Ukraine-Russia War: ਜ਼ੇਲੇਨਸਕੀ ਦਾ ਵੱਡਾ ਬਿਆਨ: NATO ਦੀ ਮੈਂਬਰਸ਼ਿਪ ਤੋਂ ਕੀਤਾ ਇਨਕਾਰ, ਰੂਸੀ ਸਮਰਥੱਕ ਖੇਤਰਾਂ 'ਚ "ਸਮਝੌਤਾ" ਕਰਨ ਲਈ ਹੋਏ ਤਿਆਰ

ਇੰਟਰਵਿਓ 'ਚ ਕਿਹਾ ਗਿਆ ਕਿ NATO ਯੂਕਰੇਨ ਨੂੰ ਮੈਂਬਰਸ਼ਿਪ ਦੇਣ ਲਈ ਤਿਆਰ ਨਹੀ...

ਕੀਵ:- ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਯੂਕਰੇਨ ਹੁਣ ਨਾਟੋ ਦਾ ਮੈਂਬਰਸ਼ਿਪ ਨਹੀਂ ਲਵੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਦੋ ਅਲਗ-ਅਲਗ ਰੂਸੀ ਸਮਰਥਕ ਖੇਤਰਾਂ ਡਨਿਟ੍ਸ੍ਕ ਅਤੇ ਲੁਗਾਨ੍ਸ੍ਕ ਦੀ ਸਥਿਤੀ ਤੇ ਸਮਝੌਤਾ ਕਰਨ ਲਈ ਤਿਆਰ ਹੈ। ਜਿਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ 24 ਫਰਵਰੀ ਨੂੰ ਹਮਲਾ ਕਰਕੇ ਇਸ ਨੂੰ ਸੁਤੰਤਰ ਘੋਸ਼ਿਤ ਕੀਤਾ ਗਿਆ ਸੀ ਤੇ ਇਸ ਨੂੰ ਮਾਨਤਾ ਦੇ ਦਿੱਤੀ ਗਈ ਸੀ। ਜ਼ੇਲੇਨਸਕੀ ਵਲੋਂ ਇਹ ਫੈਸਲਾ ਰੂਸ ਨੂੰ ਸ਼ਾਂਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ। 
ਜ਼ੇਲੇਨਸਕੀ  ਵਲੋਂ ਇਕ ਇੰਟਰਵਿਓ 'ਚ ਕਿਹਾ ਗਿਆ ਕਿ NATO ਯੂਕਰੇਨ ਨੂੰ ਮੈਂਬਰਸ਼ਿਪ ਦੇਣ ਲਈ ਤਿਆਰ ਨਹੀ ਹੈ। NATO ਕਿਸੇ ਤਰ੍ਹਾਂ ਦੇ ਵੀ ਵਿਵਾਦਪੂਰਨ ਮਸਲਿਆਂ ਅਤੇ ਰੂਸ ਤੋਂ ਡਰਦਾ ਹੈ। 

ਜਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਦਾ ਕਹਿਣਾ ਸੀ ਕਿ ਉਸ ਦਾ ਗੁਆਂਡੀ ਦੇਸ ਯੂਕਰੇਨ ਨਾਟੋ 'ਚ ਸ਼ਾਮਿਲ ਨਹੀਂ ਹੋਣਾ ਚਾਹੀਦਾ, ਨਾਲ ਹੀ ਰੂਸ NATO ਦੇ ਇਸ ਵਿਸਥਾਰ ਨੂੰ ਖ਼ਤਰਾ ਮਨਦਾ ਹੈ, ਕਿਉਂਕਿ ਰੂਸ ਨਹੀਂ ਚਾਹੁੰਦਾ ਕਿ ਕੋਈ ਵੀ ਪੱਛਮੀ ਸਹਿਯੋਗੀ ਦੇਸ਼ ਉਸ ਦੇ ਸੈਨਾ ਦੇ ਰਸਤੇ 'ਚ ਆਵੇ।

ਦੋਨੋਂ ਦੇਸ਼ ਵਲੋਂ ਸਮਝੌਤੇ ਦੇ ਆਸਾਰ 
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਯੂਕਰੇਨ ਦੇ ਰੂਸੀ ਸਮਰਥਕ ਖੇਤਰਾਂ ਡਨਿਟ੍ਸ੍ਕ ਅਤੇ ਲੁਗਾਨ੍ਸ੍ਕ ਤੇ ਹਮਲਾ ਕਰਕੇ ਸਭ ਨੂੰ ਹੈਰਾਨ ਕਰ ਦਿਤਾ ਸੀ ਤੇ ਇਸ ਨੂੰ ਸੁਤੰਤਰ ਮਾਨਤਾ ਦੇ ਦਿੱਤੀ ਸੀ ਤੇ ਹੁਣ ਰੂਸੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਯੂਕਰੇਨ ਰੂਸ ਨੂੰ ਪੂਰਨ ਸੁਤੰਤਰ ਦੇਸ਼ ਦੇ ਰੂਪ 'ਚ ਮਾਨਤਾ ਦੇਵੇ। ਜਿਸ ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਵਲੋਂ ਵੀ ਗੱਲਬਾਤ ਲਈ ਹਾਮੀ ਭਰੀ ਗਈ ਹੈ।    

Get the latest update about Volodymyr Zelenskyy, check out more about TRUESCOOPNEWS, Vladimir Putin, UkraineRussiaWar & President of Ukraine

Like us on Facebook or follow us on Twitter for more updates.