Ukraine-Russia War: ਰੂਸ ਨੇ ਅਮਰੀਕਾ ਤੇ ਲਗਾਏ ਇਲਜ਼ਾਮ, United Nations Security Council 'ਚ ਅੱਜ ਬੈਠਕ

ਅਮਰੀਕਾ ਯੂਕਰੇਨ ਦੇ ਨਾਲ ਮਿਲ ਕੇ ਰੂਸੀ ਸੈਨਾਦੇ ਖਿਲਾਫ ਜੈਵਿਕ ਗਤੀਵਿਧੀਆਂ ਕਰ...

ਰੂਸ-ਯੂਕਰੇਨ ਯੁੱਧ ਅੱਜ ਵੀ ਜਾਰੀ ਹੈ। ਰੂਸ ਅਤੇ ਯੂਕਰੇਨ ਕੋਈ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਇਸੇ ਵਿਚ ਰੂਸ ਦੇਸ਼ ਵਲੋਂ ਦਾਵਾ ਕੀਤਾ ਗਿਆ ਹੈ ਕਿ ਅਮਰੀਕਾ ਯੂਕਰੇਨ ਦੇ ਨਾਲ ਮਿਲ ਕੇ ਰੂਸੀ ਸੈਨਾਦੇ ਖਿਲਾਫ ਜੈਵਿਕ ਗਤੀਵਿਧੀਆਂ ਕਰ ਰਿਹਾ ਹੈ। ਰੂਸ ਦੇ ਇਸ ਦਾਵੇ ਤੇ ਹੁਣ ਸੰਯੁਕਰ ਰਾਸ਼ਟਰ ਸੁਰੱਖਿਆ ਪ੍ਰੀਸਦ ਅੱਜ ਬੈਠਕ ਕਰਨ ਜਾ ਰਿਹਾ ਹੈ ਜਿਥੇ ਇਸ ਗੱਲ ਤੇ ਚਰਚਾ ਕੀਤੀ ਜਾਵੇਗੀ। ਦਸ ਦਈਏ ਕਿ ਵੀਰਵਾਰ ਨੂੰ ਸੰਯੁਕਤ ਰਾਸ਼ਟਰ 'ਚ ਰੂਸ ਦੇ ਰਾਜਦੂਤ ਦਮਿੱਤਰੀ ਪਾਲਿੰਸਕੀ ਨੇ ਇਕ ਟਵੀਟ ਦੇ ਰਾਹੀਂ ਇਹ ਮੰਗ ਕੀਤੀ ਸੀ।ਰੂਸ ਵਲੋਂ ਇਹ ਆਰੋਪ ਵੀ ਲਗਾਏ ਗਏ ਹਨ ਕਿ ਬਾਇਡਨ ਪ੍ਰਸਾਸ਼ਨ ਯੂਕਰੇਨ 'ਚ ਰਸਾਇਣਿਕ ਗਤਿਵਿਧਿਆਂ ਕਰ ਰਿਹਾ ਹੈ ਅਤੇ ਪ੍ਰਯੋਗਸ਼ਾਲਾ ਚਲਾ ਰਿਹਾ ਹੈ।  

ਜ਼ਿਕਰਯੋਗ ਹੈ ਕਿ ਰੂਸੀ ਵਿਦੇਸ਼ ਮੰਤਰਾਲੇ ਦੇ ਵਕਤਾਮਾਰੀਆ ਜ਼ਖਾਰੋਵਾ ਦੇ ਲਗਾਏ ਇਹਨਾਂ ਆਰੋਪਾਂ ਤੇ ਵਾਈਟ ਹਾਉਸ ਦੇ ਪ੍ਰੈਸ ਸਚਿਵ ਜੇਨ ਸਾਕੀ ਨੇ ਟਵੀਟ ਦੇ ਰਾਹੀਂ ਇਸ ਦਾ ਜਵਾਬ ਦਿਤਾ ਹੈ। ਜੇਨ ਸਾਕੀ ਨੇ ਰੂਸ ਦੇ ਇਸ ਦਾਵੇ ਨੂੰ ਫਜ਼ੂਲ ਦਸਿਆ ਹੈ ਤੇ ਕਿਹਾ ਕਿ ਇਹ ਰੂਸ ਦੁਆਰਾ ਯੂਕਰੇਨ ਤੇ ਆਪਣੇ ਅਗੇ ਦੇ ਹਮਲਿਆਂ ਨੂੰ ਸਹੀ ਸਾਬਿਤ ਕਰਨ ਦੀ ਇੱਕ ਸਾਜ਼ਿਸ਼ ਹੈ।  
Ukraine-Russia War: ਜ਼ੇਲੇਨਸਕੀ ਦਾ ਵੱਡਾ ਬਿਆਨ: NATO ਦੀ ਮੈਂਬਰਸ਼ਿਪ ਤੋਂ ਕੀਤਾ ਇਨਕਾਰ, ਰੂਸੀ ਸਮਰਥੱਕ ਖੇਤਰਾਂ 'ਚ "ਸਮਝੌਤਾ" ਕਰਨ ਲਈ ਹੋਏ ਤਿਆਰ

ਦਸ ਦਈਏ ਕਿ ਸੰਯੁਕਤ ਰਾਸ਼ਟਰ ਪ੍ਰਵਕਤਾ ਸਟੀਫਨ ਦੁਜਾਰਿਕ ਦਾ ਕਹਿਣਾ ਹੈ ਕਿ ਵਿਸ਼ਵ ਸਿਹਤ ਸੰਗਠਨ ਜੋ ਕਿ ਯੂਕਰੇਨ ਸਰਕਾਰ ਦੇ ਨਾਲ ਕੰਮ ਕਰ ਰਿਹਾ ਹੈ ਉਸ ਨੇ ਯੂਕਰੇਨ ਸਰਕਾਰ ਦੇ ਵਲੋਂ ਅਜਿਹੀ ਕਿਸੇ ਵੀ ਤਰਾਂ ਦੀ ਗਤੀਵਿਧੀ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਪਹਿਲਾ ਹੀ ਰੂਸੀ ਸਰਕਾਰ ਵਲੋਂ ਸਰਕਾਰ ਦੇ ਹਮਲੇ ਦੀਆਂ ਨੀਤੀਆਂ ਦੀ ਚੇਤਾਵਨੀ ਦੇ ਦਿੱਤੀ ਗਈ ਸੀ ਤੇ ਤੇ ਹੁਣ ਰੂਸ ਆਪਣੀ ਇਹਨਾਂ ਸਾਜਿਸ਼ ਨੂੰ ਸਹੀ ਸਾਬਿਤ ਕਰਨ ਲਈ ਢੋਂਗ ਰਚ ਰਿਹਾ ਹੈ।  

Get the latest update about LATEST NEWS, check out more about PRESIDENT OF RUSSIA, UKRAINERUSSIAWAR, TRUE SCOOP PUNJABI & PUNJABI NEWS

Like us on Facebook or follow us on Twitter for more updates.