ਕੋਰੋਨਾ ਕਾਰਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਵਿਗੜੀ ਸਿਹਤ, ICU 'ਚ ਦਾਖਲ

ਕੋਰੋਨਾ ਵਾਇਰਸ ਦੇ ਕਾਰਨ ਇਕ ਵਾਰ ਫਿਰ ਤੋਂ ਪੂਰੇ ਦੇਸ਼ ਭਰ ’ਚ ਹਾਹਾਕਾਰ ਮਚੀ ਹੋਈ ਹੈ। ਕੋਰੋ...

ਮੋਹਾਲੀ: ਕੋਰੋਨਾ ਵਾਇਰਸ ਦੇ ਕਾਰਨ ਇਕ ਵਾਰ ਫਿਰ ਤੋਂ ਪੂਰੇ ਦੇਸ਼ ਭਰ ’ਚ ਹਾਹਾਕਾਰ ਮਚੀ ਹੋਈ ਹੈ। ਕੋਰੋਨਾ ਦੀ ਲਪੇਟ ’ਚ ਕਈ ਸਿਆਸੀ ਆਗੂ ਵੀ ਆ ਰਹੇ ਹਨ। ਇਸੇ ਤਹਿਤ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਵੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦਰਅਸਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਬੀਤੇ ਦਿਨੀਂ ਕੋਰੋਨਾ ਪਾਜ਼ੇਟਿਵ ਪਾਏ ਸਨ, ਜਿਸ ਕਰਕੇ ਉਹ ਘਰ ’ਚ ਹੀ ਕੁਆਰੰਟਾਈਨ ਸਨ।

ਆਕਸੀਜ਼ਨ ਦੀ ਘਾਟ ਹੋਣ ਕਰ ਕੇ ਉਨ੍ਹਾਂ ਨੂੰ ਸਾਹ ਲੈਣ ’ਚ ਕਾਫ਼ੀ ਦਿੱਕਤ ਹੋ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬੀਤੀ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਦਾਖ਼ਲ ਕਰਵਾਇਆ ਹੈ। ਇਸ ਦੀ ਪੁਸ਼ਟੀ ਉਨ੍ਹਾਂ ਦੇ ਪੀ. ਏ. ਅਤੇ ਉਨ੍ਹਾਂ ਦੇ ਪੁੱਤਰ ਸੰਜੀਵ ਕੈਂਥ ਵੱਲੋਂ ਕੀਤੀ ਗਈ ਹੈ। ਸੰਜੀਵ ਕੈਂਥ ਮੁਤਾਬਕ ਕੱਲ੍ਹ ਉਨ੍ਹਾਂ ਦੀ ਆਕਸੀਜ਼ਨ ਦਾ ਪੱਧਰ 89 ਰਹਿ ਗਿਆ ਸੀ ਅਤੇ ਜਿਸ ਕਰਕੇ ਸਾਹ ਲੈਣ ’ਚ ਕਾਫ਼ੀ ਦਿੱਕਤ ਹੋਣ ਲੱਗ ਗਈ ਸੀ। ਇਸ ਦੇ ਬਾਅਦ ਫਿਰ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 8 ਫੇਸ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਉਨ੍ਹਾਂ ਦੀ ਆਕਸੀਜ਼ਨ ਦਾ ਪੱਧਰ 97 ਦੇ ਕਰੀਬ ਹੈ।

Get the latest update about Som Prakash, check out more about Truescoop News, Truescoop, coronavirus & Union Minister

Like us on Facebook or follow us on Twitter for more updates.