ਯੂਪੀ: ਪੀਲੀਭੀਤ 'ਚ ਗੰਗਾ ਇਸ਼ਨਾਨ ਕਰ ਵਾਪਿਸ ਪਰਤ ਰਿਹਾ ਪਿਕਅੱਪ ਟਰੱਕ ਹੋਇਆ ਬੇਕਾਬੂ, 10 ਲੋਕਾਂ ਦੀ ਮੌਕੇ ਤੇ ਮੌਤ

ਯੂਪੀ ਦੇ ਪੀਲੀਭੀਤ ਵਿੱਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਥੇ ਇਕ 17 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਪਿਕਅੱਪ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਜਿਸ ਨਾਲ ਹਾਦਸੇ ਵਿੱਚ ਇੱਕੋ ਪਰਿਵਾਰ ਦੇ 9 ਲੋਕਾਂ ਸਮੇਤ 10 ਦੀ ਮੌਤ ਹੋ ਗਈ...

ਯੂਪੀ ਦੇ ਪੀਲੀਭੀਤ ਵਿੱਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਥੇ ਇਕ 17 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਪਿਕਅੱਪ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਜਿਸ ਨਾਲ ਹਾਦਸੇ ਵਿੱਚ ਇੱਕੋ ਪਰਿਵਾਰ ਦੇ 9 ਲੋਕਾਂ ਸਮੇਤ 10 ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸ਼ਰਧਾਲੂ ਹਰਿਦੁਆਰ ਤੋਂ ਗੰਗਾ ਵਿਚ ਇਸ਼ਨਾਨ ਕਰਕੇ ਘਰ ਪਰਤ ਰਹੇ ਸਨ। ਸੀਐਮ ਯੋਗੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।


ਜਾਣਕਾਰੀ ਮੁਤਾਬਿਕ ਇਹ ਘਟਨਾ ਗਜਰੌਲਾ ਥਾਣਾ ਖੇਤਰ ਦੇ ਮਲਮੂਦ ਨੇੜੇ ਵਾਪਰੀ ਹੈ। ਸੜਕ ਹਾਦਸੇ 'ਚ ਜ਼ਖਮੀ ਸੰਜੀਵ ਸ਼ੁਕਲਾ ਨੇ ਦੱਸਿਆ ਕਿ ਉਸ ਦੀ ਬੇਟੀ ਕੁਸੁਮ ਦਾ ਵਿਆਹ 8 ਦਿਨ ਪਹਿਲਾਂ ਸੀਤਾਪੁਰ ਜ਼ਿਲੇ ਦੇ ਮੁਹੰਮਦੀ 'ਚ ਹੋਇਆ ਸੀ। ਵਿਆਹ ਦੀ ਰਸਮ ਪੂਰੀ ਹੋਣ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰ ਗੰਗਾ 'ਚ ਇਸ਼ਨਾਨ ਕਰਨ ਚਲੇ ਗਏ। ਵਾਪਸ ਪਰਤਦੇ ਸਮੇਂ ਸ਼ਰਧਾਲੂਆਂ ਨਾਲ ਭਰੀ ਪਿਕਅੱਪ ਹਾਦਸਾ ਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਸੁਸ਼ਾਂਤ (14 ਸਾਲ), ਆਨੰਦ (3 ਸਾਲ), ਖੁਸ਼ੀ (2 ਸਾਲ), ਲਕਸ਼ਮੀ (32 ਸਾਲ), ਲਾਲਮਨ (63 ਸਾਲ), ਹਰਸ਼ (25 ਸਾਲ), ਰਚਨਾ, ਸਰਲਾ, ਸ਼ਿਆਮ ਸੁੰਦਰ ਅਤੇ ਡਰਾਈਵਰ ਦੀ ਮੌਤ ਹੋ ਗਈ। ਮ੍ਰਿਤਕ 'ਚ ਇਕ ਹੀ ਪਰਿਵਾਰ ਦੇ 9 ਮੈਂਬਰ ਸ਼ਾਮਿਲ ਹਨ ਜੋ ਕਿ ਲਖੀਮਪੁਰ-ਖੇੜੀ ਜ਼ਿਲੇ ਦੇ ਗੋਲਾ ਅਤੇ ਪੀਲੀਭੀਤ ਜ਼ਿਲੇ ਦੇ ਪੁਵੈਨ ਦੇ ਨਿਵਾਸੀ ਹਨ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਪਹੁੰਚਾਇਆ। ਹਾਦਸੇ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਪੁਲਕਿਤ ਖਰੇ ਅਤੇ ਪੁਲਿਸ ਸੁਪਰਡੈਂਟ ਦਿਨੇਸ਼ ਪੀ ਜ਼ਿਲ੍ਹਾ ਹਸਪਤਾਲ ਪੁੱਜੇ। ਇਸ ਸੀਐਮ ਯੋਗੀ ਨੇ ਟਵੀਟ ਕਰਕੇ ਸੜਕ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਇਲਾਜ ਲਈ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।

Get the latest update about UP ACCIDENT, check out more about YOGI ADITYANATH, UP NEWS, UP & PILIBHEET

Like us on Facebook or follow us on Twitter for more updates.