ਚੀਨ-ਪਾਕਿ ਦੀ ਜ਼ਿਦ ਤੇ ਕਸ਼ਮੀਰ ਮੁੱਦੇ ਤੇ UNSC ਦੀ 'ਬੰਦ ਬੈਠਕ' ਦੀ ਜਾਣੋ ਕੀ ਹੈ ਖਾਸ ਵਜ੍ਹਾ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਅੱਜ ਸ਼ਾਮ ਕਸ਼ਮੀਰ ਮੁਦੇ ਤੇ ਚਰਚਾ ਹੋਣ ਜਾ ਰਹੀ...

ਨਿਊਯਾਰਕ:- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਅੱਜ ਸ਼ਾਮ ਕਸ਼ਮੀਰ ਮੁਦੇ ਤੇ ਚਰਚਾ ਹੋਣ ਜਾ ਰਹੀ ਹੈ। ਇਸ ਲਈ ਇਕ ਬੰਦ ਕਮਰੇ ਦੀ ਬੈਠਕ ਹੋਣ ਜਾ ਰਹੀ ਹੈ। ਭਾਰਤ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਮਗਰੋਂ ਪਾਕਿਸਤਾਨ ਦੇ ਕਹਿਣ ਤੇ ਚੀਨ ਨੇ ਇਸ ਬੈਠਕ ਦੀ ਪਹਿਲ ਕੀਤੀ ਹੈ ਜੋਕਿ ਸੁਰੱਖਿਆ ਪ੍ਰੀਸਦ ਦੇ ਪੰਜ ਸਥਾਈ ਮੈਂਬਰਾਂ ਵਿੱਚੋਂ ਇਕ ਹੈ। ਯੂਐਨਐਸਸੀ ਦੀ ਪ੍ਰਧਾਨ ਜੋਆਨਾ ਰੋਨੇਕਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਵੱਲੋਂ ਜੰਮੂ-ਕਸ਼ਮੀਰ ਬਾਰੇ ਲਏ ਫੈਸਲੇ ਤੋਂ ਬਾਅਦ ਚੀਨ ਨੇ ਇਸ ਸੈਸ਼ਨ ਨੂੰ ਕਰਵਾਉਣ ਦੀ ਅਪੀਲ ਕੀਤੀ ਸੀ। ਇਸ ਮੀਟਿੰਗ 'ਚ UNSC ਦੇ 5 ਸਥਾਈ ਅਤੇ 10 ਅਸਥਾਈ ਮੈਂਬਰਾਂ ਤੋਂ ਇਲਾਵਾ 15 ਦੇਸ਼ਾਂ ਦੇ ਪ੍ਰਤੀਨਿਧੀ ਵੀ ਸ਼ਾਮਿਲ ਹੋ ਰਹੇ ਹਨ।

ਬਰਸੀ ਮੌਕੇ ਮੋਦੀ ਨੇ ਅੱਟਲ ਬਿਹਾਰੀ ਵਾਜਪੇਈ ਨੂੰ ਦਿੱਤੀ ਸ਼ਰਧਾਂਜਲੀ, ਯਾਦ 'ਚ ਪ੍ਰਾਰਥਨਾ ਸਭਾ ਦਾ ਕੀਤਾ ਪ੍ਰਬੰਧ

 ਜਿਕਰਯੋਗ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਅੰਤਰਾਸ਼ਟਰੀ ਮੰਚਾਂ 'ਤੇ ਚੁੱਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਇਸ ਮਾਮਲੇ 'ਚ ਵਿਸ਼ਵ ਸਮੂਹ ਯੂਐਨਐਸਸੀ ਦੀ ਪ੍ਰਧਾਨ ਜੋਆਨਾ ਰੋਨੇਕਾ ਨੂੰ ਚਿੱਠੀ ਲਿਖ ਕੇ ਇਸ ਮਸਲੇ ਤੇ ਗੁਪਤ ਮੀਟਿੰਗ ਲਈ ਕਿਹਾ ਸੀ। ਪਾਕਿਸਤਾਨ ਨੇ ਇਲਜ਼ਾਮ ਲਾਇਆ ਹੈ ਕਿ ਭਾਰਤ ਦਾ ਧਾਰਾ 370 ਨੂੰ ਹਟਾਉਣਾ ਅੰਤਰਾਸ਼ਟਰੀ ਸੁਰੱਖਿਆ ਲਈ ਖ਼ਤਰੇ ਨੂੰ ਪੈਦਾ ਕਰ ਸਕਦਾ ਹੈ। ਉਧਰ, ਭਾਰਤ ਦਾ ਕਹਿਣਾ ਹੈ ਕਿ ਇਹ ਉਸ ਦਾ ਅੰਦਰੂਨੀ ਮਸਲਾ ਹੈ। ਉਸ ਨੇ ਐਲਓਸੀ ਦਾ ਉਲੰਘਣਾ ਨਹੀਂ ਕੀਤੀ ਹੈ।ਤੇ ਨਾਲ ਹੀ ਜੰਮੂ ਕਸ਼ਮੀਰ ਦੇ ਭੀਤਸ ਭਵਿੱਖ ਲਈ, ਵਿਕਾਸ ਅਤੇ ਜੰਮੂ ਕਸ਼ਮੀਰ ਦੇ  ਨੂੰ ਹਟਾਉਣ ਲਈ ਅਜਿਹਾ ਕੀਤਾ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੇ ਸ਼ੰਕਰ ਵੀ ਚੀਨ ਗਏ ਹਨ। ਉਨ੍ਹਾਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕਰ ਸਪਸ਼ਟ ਕੀਤਾ ਹੈ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ।

ਪਾਕਿ ਦਾ ਭਾਰਤ ਵਿਰੱਧ ਧਮਕੀ ਭਰਿਆ ਲਹਿਜ਼ਾ ਹਾਲੇ ਵੀ ਬਰਕਰਾਰ, ਜੰਗ ਨੂੰ ਲੈ ਕੇ ਲਗਾਤਾਰ ਦੇ ਰਿਹਾ ਧਮਕੀਆਂ

 ਦਸ ਦਈਏ ਕਿ ਇਹ ਬੈਠਕ ਹਾਲੇ ਸਿਕਿਓਰਿਟੀ ਕੌਂਸਿਲ ਦੀ ਪ੍ਰਧਾਨਗੀ ਪੋਲੈਂਡ ਦੇ ਕੋਲ ਹੈ। ਚੀਨ ਨੇ ਪੋਲੈਂਡ ਤੋਂ ਪਾਕਿਸਤਾਨ ਦੇ ਪ੍ਰਤੀਨਿਧ ਦੀ ਮੌਜੂਦਗੀ 'ਚ ਇਕ ਉਪਚਾਰਿਕ ਮੀਟਿੰਗ ਦੀ ਮੰਗ ਕੀਤੀ ਸੀ ਪਰ ਉਹ ਹੋਰ ਮੈਂਬਰ ਦੇਸ਼ਾਂ ਦੀ ਸਹਿਮਤੀ ਨਹੀਂ ਲੈ ਪਾਏ। ਇਸ ਲਈ ਚੀਨ ਦੀ ਪਹਿਲ ਤੇ ਇਹ ਮੀਟਿੰਗ ਬੰਦ ਕਮਰੇ 'ਚ ਹੋ ਰਹੀ ਹੈ। ਕਸ਼ਮੀਰ ਦੀ ਸੁਰੱਖਿਆ ਪ੍ਰੀਸ਼ਦ ਨੇ ਇਸ ਤਰ੍ਹਾਂ ਦੀ ਉਪਚਾਰਿਕ ਮੀਟਿੰਗ ਆਖਰੀ ਬਾਰ 1971 'ਚ ਕੀਤੀ ਸੀ ਤੇ ਕਸ਼ਮੀਰ ਮੁਦੇ ਤੇ ਪੂਰਨ ਬੈਠਕ 1965 ਨੂੰ ਹੋਈ ਸੀ। ਅੱਜ ਹੋ ਰਹੀ ਇਹ ਮੀਟਿੰਗ ਨਾ ਤਾਂ ਉਪਚਾਰਿਕ ਹੈ ਨਾ ਹੀ ਪੂਰਨ। ਅੱਜ ਦੀ ਇਸ ਮੀਟਿੰਗ 'ਚ ਭਾਰਤ ਨੂੰ ਰੂਸ ਦਾ ਸਾਥ ਵੀ ਮਿਲਿਆ ਹੈ। ਰੂਸ ਦੇ ਅਧਿਕਾਰੀਆਂ ਨੇ ਬਿਆਨ ਦੇਂਦੇ ਕਿਹਾ ਕਿ- 14 ਅਗਸਤ ਨੂੰ ਪਾਕਿਸਤਾਨ ਦੀ ਪਹਿਲ ਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੇਵ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ 'ਚ ਟੈਲੀਫੋਨ ਤੇ ਗੱਲ ਹੋਈ ਸੀ।

Get the latest update about China Pak Relations, check out more about Atricle 370, True Scoop News, Narendra Modi & India Pakn Relations

Like us on Facebook or follow us on Twitter for more updates.