ਨਵੀਂ ਦਿੱਲੀ— ਉੱਤਰ ਪ੍ਰਦੇਸ਼ ਵਿੱਚ ਚੋਣਾਂ ਦੌਰਾਨ ਬਿਆਨਬਾਜ਼ੀ ਕਾਫੀ ਤੇਜ਼ ਹੁੰਦੀ ਜਾ ਰਹੀ ਹੈ | ਹਾਲ ਹੀ 'ਚ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਮਿਤਾਭ ਵਾਜਪਈ ਆਪਣੇ ਬੇਤੁੱਕੀ ਬਿਆਨ ਨਾਲ ਵਿਵਾਦਾਂ 'ਚ ਫਸ ਗਏ ਹਨ | ਦੱਸ ਦੇਈਏ ਕਿ ਕਾਨਪੁਰ ਦੇ ਆਰੀਆਨਗਰ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਮਿਤਾਭ ਵਾਜਪਈ ਦਾ ਇਕ ਵਿਵਾਦਿਤ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ | ਜੋ ਕਿ ਉਨ੍ਹਾਂ ਦਾ ਬਿਆਨ ਹਿੰਦੂ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚਾ ਰਿਹਾ ਹੈ |
ਇਸ ਵੀਡੀਓ 'ਚ ਅਮਿਤਾਭ ਵਾਜਪਈ 'ਸੁੰਦਰਕਾਂਡ' ਨੂੰ ਲੈ ਕੇ ਕੁਝ ਟਿੱਪਣੀ ਕਰਦੇ ਦਿਖਾਈ ਦੇ ਰਿਹਾ ਹੈ | ਇਹ ਵੀਡੀਓ ਇਕ ਪ੍ਰੋਗਰਾਮ ਦਾ ਹੈ | ਜਿਸ 'ਚ ਵਲੋਂ ਇਹ ਕਿਹਾ ਜਾ ਰਿਹਾ ਹੈ, ''ਮੈਂ ਸੁੰਦਰਕਾਂਡ ਇਸ ਲਈ ਕਰਵਾਇਆ ਕਿ ਮੇਰੀ ਸੁੰਦਰ ਹੈ ਅਤੇ ਮੈਂ ਕਾਂਡ ਕਰਦਾ ਰਹਿੰਦਾ ਹਾਂ''
ਹਿੰਦੂ ਭਾਵਨਾਵਾਂ ਨੂੰ ਪਹੁੰਚਾਈ ਠੇਸ
- ਦੱਸ ਦੇਈਏ ਕਿ ਹਾਲ ਹੀ 'ਚ ਅਮਿਤਾਭ ਵਾਜਪਈ ਨੇ ਵਿਆਹ ਦੀ ਵਰ੍ਹੇਗੰਡ ਮਨਾਈ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਸੁੰਦਰਕਾਂਡ ਪ੍ਰੋਗਰਾਮ ਦਾ ਆਯੋਜਨ ਕਰਵਾਇਆ | ਜਿਸ ਕਰਕੇ ਪ੍ਰੋਗਰਾਮ 'ਚ ਕਾਫੀ ਭਾਰੀ ਭੀੜ ਸੀ ਅਤੇ ਉਨ੍ਹਾਂ ਨੇ ਧਾਰਮਿਕ ਪ੍ਰੋਗਰਾਮ ਨੂੰ ਕਾਮੇਡੀ ਸ਼ੋਅ ਬਣਾਉਣ ਦੇ ਉਦੇਸ਼ ਨਾਲ ਇਕ ਅਜਿਹਾ ਬੇਤੁੱਕੀ ਬਿਆਨ ਦੇ ਦਿੱਤਾ, ਜਿਸ 'ਚ ਧਾਰਮਿਕ ਭਾਵਨਾਵਾਂ ਸਬੰਧਿਤ ਲੋਕ ਵਲੋਂ ਹਿੰਦੂ ਗ੍ਰੰਥਾਂ ਦਾ ਅਪਮਾਨ ਦੱਸਿਆ ਜਾ ਰਿਹਾ ਹੈ | ਪ੍ਰੋਗਰਾਮ ਦੌਰਾਨ ਤਮਾਮ ਜਨਤਾ ਦੇ ਸਾਹਮਣੇ ਉਸ ਨੇ ਸਵੀਕਾਰਿਆ ਕਿ 'ਉਹ ਕਾਂਡ ਕਰਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੀ ਪਤਨੀ ਸੁੰਦਰ ਹੈ ਹੀ ਇਸ ਲਈ ਉਨ੍ਹਾਂ ਨੇ ਇਹ ਸੁੰਦਰ ਕਾਂਡ ਦਾ ਆਯੋਜਨ ਕਰਵਾਇਆ ਹੈ |''
ਬਾਅਦ 'ਚ ਦਿੱਤੀ ਸਫਾਈ
- ਬਾਅਦ 'ਚ ਖੁਦ ਸਫਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ 'ਚ ਧਾਰਮਿਕ ਗ੍ਰੰਥਾਂ ਵਰਗੀ ਕੋਈ ਗੱਲ ਨਹੀਂ ਹੈ ਅਤੇ ਇਹ ਟਿੱਪਣੀ ਭਾਜਪਾ ਵਾਲਿਆ ਦਾ ਪ੍ਰੋਪਾਗੈਂਡਾ ਹੈ |
ਬਿਆਨ ਨੂੰ ਦੱਸਿਆ ਨਿੱਜੀ ਟਿੱਪਣੀ
- ਜ਼ਿਕਰਯੋਗ ਹੈ ਕਿ ਇਹ ਵੀਡੀਓ ਪਿਛਲੀ 14 ਫਰਵਰੀ ਦਾ ਹੈ | ਵਿਧਾਇਕ ਨੇ ਕਿਹਾ, ''ਉਸ ਦਿਨ ਮੇਰੇ ਵਿਆਹ ਦੀ ਵਰ੍ਹੇਗੰਡ ਸੀ | ਇਸ 'ਚ ਕਿਸੇ ਨੂੰ ਕੀ ਤਕਲੀਫ ਹੈ? ਇਹ ਭਾਜਪਾ ਨੇ ਧਰਮ ਦਾ ਠੇਕਾ ਲੈ ਰੱਖਿਆ ਹੈ ? ਮੈਂ ਵੀ ਬਿਸਬਿਸੁਆ ਦਾ ਬ੍ਰਾਹਮਣ ਹਾਂ | ਮੈਂ ਆਪਣੀ ਪਤਨੀ ਨਾਲ ਮਜ਼ਾਕ ਕਰਾ, ਇਸ 'ਚ ਕਿਸੇ ਦੂਜੇ ਨੂੰ ਟਿੱਪਣੀ ਕਰਨ ਦਾ ਕੀ ਅਧਿਕਾਰ ਹੈ |''
Get the latest update about Truescoop, check out more about Uttar Pradesh Election 2022, statement, Samajwadi Party & Amitabh Vajpayee
Like us on Facebook or follow us on Twitter for more updates.