ਗੈਂਗਰੇਪ ਕਰ ਪਹਿਲਾਂ ਤੋੜੀ ਰੀੜ ਦੀ ਹੱਡੀ ਫਿਰ ਕੱਟੀ ਜੀਭ, 15 ਦਿਨ ਤੜਫੀ ਮਾਸੂਮ ਦੀ ਅੱਜ ਹੋਈ ਦਰਦਨਾਕ ਮੌਤ

ਗੈਂਗਰੇਪ ਦੀ ਸ਼ਿਕਾਰ ਹੋਈ ਦਲਿਤ ਲੜਕੀ ਦੀ ਮੰਗਲਵਾਰ ਨੂੰ ਤਿੰਨ ਵਜੇ ਤੜਕੇ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਮੌਤ ਹੋ ਗਈ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ...

ਯੂਪੀ— ਗੈਂਗਰੇਪ ਦੀ ਸ਼ਿਕਾਰ ਹੋਈ ਦਲਿਤ ਲੜਕੀ ਦੀ ਮੰਗਲਵਾਰ ਨੂੰ ਤਿੰਨ ਵਜੇ ਤੜਕੇ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਮੌਤ ਹੋ ਗਈ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਗੈਂਗਰੇਪ ਦੀ ਸ਼ਿਕਾਰ ਹੋਈ ਇਹ ਲੜਕੀ 15 ਦਿਨ ਤੋਂ ਸਫਦਰਗੰਜ ਹਸਪਤਾਲ 'ਚ ਵੈਂਟੀਲੇਟਰ 'ਤੇ ਸੀ। ਉਸ ਦੀ ਦਰਿੰਦਿਆਂ ਨੇ ਜੀਭ ਤੱਕ ਕੱਟ ਦਿੱਤੀ ਸੀ। ਰੀੜ ਦੀ ਹੱਡੀ ਟੁੱਟੀ ਹੋਈ ਸੀ, ਜਿਸਮ 'ਤੇ ਕਈ ਜਗ੍ਹਾ ਜ਼ਖਮ ਸਨ, ਪਹਿਲਾਂ ਦੁਪੱਟੇ ਨਾਲ ਉਸ ਦਾ ਗਲਾ ਘੋਟਿਆ ਗਿਆ, ਜਿਸ ਤੋ ਬਾਅਦ ਉਸ ਨੂੰ ਮਰਿਆ ਸਮਝ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬਾਜਰੇ ਦੇ ਖੇਤ 'ਚ ਬੇਹੋਸ਼ੀ ਦੀ ਹਾਲਤ 'ਚ ਪਰਿਵਾਰਕ ਮੈਂਬਰਾਂ ਨੂੰ ਮਿਲੀ ਸੀ।

ਦਰਿੰਦਿਆਂ ਨੇ ਗੈਂਗਰੇਪ ਕਰਨ ਤੋਂ ਬਾਅਦ ਕੀਤੀਆਂ ਹੈਵਾਨੀਅਤ ਦੀਆਂ ਹੱਦਾਂ ਪਾਰ, ਕੱਟੀ ਜੀਭ ਅਤੇ ਫਿਰ...

ਪਰਿਵਾਰ ਮੁਤਾਬਕ 14 ਸਤੰਬਰ ਨੂੰ ਸਵੇਰੇ ਪੀੜਤਾ, ਉਸ ਦਾ ਵੱਡਾ ਭਰਾ ਅਤੇ ਮਾਂ ਪਿੰਡੇ ਦੇ ਜੰਗਲ 'ਚ ਘਾਹ ਕੱਟਣ ਗਏ ਸਨ। ਕੁਝ ਹੀ ਸਮੇਂ ਬਾਅਦ ਘਾਹ ਦੀ ਇਕ ਪੰਡ ਲੈ ਕੇ ਉਸ ਦਾ ਭਰਾ ਉੱਥੋਂ ਚਲਾ ਗਿਆ। ਮਾਂ ਅਤੇ ਬੇਟੀ ਖੇਤ 'ਚ ਇਕੱਲੇ ਰਹਿ ਗਏ। ਮਾਂ ਅੱਗੇ ਘਾਹ ਕੱਟ ਰਹੀ ਸੀ ਅਤੇ ਬੇਟੀ ਪਿੱਛੇ ਕੁਝ ਦੂਰ ਉਸ ਨੂੰ ਇਕੱਠਾ ਕਰ ਰਹੀ ਸੀ। ਇਸੇ ਦੌਰਾਨ ਚਾਰਾਂ ਦਰਿੰਦਿਆਂ ਨੇ ਪੀੜਤਾ ਦੇ ਗਲੇ 'ਚ ਪਏ ਦੁਪੱਟੇ ਨਾਲ ਉਸ ਨੂੰ ਬਾਜਰੇ ਦੇ ਖੇਤ 'ਚ ਖਿੱਚ ਕੇ ਲੈ ਗਏ, ਜਿੱਥੇ ਉਸ ਨਾਲ ਗੈਂਗਰੇਪ ਕੀਤਾ ਗਿਆ।

ਪੁਲਸ ਅਧਿਕਾਰੀ ਨੇ ਬਾਹਰਵਾਲੀ ਦੇ ਚੱਕਰ 'ਚ ਘਰਵਾਲੀ 'ਤੇ ਵਰ੍ਹਾਏ ਲੱਤਾਂ-ਮੁੱਕੇ, ਦੇਖੋ ਵੀਡੀਓ

ਉਸ ਦਿਨ ਦੀ ਘਟਨਾ ਬਾਰੇ ਪੀੜਤਾ ਦੇ ਭਰਾ ਨੇ ਇਕ ਨਿੱਜੀ ਅਖਬਾਰ ਨੂੰ ਦੱਸਦੇ ਹੋਏ ਕਿਹਾ ਕਿ ਮਾਂ ਨੇ ਭੈਣ ਨੂੰ ਆਵਾਜ਼ਾਂ ਦਿੱਤੀਆਂ ਤਾਂ ਉਸ ਦਾ ਕੋਈ ਜਵਾਬ ਨਹੀਂ ਆਇਆ। ਲੱਭਣ 'ਤੇ ਉਨ੍ਹਾਂ ਨੂੰ ਪਹਿਲਾਂ ਉਸ ਦੀਆਂ ਚੱਪਲਾਂ ਮਿਲੀਆਂ ਅਤੇ ਫਿਰ ਬਾਜਰੇ ਦੇ ਟੁੱਟੇ ਹੋਏ ਪੌਦੇ। ਇਸ ਤੋਂ ਬਾਅਦ ਜਦੋਂ ਉਹ ਖੇਤ ਦੇ 20 ਮੀਟਰ ਅੰਦਰ ਗਏ, ਜਿੱਥੇ ਉਹ ਬੁਰੀ ਹਾਲਤ 'ਚ ਬੇਹੋਸ਼ ਪਈ ਸੀ। ਬੇਟੀ ਨੂੰ ਦੇਖ ਮਾਂ ਨੇ ਚੀਕਾਂ ਮਾਰੀਆਂ ਅਤੇ ਪਾਣੀ ਉਸ ਦੇ ਮੂੰਹ 'ਤੇ ਸੁੱਟਿਆ ਪਰ ਉਸ ਨੂੰ ਹੋਸ਼ ਨਹੀਂ ਆਈ। ਉੱਥੇ ਇਸ ਮਾਮਲੇ 'ਚ ਪੁਲਸ ਨੇ ਇਕ ਮੁਲਜ਼ਮ ਨੂੰ 14 ਸਤੰਬਰ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਮਾਮਲੇ ਭੱਖਣ ਤੋਂ ਬਾਅਦ ਇਕ-ਇਕ ਕਰਕੇ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫਤ 'ਚ ਆਏ। ਚੌਥੇ ਮੁਲਜ਼ਮ ਨੂੰ ਸ਼ਨੀਵਾਰ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।

Get the latest update about News In Punjabi, check out more about Safdarjung News, Safdarjung Hospital, Hathras & Crime News

Like us on Facebook or follow us on Twitter for more updates.