Ukraine-Russia War : ਰੂਸ ਦੇ ਪੁਲਾੜ ਮੁਖੀ ਨੇ ਦਿੱਤੀ ਚਿਤਾਵਨੀ, ਭਾਰਤ 'ਤੇ ਸੁੱਟ ਸਕਦੇ ਹਾਂ ਆਈ.ਐੈੱਸ.ਐੈੱਸ. ਦਾ 500 ਟਨ ਭਾਰੀ ਸਟ੍ਰਕਚਰ

ਰੂਸ ਨੇ ਅਮਰੀਕਾ ਨੂੰ ਕਿਹਾ ਹੈ ਕਿ ਜੇਕਰ ਉਹ ਸਹਿਯੋਗ ਨਹੀਂ ਦਿੰਦਾ ਤਾਂ ਬੇਕਾਬੂ ਆਰਬਿਟ ਡਿੱਗੇਗਾ ਤੇ ਰੂਸ ਉਸ ਦੀ ਚਪੇਟ ਵਿਚ ਨਹੀਂ ਆਉਣ ਵਾਲਾ, ਸਗੋਂ ਖੁਦ ਅਮਰੀਕਾ ਹੀ ਉਸ ਦੀ ਚਪੇਟ ਵਿਚ ਆ ਸਕਦਾ ਹੈ

ਨਵੀਂ ਦਿੱਲੀ— ਰੂਸ ਨੇ ਅਮਰੀਕਾ ਨੂੰ ਕਿਹਾ ਹੈ ਕਿ ਜੇਕਰ ਉਹ ਸਹਿਯੋਗ ਨਹੀਂ ਦਿੰਦਾ ਤਾਂ ਬੇਕਾਬੂ ਆਰਬਿਟ ਡਿੱਗੇਗਾ ਤੇ ਰੂਸ ਉਸ ਦੀ ਚਪੇਟ ਵਿਚ ਨਹੀਂ ਆਉਣ ਵਾਲਾ, ਸਗੋਂ ਖੁਦ ਅਮਰੀਕਾ ਹੀ ਉਸ ਦੀ ਚਪੇਟ ਵਿਚ ਆ ਸਕਦਾ ਹੈ ਜਾਂ ਫਿਰ 500 ਟਨ ਦਾ ਇਹ ਵਿਸ਼ਾਲ ਫੁੱਟਬਾਲ ਮੈਦਾਨ ਜਿੰਨਾ ਵੱਡਾ ਸਟ੍ਰਕਚਰ ਭਾਰਤ ਉਤੇ ਵੀ ਡਿੱਗ ਸਕਦਾ ਹੈ।

ਰੂਸ ਪੁਲਾੜ ਮੁਖੀ ਰੋਸਕਾਸਮੌਸ ਨੇ ਕਿਹਾ ਕਿ ਅਮਰੀਕਾ ਨੇ ਰੂਸ ਖਿਲਾਫ ਜੋ ਨਵੀਆਂ ਪਾਬੰਦੀਆਂ ਲਗਾਈਆਂ ਹਨ, ਉਸ ਨਾਲ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਦੋਵਾਂ ਦਾ ਤਾਲਮੇਲ ਵਿਗੜ ਸਕਦਾ ਹੈ। ਬੀਤੇ ਵੀਰਵਾਰ ਨੂੰ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕੀਤੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਰੂਸ ਖਿਲਾਫ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਸ ਸਮੇਂ ਕੌਮਾਂਤਰੀ ਪੁਲਾੜ ਸਟੇਸ਼ਨ (ISS) ਵਿਚ 4 ਅਮਰੀਕੀ, ਦੋ ਰੂਸੀ ਤੇ ਇਕ ਜਰਮਨ ਪੁਲਾੜ ਯਾਤਰੀ ਮੌਜੂਦ ਹੈ, ਜੋ ਲਗਾਤਾਰ ਰਿਸਰਚ ਦੇ ਕੰਮ ਵਿਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਇਸ ਸਟੇਸ਼ਨ ਨੂੰ 2031 ਵਿਚ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਅਮਰੀਕਾ ਵੱਲੋਂ ਰੂਸ ਖਿਲਾਫ ਲਗਾਈਆਂ ਗਈਆਂ ਪਾਬੰਦੀਆਂ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਰੋਸਕਾਸਮੌਸ ਦੇ ਡਾਇਰੈਕਟਰ ਜਨਰਲ ਦਿਮਿਤਰੀ ਨੇ ਇਸ ਐਲਾਨ ਦੇ ਤੁਰੰਤ ਬਾਅਦ ਟਵਿੱਟਰ ‘ਤੇ ਲਿਖਿਆ ਕਿ ਜੇਕਰ ਤੁਸੀਂ ਸਾਡੇ ਨਾਲ ਸਹਿਯੋਗ ਨੂੰ ਰੋਕਦੇ ਹੋ ਤਾਂ ਆਈ.ਐੱਸ.ਐੱਸ. ਨੂੰ ਬੇਕਾਬੂ ਹੋ ਕੇ ਬਾਹਰ ਆਉਣ ਤੇ ਅਮਰੀਕਾ ਜਾਂ ਯੂਰਪ ਉਤੇ ਡਿਗਣ ਤੋਂ ਕੌਣ ਬਚਾਏਗਾ। 

ਦੱਸ ਦੇਈਏ ਕਿ ਇੱਕ ਫੁੱਟਬਾਲ ਮੈਦਾਨ ਜਿੰਨਾ ਲੰਬਾ ਇਹ ਇੰਟਰਨੈਸ਼ਨਲ ਰਿਸਰਚ ਪਲੇਟਫਾਰਮ ਧਰਤੀ ਤੋਂ ਲੱਗਭਗ 400 ਕਿਲੋਮੀਟਰ ਉਪਰ ਪਰਿਕਰਮਾ ਕਰ ਰਿਹਾ ਹੈ।


Get the latest update about heavy structure, check out more about United States, ISS, India & Truescoopnews

Like us on Facebook or follow us on Twitter for more updates.