ਦੁੱਧ ਤੇ ਦੁੱਧ ਨਾਲ ਬਣੀ ਖੁਰਾਕ ਸਮੱਗਰੀ ਤੁਹਾਡੀ ਸਿਹਤ ਲਈ ਹੈ ਹਾਨੀਕਾਰਕ

ਅੱਜਕਲ ਦੇ ਸਮੇਂ 'ਚ ਮਿਲਾਵਟ ਵਾਲੀਆਂ ਚੀਜ਼ਾਂ ਕਾਰਨ ਲੋਕਾਂ ਨੂੰ ਸਿਹਤ ਨਾਲ ਸੰਬਧਿਤ ਕਈ ਬੀਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। ਦਿੱਲੀ 'ਚ ਦੁੱਧ ਤੇ ਦੁੱਧ ਨਾਲ ਬਣੀ ਖੁਰਾਕ ਸਮੱਗਰੀ ਸਿਹਤ ਲਈ ਸੁਰੱਖਿਅਤ...

ਨਵੀਂ ਦਿੱਲੀ— ਅੱਜਕਲ ਦੇ ਸਮੇਂ 'ਚ ਮਿਲਾਵਟ ਵਾਲੀਆਂ ਚੀਜ਼ਾਂ ਕਾਰਨ ਲੋਕਾਂ ਨੂੰ ਸਿਹਤ ਨਾਲ ਸੰਬਧਿਤ ਕਈ ਬੀਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। ਦਿੱਲੀ 'ਚ ਦੁੱਧ ਤੇ ਦੁੱਧ ਨਾਲ ਬਣੀ ਖੁਰਾਕ ਸਮੱਗਰੀ ਸਿਹਤ ਲਈ ਸੁਰੱਖਿਅਤ ਨਹੀਂ। ਰਾਜ ਖੁਰਾਕ ਵਿਭਾਗ ਦੇ ਟੈਸਟ ਮਗਰੋਂ ਸਾਹਮਣੇ ਆਈ ਰਿਪੋਰਟ 'ਚ ਇਸ ਦਾ ਖ਼ੁਲਾਸਾ ਕੀਤਾ ਗਿਆ ਹੈ। ਜਨਵਰੀ 2018 ਤੋਂ ਅਪ੍ਰੈਲ 2019 ਵਿਚਾਲੇ ਦਿੱਲੀ ਦੇ ਖੁਰਾਕ ਸੁਰੱਖਿਆ ਵਿਭਾਗ ਨੇ 2,880 ਨਮੂਨਿਆਂ ਨੂੰ ਜਮ੍ਹਾ ਕੀਤਾ ਸੀ, ਜਿਨ੍ਹਾਂ 'ਚੋਂ 477 ਨਮੂਨੇ (ਸੈਂਪਲਸ) ਫੇਲ੍ਹ ਪਾਏ ਗਏ ਹਨ। ਰਾਜ ਸਰਕਾਰ ਦੇ ਡੇਟਾ ਮੁਤਾਬਕ ਜਾਂਚ ਦੌਰਾਨ ਦੁੱਧ ਤੇ ਦੁੱਧ ਤੋਂ ਬਣੇ 161 ਨਮੂਨੇ ਪੂਰੀ ਤਰ੍ਹਾਂ ਫੇਲ੍ਹ ਰਹੇ। 21 ਨਮੂਨੇ ਮਿਸਬ੍ਰਾਂਡਿਡ ਰਹੇ। ਇਸ ਦੇ ਨਾਲ ਹੀ 125 ਨਮੂਨੇ ਮਾਣਕਾਂ 'ਤੇ ਖਰੇ ਨਹੀਂ ਉੱਤਰੇ ਜਦਕਿ 15 ਹੋਰ ਪੂਰੀ ਤਰ੍ਹਾਂ ਅਸੁਰੱਖਿਅਤ ਰਹੇ।

ਸੌਂਫ ਬੜੀ ਗੁਣਕਾਰੀ, ਕਰਦੀ ਦੂਰ ਬਿਮਾਰੀ

ਇਕ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ 'ਤੇ ਦੁੱਧ 'ਚ ਚੀਨੀ ਜਾਂ ਗਲੂਕੋਜ਼ ਵਰਗਾ ਸਾਮਾਨ ਮਿਲਾ ਦਿੱਤਾ ਜਾਂਦਾ ਹੈ, ਜੋ ਖਾਣ 'ਚ ਹਾਨੀਕਾਰਕ ਤਾਂ ਨਹੀਂ ਹੁੰਦਾ ਪਰ ਟੈਸਟ ਦੌਰਾਨ ਪਤਾ ਚੱਲ ਜਾਂਦਾ ਹੈ ਕਿ ਕੁਝ ਤਾਂ ਮਿਲਾਵਟ ਕੀਤੀ ਗਈ ਹੈ। ਹਾਲਾਂਕਿ ਕੁਝ ਲੋਕ ਦੁੱਧ 'ਚ ਸੋਡਾ ਤੇ ਹਾਈਡ੍ਰੋਜਨ ਪਰਆਕਸਾਈਡ ਵਰਗੇ ਰਸਾਇਣ ਵੀ ਮਿਲਾ ਦਿੰਦੇ ਹਨ, ਜੋ ਸਿਹਤ ਲਈ ਬੇਹੱਦ ਹਾਨੀਕਾਰਕ ਹਨ। ਕਾਨੂੰਨ ਦੇ ਹਿਸਾਬ ਨਾਲ ਅਜਿਹੇ ਖੁਰਾਕ ਪਦਾਰਥ, ਜਿਸ ਦੀ ਕੁਆਲਟੀ ਖਰਾਬ ਹੈ ਪਰ ਜਿਸ ਨਾਲ ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਹੋਇਆ ਹੈ, ਦੀ ਮਿਲਾਵਟ ਨਾਲ ਛੇ ਮਹੀਨੇ ਤੱਕ ਦੀ ਜੇਲ੍ਹ ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ। ਜੇਕਰ ਇਸ ਨਾਲ ਕਿਸੇ ਨੂੰ ਨੁਕਸਾਨ ਹੋਇਆ ਹੈ ਤਾਂ ਛੇ ਸਾਲ ਦੀ ਜੇਲ੍ਹ ਤੇ 5 ਲੱਖ ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ। ਮੌਤ ਹੋਣ ਦੀ ਸਥਿਤੀ ਵਿੱਚ ਘੱਟੋ-ਘੱਟ 7 ਸਾਲ ਜੇਲ੍ਹ ਤੇ 10 ਲੱਖ ਤੋਂ ਵੱਧ ਜ਼ੁਰਮਾਨਾ ਲਾਇਆ ਜਾ ਸਕਦਾ ਹੈ।

Get the latest update about , check out more about Delhi News, Delhi Report, Unsafe Milk & News In Punjabi

Like us on Facebook or follow us on Twitter for more updates.