Budget 2021: ਚੋਣ ਸੂਬਿਆਂ ਲਈ ਬੰਪਰ ਐਲਾਨ, ਬੰਗਾਲ-ਤਮਿਲਨਾਡੂ-ਕੇਰਲ ਵਿਚ ਬਣਨਗੇ ਇਕਨੋਮਿਕ ਕਾਰੀਡੋਰ

ਦੇਸ਼ ਦਾ ਆਮ ਬਜਟ ਅੱਜ ਪੇਸ਼ ਹੋ ਰਿਹਾ ਹੈ। ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾ...

ਦੇਸ਼ ਦਾ ਆਮ ਬਜਟ ਅੱਜ ਪੇਸ਼ ਹੋ ਰਿਹਾ ਹੈ। ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਣ ਲੋਕਸਭਾ ਵਿਚ ਬਜਟ ਭਾਸ਼ਣ ਪੜ ਰਹੀ ਹੈ। ਕੋਰੋਨਾ ਸੰਕਟ ਕਾਲ ਵਿਚ ਮਾਲੀ ਹਾਲਤ ਦੀ ਰੁਕੀ ਰਫਤਾਰ ਨੂੰ ਫਿਰ ਤੋਂ ਵਧਾਉਣ ਲਈ ਇਸ ਬਜਟ ਉੱਤੇ ਹਰ ਕਿਸੇ ਦੀਆਂ ਨਜਰਾਂ ਹਨ। ਟੈਕਸ ਹੋ ਜਾਂ ਰੋਜ਼ਗਾਰ ਹਰ ਮੋਰਚੇ ਉੱਤੇ ਦੇਸ਼ ਨੂੰ ਇਸ ਬਜਟ ਤੋਂ ਬਹੁਤ ਉਮੀਦਾਂ ਹਨ। 

ਬੰਗਾਲ ਸਮੇਤ ਕਈ ਚੋਣ ਸੂਬਿਆਂ ਲਈ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਤਮਿਲਨਾਡੂ ਵਿਚ ਨੈਸ਼ਨਲ ਹਾਇਵੇਅ ਪ੍ਰੋਜੈਕਟ (1.03 ਲੱਖ ਕਰੋੜ), ਇਸ ਵਿਚ ਇਕਨੋਮਿਕ ਕਾਰੀਡੋਰ ਬਣਾਏ ਜਾਣਗੇ। ਕੇਰਲ ਵਿਚ ਵੀ 65 ਹਜ਼ਾਰ ਕਰੋੜ ਰੁਪਏ ਦੇ ਨੈਸ਼ਨਲ ਹਾਇਵੇਅ ਬਣਾਏ ਜਾਣਗੇ, ਮੁੰਬਈ-ਕੰਨਿਆਕੁਮਾਰੀ ਇਕਨੋਮਿਕ ਕਾਰੀਡੋਰ ਦਾ ਐਲਾਨ। ਪੱਛਮ ਬੰਗਾਲ ਵਿਚ ਵੀ ਕੋਲਕਾਤਾ-ਸਿਲੀਗੁੜੀ ਲਈ ਵੀ ਨੈਸ਼ਨਲ ਹਾਇਵੇਅ ਪ੍ਰੋਜੈਕਟ ਦਾ ਐਲਾਨ। ਵਿੱਤ ਮੰਤਰੀ ਨੇ ਅਸਮ ਵਿਚ ਅਗਲੇ ਤਿੰਨ ਸਾਲ ਹਾਇਵੇਅ ਅਤੇ ਇਕਨੋਮਿਕ ਕਾਰੀਡੋਰ ਦਾ ਐਲਾਨ ਕੀਤਾ।  

ਟੈਕਸਟਾਇਲ ਪਾਰਕ ਲਈ ਵੱਡਾ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਬਜਟ ਭਾਸ਼ਣ ਵਿਚ ਦੱਸਿਆ ਗਿਆ ਕਿ ਦੇਸ਼ ਵਿਚ 7 ਟੈਕਸਟਾਇਲ ਪਾਰਕ ਬਣਾਏ ਜਾਣਗੇ ਤਾਂਕਿ ਇਸ ਖੇਤਰ ਵਿਚ ਭਾਰਤ ਐਕਸਪੋਰਟ ਕਰਨ ਵਾਲਾ ਦੇਸ਼ ਬਣੇ। ਇਹ ਪਾਰਕ ਤਿੰਨ ਸਾਲ ਵਿਚ ਤਿਆਰ ਕੀਤੇ ਜਾਣਗੇ। ਵਿੱਤ ਮੰਤਰੀ ਵਲੋਂ ਡਿਵਲੈਪਮੈਂਟ ਫਾਇਨੈਂਸ਼ੀਅਲ ਇੰਸਟੀਚਿਊਟ (DFI) ਬਣਾਉਣ ਦਾ ਐਲਾਨ ਕੀਤਾ ਗਿਆ, ਜਿਸ ਵਿਚ ਤਿੰਨ ਸਾਲ ਦੇ ਅੰਦਰ 5 ਲੱਖ ਕਰੋੜ ਰੁਪਏ ਦੀ ਉਧਾਰੀ ਪ੍ਰੋਜੈਕਟ ਹੋਣ। 

ਬਜਟ ਵਿਚ ਐਲਾਨ ਕੀਤਾ ਗਿਆ ਹੈ ਕਿ ਰੇਲਵੇ, NHAI, ਐਅਰਪੋਰਟ ਅਥਾਰਿਟੀ ਦੇ ਕੋਲ ਹੁਣ ਕਈ ਪ੍ਰੋਜੈਕਟਾਂ ਨੂੰ ਆਪਣੇ ਲੈਵਲ ਉੱਤੇ ਪਾਸ ਕਰਨ ਦੀ ਤਾਕਤ ਹੋਵੇਗੀ। ਵਿੱਤ ਮੰਤਰੀ ਨੇ ਪੂਜੀਗੰਤ ਖ਼ਰਚ ਲਈ 5 ਲੱਖ ਕੋਰੜ ਤੋਂ ਜ਼ਿਆਦਾ ਦੇ ਬਜਟ ਦਾ ਐਲਾਨ ਕੀਤਾ। ਇਹ ਐਲਾਨ ਪਿਛਲੇ ਬਜਟ ਤੋਂ 30 ਫੀਸਦੀ ਜ਼ਿਆਦਾ ਹੈ। ਇਸ ਤੋਂ ਇਲਾਵਾ ਰਾਜ ਅਤੇ ਆਜ਼ਾਦ ਬਾਡੀ ਨੂੰ ਦੋ ਲੱਖ ਕਰੋੜ ਰੁਪਏ ਵੀ ਦਿੱਤੇ ਜਾਣਗੇ।
 
ਆਤਮਨਿਰਭਰ ਸਵੱਸਥ ਭਾਰਤ ਯੋਜਨਾ ਦਾ ਐਲਾਨ
ਵਿੱਤ ਮੰਤਰੀ  ਨਿਰਮਲਾ ਸੀਤਾਰਮਣ ਨੇ ਆਪਣੇ ਬਜਟ ਭਾਸ਼ਣ ਵਿਚ ਆਤਮਨਿਰਭਰ ਸਵੱਸਥ ਭਾਰਤ ਯੋਜਨਾ ਦਾ ਐਲਾਨ ਕੀਤਾ। ਸਰਕਾਰ ਵਲੋਂ 64180 ਕਰੋੜ ਰੁਪਏ ਇਸ ਦੇ ਲਈ ਦਿੱਤੇ ਗਏ ਹਨ ਅਤੇ ਸਿਹਤ ਦੇ ਬਜਟ ਨੂੰ ਵਧਾਇਆ ਗਿਆ ਹੈ। ਇਸ ਦੇ ਨਾਲ ਸਰਕਾਰ ਵਲੋਂ WHO ਦੇ ਸਥਾਈ ਮਿਸ਼ਨ ਨੂੰ ਭਾਰਤ ਵਿਚ ਲਾਂਚ ਕੀਤਾ ਜਾਵੇਗਾ। 

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਵੱਛ ਭਾਰਤ ਮਿਸ਼ਨ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ। ਜਿਸ ਦੇ ਤਹਿਤ ਸ਼ਹਿਰਾਂ ਵਿਚ ਅੰਮ੍ਰਿਤ ਯੋਜਨਾ ਨੂੰ ਅੱਗੇ ਵਧਾਇਆ ਜਾਵੇਗਾ, ਇਸ ਦੇ ਲਈ 2,87,000 ਕਰੋੜ ਰੁਪਏ ਜਾਰੀ ਕੀਤੇ ਗਏ। ਇਸ ਦੇ ਨਾਲ ਵਿੱਤ ਮੰਤਰੀ ਵਲੋਂ ਮਿਸ਼ਨ ਪੋਸਣ 2.0 ਦਾ ਐਲਾਨ ਕੀਤਾ ਗਿਆ ਹੈ। 

ਨਿਰਮਲਾ ਸੀਤਾਰਮਣ ਵਲੋਂ ਕੋਰੋਨਾ ਵੈਕਸੀਨ ਲਈ 35 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ। ਵਿੱਤ ਮੰਤਰੀ ਨੇ ਦੱਸਿਆ ਕਿ ਸਿਹਤ ਖੇਤਰ ਦੇ ਬਜਟ ਨੂੰ 137 ਫੀਸਦੀ ਤੱਕ ਵਧਾਇਆ ਗਿਆ ਹੈ।

Get the latest update about speech, check out more about union budget, modi govt & nirmala sitharaman

Like us on Facebook or follow us on Twitter for more updates.