ਜਲੰਧਰ ਰੇਲਵੇ ਸਟੇਸ਼ਨ 'ਤੇ ਸੂਟਕੇਸ 'ਚੋਂ ਮਿਲੀ ਅਣਪਛਾਤੀ ਲਾਸ਼, ਦੇਖੋ Video

ਮੰਗਲਵਾਰ ਸਵੇਰੇ ਜਲੰਧਰ ਰੇਲਵੇ ਸਟੇਸ਼ਨ 'ਤੇ ਇਕ ਸੂਟਕੇਸ 'ਚ ਪਈ ਅਣਪ...

ਜਲੰਧਰ- ਮੰਗਲਵਾਰ ਸਵੇਰੇ ਜਲੰਧਰ ਰੇਲਵੇ ਸਟੇਸ਼ਨ 'ਤੇ ਇਕ ਸੂਟਕੇਸ 'ਚ ਪਈ ਅਣਪਛਾਤੀ ਲਾਸ਼ ਮਿਲੀ ਹੈ। ਇਸ ਤੋਂ ਤੁਰੰਤ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸਵੇਰੇ ਜਦੋਂ ਇੱਕ ਕਰਮਚਾਰੀ ਇਲਾਕੇ ਦੀ ਸਫ਼ਾਈ ਕਰ ਰਿਹਾ ਸੀ ਤਾਂ ਉਸ ਨੇ ਰੇਲਵੇ ਸਟੇਸ਼ਨ ਦੇ ਮੇਨ ਗੇਟ ਕੋਲ ਲਾਲ ਰੰਗ ਦਾ ਸੂਟਕੇਸ ਪਿਆ ਦੇਖਿਆ ਅਤੇ ਜਦੋਂ ਕਿਸੇ ਨੇ ਉਸ ਨੂੰ ਧਿਆਨ ਨਾਲ ਦੇਖਿਆ ਤਾਂ ਉਸ ਉਹ ਸ਼ੱਕੀ ਲਗਿਆ। ਇਸ ਤੋਂ ਬਾਅਦ ਉਹ ਉਥੇ ਤਾਇਨਾਤ ਪੁਲਿਸ ਕਰਮਚਾਰੀ ਕੋਲ ਪਹੁੰਚਿਆ ਅਤੇ ਉਨ੍ਹਾਂ ਨੂੰ ਇਸ ਦੀ ਸੂਚਨਾ ਦਿੱਤੀ।

ਜਦੋਂ ਨਿਯੁਕਤ ਪੁਲਿਸ ਅਧਿਕਾਰੀਆਂ ਨੇ ਸੂਟਕੇਸ ਨੂੰ ਖੋਲ੍ਹਿਆ, ਤਾਂ ਉਸ ਦੇ ਅੰਦਰ ਇੱਕ ਲਾਸ਼ ਪਈ ਸੀ। ਇਸ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ। ਬੈਗ ਜਾਂ ਲਾਸ਼ ਦੇ ਨੇੜੇ ਕੋਈ ਪਛਾਣ ਸਬੂਤ ਨਹੀਂ ਮਿਲਿਆ ਜਿਸ ਤੋਂ ਪਤਾ ਲੱਗ ਸਕੇ ਕਿ ਉਹ ਵਿਅਕਤੀ ਕੌਣ ਸੀ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਬੈਗ ਜਾਂ ਲਾਸ਼ ਦੇ ਮਾਲਕ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਜਾਣਕਾਰੀ ਮੁਤਾਬਕ ਪੁਲਿਸ ਨੇ ਸਟੇਸ਼ਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਲਈ ਹੈ। ਪੁਲਿਸ ਇਸ ਦੌਰਾਨਨ ਡੌਗ ਸਕੁਐਡ ਦੀ ਵੀ ਮਦਦ ਲੈ ਰਹੀ ਹੈ।

Get the latest update about watch video, check out more about suitcase, unidentified dead body & jalandhar railway station

Like us on Facebook or follow us on Twitter for more updates.