ਰਿਸ਼ਤੇ ਤਾਰ-ਤਾਰ! ਪਿਓ ਤੇ ਚਾਚੇ ਨੇ ਹੀ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਨਾਹ, ਦਾਦੇ 'ਤੇ ਵੀ ਛੇੜਛਾੜ ਦੇ ਦੋਸ਼

ਮਹਾਰਾਸ਼ਟਰ ਦੇ ਪੁਣੇ 'ਚ ਰਿਸ਼ਤੇ ਤਾਰ-ਤਾਰ ਕਰਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਲੜਕੀ ਨੇ ਆਪਣੇ ਹੀ ਪਰਿਵਾਰਕ ਮੈਂਬਰਾਂ 'ਤੇ ਬਲਾਤਕਾਰ ਦਾ ਦੋਸ਼ ਲਗਾ...

ਵੈੱਬ ਸੈਕਸ਼ਨ- ਮਹਾਰਾਸ਼ਟਰ ਦੇ ਪੁਣੇ 'ਚ ਰਿਸ਼ਤੇ ਤਾਰ-ਤਾਰ ਕਰਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਲੜਕੀ ਨੇ ਆਪਣੇ ਹੀ ਪਰਿਵਾਰਕ ਮੈਂਬਰਾਂ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਉੱਤਰ ਪ੍ਰਦੇਸ਼ ਦੀ ਇਕ 17 ਸਾਲਾ ਲੜਕੀ ਨੇ ਆਪਣੇ ਪਿਤਾ ਤੇ ਚਾਚੇ 'ਤੇ ਵਾਰ-ਵਾਰ ਬਲਾਤਕਾਰ ਕਰਨ ਤੇ ਉਸ ਦੇ ਦਾਦਾ 'ਤੇ ਛੇੜਛਾੜ ਕਰਨ ਦਾ ਦੋਸ਼ ਲਗਾਇਆ ਹੈ। 

ਪੁਲਿਸ ਅਧਿਕਾਰੀ ਮੁਤਾਬਕ ਪੀੜਤ ਲੜਕੀ ਨੇ ਹਾਲ ਹੀ 'ਚ ਪੁਣੇ ਸਥਿਤ ਆਪਣੇ ਕਾਲਜ 'ਚ ਜਿਨਸੀ ਸ਼ੋਸ਼ਣ 'ਤੇ ਬਣੀ 'ਵਿਸ਼ਾਖਾ ਕਮੇਟੀ' ਦੇ ਮੈਂਬਰਾਂ ਨੂੰ ਆਪਣੀ ਤਕਲੀਫ ਦੱਸੀ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ। ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਦੇ ਇਸ ਹੈਰਾਨ ਕਰਨ ਵਾਲੇ ਮਾਮਲੇ 'ਚ ਪੀੜਤਾ ਦੇ ਪਿਤਾ ਨੂੰ ਸ਼ਹਿਰ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਬੁੱਧਵਾਰ ਨੂੰ ਪੁਣੇ ਸ਼ਹਿਰ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ 2016 ਤੋਂ 2018 ਦਰਮਿਆਨ ਜਦੋਂ ਉਹ ਉੱਤਰ ਪ੍ਰਦੇਸ਼ 'ਚ ਸੀ ਤਾਂ ਉਸ ਦੇ ਚਾਚੇ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਅਤੇ ਦਾਦੇ ਨੇ ਵੀ ਉਸ ਨਾਲ ਛੇੜਛਾੜ ਕੀਤੀ।

ਲੜਕੀ ਨੇ ਪੁਲਿਸ ਨੂੰ ਦੱਸਿਆ, '2018 'ਚ ਪੁਣੇ ਆਉਣ ਤੋਂ ਬਾਅਦ ਲੜਕੀ ਨੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਬਾਰੇ ਆਪਣੇ ਪਿਤਾ ਨੂੰ ਲਿਖਿਆ ਪਰ ਦੋਸ਼ੀਆਂ ਖਿਲਾਫ ਕੁਝ ਕਰਨ ਦੀ ਬਜਾਏ ਪਿਤਾ ਨੇ ਮਾਂ ਦੀ ਗੈਰ-ਮੌਜੂਦਗੀ 'ਚ ਉਸ ਵਾਰ-ਵਾਰ ਨਾਲ ਬਲਾਤਕਾਰ ਕੀਤਾ।’ ਪੁਲਿਸ ਅਧਿਕਾਰੀ ਨੇ ਕਿਹਾ, ‘ਅਸੀਂ ਲੜਕੀ ਦੇ ਪਿਤਾ, ਚਾਚਾ ਅਤੇ ਦਾਦਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕਰ ਰਹੇ ਹਾਂ।

Get the latest update about father, check out more about Truescoop News, up, rape & minor girl

Like us on Facebook or follow us on Twitter for more updates.