ਯੂਪੀ ਵਿਧਾਨਸਭਾ ਚੋਣਾਂ 2022: ਸ਼ੁਰੂਆਤੀ ਅੰਕੜਿਆਂ 'ਚ ਭਾਜਪਾ ਸਪਾ 'ਚ ਟੱਕਰ

ਅਖਿਲੇਸ਼ ਯਾਦਵ ਵੀ ਆਪਣੀ ਪਾਰਟੀ ਸਪਾ ਰਾਹੀਂ ਪੂਰੀ ਟੱਕਰ...

5 ਰਾਜਾਂ ਪੰਜਾਬ, ਯੂਪੀ, ਮਨੀਪੁਰ, ਗੋਆ ਅਤੇ ਉਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਖਤਮ ਹੋ ਗਈਆਂ ਹਨ। ਹਾਲ ਹੀ ਵਿੱਚ ਹੋਈਆਂ 403 ਸੀਟਾਂ ਵਾਲੀ ਯੂਪੀ ਚੋਣ 2022 ਲਈ ਵੋਟਾਂ ਦੀ ਗਿਣਤੀ ਅੱਜ (10 ਮਾਰਚ, 2022) ਸਵੇਰੇ 8 ਵਜੇ ਸ਼ੁਰੂ ਹੋਈ।

ਵਿਧਾਨਸਭਾ ਚੋਣਾਂ 2022 'ਚ ਸਭ ਤੋਂ ਚਰਚਾ 'ਚ ਹੈ  ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਕਿਉਂਕਿ ਇਸ ਵਾਰ ਭਾਜਪਾ ਦੇ ਯੌਗੀ ਅਦਿੱਤਿਆ ਨਾਥ ਅਤੇ ਸਪਾ ਤੋਂ ਅਖਿਲੇਸ਼ ਯਾਦਵ 'ਚ ਮਜਬੂਤ ਟੱਕਰ ਦਿੱਖ ਰਹੀ ਹੈ। ਹੁਣ ਤਕ ਦੇ ਪੋਸਟਲ ਬੇਲੇਟ ਦੇ ਅੰਕੜਿਆਂ ਤੇ ਨਜਰ ਮਾਰੀ ਜਾਵੇ ਤਾਂ ਭਾਜਪਾ 207 ਸੀਟਾਂ ਨਾਲ ਅਗੇ ਚੱਲ ਰਹੀ ਹੈ। ਪਰ ਅਖਿਲੇਸ਼ ਯਾਦਵ ਵੀ ਆਪਣੀ ਪਾਰਟੀ ਸਪਾ ਰਾਹੀਂ ਪੂਰੀ ਟੱਕਰ ਦੇ ਰਹੇ ਹਨ।  ਸਪਾ ਨੂੰ ਹੁਣ ਤੱਕ 107 ਸੀਟਾਂ ਤੇ ਜਿੱਤ ਮਿਲਦੀ ਨਜ਼ਰ ਆ ਰਹੀ ਹੈ।