ਨਵੀਂ ਦਿੱਲੀ— ਯੂਕਰੇਨ 'ਤੇ ਹਮਲੇ ਤੋਂ ਬਾਅਦ ਰੂਸ ਨੇ ਫੇਸਬੁੱਕ 'ਤੇ ਅੰਸ਼ਕ ਤੌਰ 'ਤੇ ਪਾਬੰਧੀ ਲਗਾਈ ਗਈ ਹੈ। ਰੂਸ ਨੇ ਇਹ ਕਦਮ ਫੇਸਬੁੱਕ ਵੱਲੋਂ ਕਈ ਕ੍ਰੇਮਲਿਨ ਸਮਰਥਿਤ ਮੀਡੀਆ ਦੇ ਖਾਤਿਆਂ 'ਤੇ ਪਾਬੰਧੀ ਲਗਾਉਣ ਤੋਂ ਬਾਅਦ ਚੁੱਕਿਆ ਹੈ। ਰੂਸੀ ਰਾਜ ਸੰਚਾਰ ਵਾਚਡੌਗ ਰੋਸਕੋਮਨਾਡਜ਼ੋਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਫੇਸਬੁੱਕ ਨੂੰ ਨਿਊਜ਼ ਏਜੰਸੀ ਆਰ.ਆਈ.ਏ. ਨੋਵੋਸਤੀ, ਸਰਕਾਰੀ ਟੀ.ਵੀ. ਚੈਨਲ ਜ਼ਵੇਜ਼ਦਾ ਤੇ ਕ੍ਰੇਮਲਿਨ ਪੱਖੀ ਨਿਊਜ਼ ਸਾਈਟਾਂ Lenta.Ru ਤੇ Gazeta.Ru 'ਤੇ ਲਗਾਈਆਂ ਪਾਬੰਧੀਆਂ ਹਟਾਉਣ ਲਈ ਕਿਹਾ ਹੈ। ਏਜੰਸੀ ਨੇ ਕਿਹਾ ਕਿ ਫੇਸਬੁੱਕ ਨੇ ਮੀਡੀਆ ਆਊਟਲੇਟਾਂ ਨੂੰ ਬਹਾਲ ਨਹੀਂ ਕੀਤਾ ਹੈ।
ਰੋਸਕੋਮਨਾਡਜ਼ੋਰ ਨੇ ਕਿਹਾ ਕਿ 'ਅੰਸ਼ਕ ਪਾਬੰਦੀ' ਸ਼ੁੱਕਰਵਾਰ ਤੋਂ ਲਾਗੂ ਹੋਵੇਗੀ। ਪਰ ਇਹ ਸਪੱਸ਼ਟ ਨਹੀਂ ਸੀ ਕਿ ਇਸ ਕਦਮ ਦਾ ਅਸਲ ਵਿੱਚ ਕੀ ਅਰਥ ਹੈ। ਆਪਣੇ ਅਧਿਕਾਰਤ ਬਿਆਨ 'ਚ, ਰੋਸਕੋਮਨਾਡਜ਼ੋਰ ਨੇ ਆਪਣੀ ਕਾਰਵਾਈ ਨੂੰ 'ਰੂਸੀ ਮੀਡੀਆ ਦੀ ਸੁਰੱਖਿਆ ਦੇ ਉਪਾਅ' ਵਜੋਂ ਐਲਾਨ ਕੀਤਾ। ਇਸ 'ਚ ਕਿਹਾ ਗਿਆ ਹੈ ਕਿ ਰੂਸ ਦੇ ਵਿਦੇਸ਼ ਮੰਤਰਾਲੇ ਤੇ ਪ੍ਰੌਸੀਕਿਊਟਰ ਜਨਰਲ ਦੇ ਦਫਤਰ ਨੇ ਪਾਇਆ ਕਿ ਫੇਸਬੁੱਕ ਬੁਨਿਆਦੀ ਮਨੁੱਖੀ ਅਧਿਕਾਰਾਂ ਤੇ ਆਜ਼ਾਦੀ ਦੇ ਨਾਲ-ਨਾਲ ਰੂਸੀ ਨਾਗਰਿਕਾਂ ਦੇ ਅਧਿਕਾਰਾਂ ਤੇ ਆਜ਼ਾਦੀ ਦੀ ਉਲੰਘਣਾ 'ਚ ਸ਼ਾਮਲ ਹੈ।
Get the latest update about watchdog Roskomnadzor, check out more about Facebook, Russian state communications, Truescoop & Ukranie Russia War
Like us on Facebook or follow us on Twitter for more updates.