Russia-Ukraine: ਯੂਕਰੇਨ ਦੀ ਅਮਨ ਵਾਰਤਾ ਨਕਾਮ, ਰੂਸ ਦੇ ਮਿਸਾਇਲ ਹਮਲਿਆਂ ਨੇ ਮਚਾਈ ਦਹਿਸ਼ਤ

ਰੂਸ ਨੇ ਬੰਬਵਾਰੀ ਰਾਹੀਂ ਯੂਕਰੇਨ ਦੇ ਕੀਵ, ਡੋਨੇਟਸਕ ਇਲਾਕਿਆਂ ਤੇ ਹਮਲਾ ਕੀਤਾ ਗਿਆ ਹੈ ਜਿਸ 'ਚ ਕਈ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਇਹਨਾਂ ਹਮਲਿਆਂ ਚ ਡੋਨੇਟਸਕ ਦੇ 20 ਲੋਕਾਂ ਦੀ ਮੌਤ ਹੋਈ ਹੈ ਅਤੇ 35 ਦੇ ਲਗਭਗ ਲੋਕ ਜਖ਼ਮੀ ਹੋਏ ...

ਰੂਸ ਯੂਕਰੇਨ ਦੀ ਲੜਾਈ ਅੱਜ 20ਵੇਂ ਦਿਨ ਵੀ ਜਾਰੀ ਹੈ। ਯੂਕਰੇਨ ਵਲੋਂ ਲਗਾਤਾਰ ਸ਼ਾਂਤੀ ਕਾਇਮ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਰੂਸ ਵਲੋਂ ਇਹਨਾਂ ਕੋਸ਼ਿਸ਼ ਨੂੰ ਹਮਲਿਆਂ ਰਾਹੀਂ ਨਾਕਾਮ ਕੀਤਾ ਜਾ ਰਿਹਾ ਹੈ। ਰੂਸ ਵਲੋਂ ਲਗਾਤਾਰ ਯੂਕਰੇਨ ਦੇ ਸ਼ਹਿਰਾਂ 'ਚ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰੂਸ ਨੇ ਬੰਬਵਾਰੀ ਰਾਹੀਂ ਯੂਕਰੇਨ ਦੇ ਕੀਵ, ਡੋਨੇਟਸਕ ਇਲਾਕਿਆਂ ਤੇ ਹਮਲਾ ਕੀਤਾ ਗਿਆ ਹੈ ਜਿਸ 'ਚ ਕਈ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਇਹਨਾਂ ਹਮਲਿਆਂ ਚ ਡੋਨੇਟਸਕ ਦੇ 20 ਲੋਕਾਂ ਦੀ ਮੌਤ ਹੋਈ ਹੈ ਅਤੇ 35 ਦੇ ਲਗਭਗ ਲੋਕ ਜਖ਼ਮੀ ਹੋਏ ਹਨ। ਇਸ ਤੋਂ ਇਲਾਵਾ ਜੇਕਰ ਯੂਕਰੇਨ ਦੇ ਬਾਕੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਨ ਹੁਣ ਤੱਕ ਮਾਰੀਆਪੁਲ ਸ਼ਹਿਰ ਦੇ 2500 ਤੋਂ ਵੱਧ ਲੋਕ ਦੇ  ਮਾਰੇ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੂਸੀ ਸੈਨਾ ਦੇ ਹਮਲਿਆਂ ਨਾਲ ਯੂਕਰੇਨ ਦੀ ਸੈਨਾ ਸ਼ਕਤੀ ਦਾ ਵੀ ਨੁਕਸਾਨ ਹੋਇਆ ਹੈ। 

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸੀ ਫੌਜ ਵੱਲੋਂ ਰਾਤੋ ਰਾਤ ਗੋਲਾਬਾਰੀ ਕੀਤੀ ਗਈ। ਜਿਸ ਕਾਰਨ ਕੀਵ ਵਿੱਚ ਇੱਕ ਇਮਾਰਤ ਨੂੰ ਅੱਗ ਲੱਗ ਗਈ। ਰਾਜ ਦੀ ਐਮਰਜੈਂਸੀ ਸੇਵਾ ਮੁਤਾਬਕ ਸਵੇਰੇ 6:51 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ। ਜਦਕਿ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਜਧਾਨੀ ਕੀਵ ਵਿੱਚ ਘੱਟੋ-ਘੱਟ ਤਿੰਨ ਸ਼ਕਤੀਸ਼ਾਲੀ ਧਮਾਕੇ ਸੁਣੇ ਗਏ ਹਨ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਇੱਕ ਪੱਤਰਕਾਰ ਨੇ ਦੂਰੋਂ ਧੂੰਏਂ ਦਾ ਗੁਬਾਰ ਵੀ ਦੇਖਿਆ ਹੈ।      

Russia-Ukraine War: ਰੂਸ ਦਾ ਇਲਜ਼ਾਮ, ਅਮਰੀਕਾ ਦੇ ਰਿਹਾ 'Project Pigeon' ਰਾਹੀਂ ਯੂਕਰੇਨ ਦਾ ਸਾਥ !

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਉਸਨੇ ਯੁੱਧ ਨੂੰ ਖਤਮ ਕਰਨ ਅਤੇ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨਾਲ ਗੱਲ ਕੀਤੀ ਹੈ। ਇਸ ਦੇ ਨਾਲ ਹੀ ਜੰਗ ਦੇ 20ਵੇਂ ਦਿਨ ਰੂਸੀ ਵਿਦੇਸ਼ ਮੰਤਰਾਲੇ ਦਾ ਬਿਆਨ ਆਇਆ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਵੱਲੋਂ ਦਾਗੀ ਗਈ ਮਿਜ਼ਾਈਲ ਨਾਲ ਉਸ ਦੇ 20 ਲੋਕ ਮਾਰੇ ਗਏ ਅਤੇ 28 ਜ਼ਖਮੀ ਹੋ ਗਏ। ਫੌਜ ਮੁਤਾਬਕ ਇਹ ਹਮਲਾ 14 ਮਾਰਚ ਨੂੰ ਟੋਚਕਾ-ਯੂ ਮਿਜ਼ਾਈਲਾਂ ਨਾਲ ਡੋਨੇਟਸਕ ਖੇਤਰ ਦੇ ਇਕ ਰਿਹਾਇਸ਼ੀ ਕੰਪਲੈਕਸ 'ਤੇ ਕੀਤਾ ਗਿਆ ਸੀ। ਉਸੇ ਸਮੇਂ, ਯੂਕਰੇਨੀ ਮੀਡੀਆ ਨੇ ਦੱਸਿਆ ਕਿ ਡੋਨਬਾਸ ਵਿੱਚ ਭਿਆਨਕ ਲੜਾਈ ਚੱਲ ਰਹੀ ਹੈ। ਯੂਕਰੇਨ ਦੇ ਹਥਿਆਰਬੰਦ ਬਲਾਂ ਦੇ ਅਨੁਸਾਰ, 100 ਰੂਸੀ ਸੈਨਿਕ ਮਾਰੇ ਗਏ ਅਤੇ ਛੇ ਵਾਹਨ ਤਬਾਹ ਹੋ ਗਏ। 

Get the latest update about PUNJABI NEWS, check out more about TRUE SCOOP PUNJAB, Vladimir Putin, WORLD NEWS & RussiaUkraineWAR

Like us on Facebook or follow us on Twitter for more updates.