Ukraine-Russia War : ਰੂਸ ਨੇ ਖਾਰਕਿਵ 'ਚ ਪੁਲਸ ਹੈੱਡਕੁਆਰਟਰ ਨੂੰ ਉਡਾਇਆ, ਜ਼ਲੇਨਸਕੀ ਸਰਕਾਰ ਵਲੋਂ ਦਾਅਵਾ - ''ਅਸੀਂ 6000 ਰੂਸੀ ਸੈਨਿਕਾਂ ਨੂੰ ਕੀਤਾ ਖਤਮ''

ਯੂਕਰੇਨ ਵਿਰੁੱਧ ਰੂਸੀ ਹਮਲਾ ਬੁੱਧਵਾਰ ਨੂੰ ਸੱਤਵੇਂ ਦਿਨ ਵੀ ਜਾਰੀ ਹੈ | ਖਾਰਕਿਵ ਸਮੇਤ ਕਈ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 24 ਘੰਟਿਆਂ 'ਚ ਹੋਏ ਹਮਲਿਆਂ 'ਚ ਘੱਟੋ-ਘੱਟ 21 ਲੋਕ ਮਾਰੇ ਗਏ ਹਨ

ਕੀਵ— ਯੂਕਰੇਨ ਵਿਰੁੱਧ ਰੂਸੀ ਹਮਲਾ ਬੁੱਧਵਾਰ ਨੂੰ ਸੱਤਵੇਂ ਦਿਨ ਵੀ ਜਾਰੀ ਹੈ | ਖਾਰਕਿਵ ਸਮੇਤ ਕਈ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 24 ਘੰਟਿਆਂ 'ਚ ਹੋਏ ਹਮਲਿਆਂ 'ਚ ਘੱਟੋ-ਘੱਟ 21 ਲੋਕ ਮਾਰੇ ਗਏ ਹਨ ਅਤੇ 112 ਜ਼ਖਮੀ ਹੋਏ ਹਨ। ਦੱਸ ਦੇਈਏ ਕਿ ਅੱਜ ਸਵੇਰੇ ਰੂਸੀ ਪੈਰਾਟ੍ਰੋਪਰਾਂ ਨੇ ਖਾਰਕਿਵ ਦੇ ਇੱਕ ਹਸਪਤਾਲ 'ਤੇ ਹਮਲਾ ਕੀਤਾ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਜ਼ਲੇਨਸਕੀ ਨੇ ਦਾਅਵਾ ਕੀਤਾ ਹੈ ਕਿ ਇਸ ਜੰਗ ਵਿੱਚ ਹੁਣ ਤੱਕ ਕਰੀਬ 6000 ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ।

ਇਸ ਤੋਂ ਪਹਿਲਾਂ ਮੰਗਲਵਾਰ ਬੀਤੀ ਰਾਤ ਨੂੰ ਰੂਸੀ ਬਲਾਂ ਨੇ ਰਾਜਧਾਨੀ ਕੀਵ ਦੇ ਟੀਵੀ ਟਾਵਰ 'ਤੇ ਮਿਜ਼ਾਈਲ ਹਮਲਾ ਕੀਤਾ ਸੀ। ਇਸ ਹਮਲੇ 'ਚ 5 ਲੋਕਾਂ ਦੀ ਮੌਤ ਹੋ ਗਈ ਸੀ। ਰੂਸ ਨੇ ਯਹੂਦੀਆਂ ਦੀ ਨਸਲਕੁਸ਼ੀ ਦੀ ਯਾਦ ਵਿਚ ਬਣਾਏ ਗਏ ਬੇਬਿਨ ਯਾਰ ਹੋਲੋਕਾਸਟ ਮੈਮੋਰੀਅਲ ਸੈਂਟਰ 'ਤੇ ਵੀ ਹਵਾਈ ਹਮਲੇ ਕੀਤੇ।

ਰੂਸ-ਯੂਕਰੇਨ ਅੱਜ ਪੋਲੈਂਡ 'ਚ ਦੂਜੇ ਦੌਰ ਦੀ ਕਰਨਗੇ ਗੱਲਬਾਤ
- ਮੀਡੀਆ ਰਿਪੋਰਟਾਂ ਮੁਤਾਬਕ ਯੂਕਰੇਨ ਅਤੇ ਰੂਸ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਬੁੱਧਵਾਰ ਨੂੰ ਪੋਲੈਂਡ 'ਚ ਹੋਵੇਗੀ। ਹਾਲਾਂਕਿ ਇਸ ਦਾ ਸਮਾਂ ਨਹੀਂ ਦਿੱਤਾ ਗਿਆ ਹੈ। ਗੱਲਬਾਤ ਤੋਂ ਪਹਿਲਾਂ ਜ਼ਲੇਨਸਕੀ ਨੇ ਕਿਹਾ, ''ਜਦੋਂ ਤੱਕ ਯੂਕਰੇਨੀ ਸ਼ਹਿਰਾਂ 'ਤੇ ਰੂਸੀ ਹਮਲੇ ਜਾਰੀ ਰਹੇ, ਸ਼ਾਂਤੀ ਲਈ ਕੋਈ ਥਾਂ ਨਹੀਂ ਬਚੇਗੀ |''

Like us on Facebook or follow us on Twitter for more updates.