ਮੋਦੀ ਸਰਕਾਰ ਦਾ ਵੱਡਾ ਐਲਾਨ: ਉੱਜਵਲਾ ਯੋਜਨਾ ਵਿਚ ਹੋਰ ਸ਼ਾਮਲ ਕੀਤੇ ਜਾਣਗੇ ਇਕ ਕਰੋੜ ਲਾਭਪਾਤਰ

ਆਮ ਬਜਟ ਵਿਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੇ ਖੇਤਰ ਵਿਚ ਕਈ ਮਹੱਤਵਪੂਰਣ ਐਲਾਨ ਕੀਤੇ...

ਆਮ ਬਜਟ ਵਿਚ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੇ ਖੇਤਰ ਵਿਚ ਕਈ ਮਹੱਤਵਪੂਰਣ ਐਲਾਨ ਕੀਤੇ ਗਏ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਵਿਚ ਕਿਹਾ ਕਿ ਸਰਕਾਰ ਨੇ ਕੋਵਿਡ-19 ਲਾਕਡਾਊਨ ਦੀ ਮਿਆਦ ਵਿਚ ਵੀ ਦੇਸ਼ਭਰ ਵਿਚ ਬਾਲਣ ਦੀ ਸਪਲਾਈ ਬਣਾਈ ਰੱਖੀ ਹੈ। ਲੋਕਾਂ ਦੇ ਜੀਵਨ ਵਿਚ ਇਸ ਖੇਤਰ ਦੇ ਅਤਿ ਮਹੱਤਵਪੂਰਣ ਸਥਿਤੀ ਨੂੰ ਵੇਖਦੇ ਹੋਏ ਉੱਜਵਲਾ ਸਕੀਮ ਦਾ ਮੁਨਾਫ਼ਾ 8 ਕਰੋੜ ਪਰਿਵਾਰਾਂ ਨੂੰ ਹੋਇਆ ਹੈ। ਹੁਣ ਇਸ ਯੋਜਨਾ ਦੇ ਤਹਿਤ 1 ਕਰੋੜ ਹੋਰ ਲਾਭਰਪਾਤਰ  ਸ਼ਾਮਲ ਕੀਤੇ ਜਾਣਗੇ। ਇਸ ਦੇ ਨਾਲ ਅਗਲੇ 3 ਸਾਲਾਂ ਵਿਚ 100 ਹੋਰ ਵਧੇਰੇ ਜ਼ਿਲਿਆਂ ਨੂੰ ਸਿਟੀ ਗੈਸ ਡਿਸਟਰੀਬਿਊਸ਼ਨ ਨੈੱਟਵਰਕ ਨਾਲ ਜੋੜਿਆ ਜਾਵੇਗਾ।  

ਉਨ੍ਹਾਂ ਕਿਹਾ ਕਿ ਜੰਮੂ ਅਤੇ ਕਸ਼ਮੀਰ ਸੰਘ ਰਾਜ ਖੇਤਰ ਵਿਚ ਇਕ ਗੈਸ ਪਾਈਪ ਲਾਈਨ ਪਰਿਯੋਜਨਾ ਸ਼ੁਰੂ ਕੀਤੀ ਜਾਵੇਗੀ। ਇਕ ਸੁਤੰਤਰ ਗੈਸ ਟਰਾਂਸਪੋਰਟ ਸਿਸਟਮ ਆਪਰੇਟਰ ਦਾ ਗਠਨ ਕੀਤਾ ਜਾਵੇਗਾ, ਜਿਸ ਦੇ ਨਾਲ ਬਿਨਾਂ ਕਿਸੇ ਭੇਦਭਾਵ ਦੇ ਖੁੱਲ੍ਹੀ ਪਹੁੰਚ ਦੇ ਆਧਾਰ ਉੱਤੇ ਸਾਰੀਆਂ ਕੁਦਰਤੀ ਗੈਸ ਪਾਇਪ ਲਾਇਨਾਂ ਦੀ ਕਾਮਨ ਕੈਰੀਅਰ ਕਪੈਸਿਟੀ ਦੀ ਬੁਕਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇਗੀ ਅਤੇ ਤਾਲਮੇਲ ਸਥਾਪਿਤ ਕੀਤਾ ਜਾ ਸਕੇਗਾ ।

Get the latest update about women, check out more about Union Budget 2021, benefit & Ujjwala Yojna

Like us on Facebook or follow us on Twitter for more updates.