ਬੁਡਾਪੇਸਟ ਤੋਂ ਇਹ ਉਡਾਣਾਂ ਚਲਾਈਆਂ ਜਾ ਰਹੀਆਂ ਹਨ।

Get the latest update about Bucharest, check out more about S Jaishankar, Ukraine Russia War, flight & Indian students

Like us on Facebook or follow us on Twitter for more updates.