ਲੰਡਨ: ਭਗੌੜਾ ਨੀਰਵ ਮੋਦੀ ਬਚਣ ਦੀਆਂ ਕੋਸ਼ਿਸ਼ਾਂ ਵਿਚ ਲੱਗਿਆ ਹੈ। ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਭਾਰਤ ਹਵਾਲਗੀ ਕੀਤੇ ਜਾਣ ਦੇ ਖਿਲਾਫ ਲੰਡਨ ਦੀ ਅਦਾਲਤ ਵਿਚ ਅਪੀਲ ਦਾਇਰ ਕੀਤੀ ਹੈ। ਦੱਸ ਦਈਏ ਕਿ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਮਹੀਨੇ ਭਗੌੜੇ ਕਾਰੋਬਾਰੀ ਨੂੰ ਭਾਰਤ ਹਵਾਲੇ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਭਾਰਤ ਹਵਾਲੇ ਹੋਣ ਦੇ ਡਰ ਨਾਲ ਨੀਰਵ ਮੋਦੀ ਡਰਿਆ ਹੋਇਆ ਹੈ। ਇਸ ਕਾਰਨ ਉਹ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਹੈ।
ਨੀਰਵ ਮੋਦੀ ਨੂੰ ਜਲਦੀ ਲਿਆਂਦਾ ਜਾਵੇਗਾ ਭਾਰਤ
12000 ਕਰੋੜ ਰੁਪਏ ਘੋਟਾਲੇ ਦਾ ਦੋਸ਼ੀ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਆਉਮ ਦੇ ਲਈ ਉਲਟੀ ਗਿਨਤੀ ਸ਼ੁਰੂ ਹੋ ਗਈ ਹੈ। ਭਗੌੜੇ ਨੀਰਵ ਮੋਦੀ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ। ਇੰਗਲੈਂਡ ਦੇ ਹੋਮ ਡਿਪਾਰਟਮੈਂਟ ਨੇ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਧਿਆਨ ਰਹੇ ਕਿ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨਦੀ ਲਈ ਲੰਡਨ ਦੀ ਆਦਾਲਤ ਨੇ 25 ਫਰਵਰੀ ਨੂੰ ਹੁਕਮ ਜਾਰੀ ਕੀਤੇ ਸਨ। ਨੀਰਵ ਮੋਦੀ ਨੂੰ ਇਸ ਫੈਸਲੇ ਦੇ ਖਿਲਾਫ 14 ਦਿਨਾਂ ਦੇ ਅੰਦਰ ਹਾਈ ਕੋਰਟ ਵਿਚ ਆਪਣੀ ਅਪੀਲ ਦਾਇਰ ਕਰਨੀ ਸੀ, ਵਰਨਾ ਉਨ੍ਹਾਂ ਨੂੰ ਭਾਰਤ ਭੇਜ ਦਿੱਤਾ ਜਾਵੇਗਾ। ਨੀਰਵ ਮੋਦੀ ਨੇ ਇਸ ਨੂੰ ਲੈ ਕੇ ਲੰਡਨ ਹਾਈ ਕੋਰਟ ਵਿਚ ਅਪੀਲ ਕੀਤੀ ਹੈ।
ਅਪੀਲ ਉੱਤੇ ਸੁਣਵਾਈ ਦਾ ਫੈਸਲਾ ਕਰਨਗੇ ਜੱਜ
ਲੰਡਨ ਹਾਈ ਕੋਰਟ ਦੇ ਪ੍ਰਸ਼ਾਸਨਿਕ ਕੋਰਟ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨੀਰਵ ਮੋਦੀ ਦੀ ਅਰਜ਼ੀ 28 ਅਪ੍ਰੈਲ ਨੂੰ ਮਿਲੀ ਹੈ। ਉਸ ਨੇ ਜੱਜ ਗੂਜੀ ਤੇ ਪਟੇਲ ਦੇ ਫੈਸਲਿਆਂ ਦੇ ਖਿਲਾਫ ਅਪੀਲ ਕੀਤੀ ਹੈ। ਉਥੇ ਹੀ ਇਸ ਅਪੀਲ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਇਕ ਜੱਜ ਇਸ ਗੱਲ ਦਾ ਫੈਸਲਾ ਕਰੇਗਾ ਕਿ ਕੀ ਅਪੀਲ ਉੱਤੇ ਸੁਣਵਾਈ ਦੀ ਆਗਿਆ ਦਿੱਤੀ ਜਾਵੇ। ਇਸ ਵਿਚ ਕਈ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਜੇਕਰ ਜੱਜ ਅਪੀਲ ਨੂੰ ਆਗਿਆ ਦੇਣ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਨੀਰਵ ਇਸ ਗੱਲ ਦਾ ਤਰਕ ਦੇਣ ਲਈ ਮੌਖਿਕ ਸੁਣਵਾਈ ਕਰ ਸਰਦਾ ਹੈ ਕਿ ਉਸ ਨੂੰ ਆਗਿਆ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ।
Get the latest update about UK High Court, check out more about India, United kingdom, Truescoopnews & Truescoop
Like us on Facebook or follow us on Twitter for more updates.