ਕਾਰ ਦੀ ਛੱਤ ਉੱਤੇ ਡਾਂਸ ਕਰ ਰਹੀ ਸੀ ਲਾੜੀ, ਅਚਾਨਕ ਕੰਟਰੋਲ ਤੋਂ ਬਾਹਰ ਹੋਈ ਕਾਰ ਤੇ ਫਿਰ...

ਯੂਪੀ ਦੇ ਮੁਜ਼ੱਫਰਨਗਰ ਵਿਚ ਮੰਗਲਵਾਰ ਰਾਤ ਨੂੰ ਦਰਦਨਾਕ ਹਾਦਸਾ ਹੋਇਆ। ਹਾਇਵੇ...

ਯੂਪੀ ਦੇ ਮੁਜ਼ੱਫਰਨਗਰ ਵਿਚ ਮੰਗਲਵਾਰ ਰਾਤ ਨੂੰ ਦਰਦਨਾਕ ਹਾਦਸਾ ਹੋਇਆ। ਹਾਇਵੇਅ ਉੱਤੇ ਇਕ ਬਰਾਤ ਵਿਚ ਉਸ ਵੇਲੇ ਸੋਗ ਪਸਰ ਗਿਆ ਜਦੋਂ ਇਕ ਕੰਟਰੋਲ ਤੋਂ ਬਾਹਰ ਹੋਈ ਕਾਰ ਨੇ ਕਈ ਬਰਾਤੀਆਂ ਨੂੰ ਦਰੜ ਦਿੱਤਾ। ਇਸ ਹਾਦਸੇ ਵਿਚ ਇਕ ਸ਼ਖਸ ਦੀ ਮੌਤ ਹੋ ਗਈ, ਜਦ ਕਿ 12 ਤੋਂ ਵਧੇਰੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਮਾਮਲਾ ਨਵੀਂ ਮੰਡੀ ਥਾਣਾ ਖੇਤਰ ਦਾ ਹੈ। ਹਾਦਸਾ ਉਸ ਵੇਲੇ ਹੋਇਆ ਜਦੋਂ ਲਾੜੀ ਕਾਰ ਦੇ ਸਨਰੂਫ ਉੱਤੇ ਡਾਂਸ ਕਰ ਰਹੀ ਸੀ। ਇਸ ਹਾਦਸੇ ਦੇ ਬਾਅਦ ਵਿਆਹ ਸਮਾਰੋਹ ਵਿਚ ਹਫੜਾ-ਦਫੜੀ ਮਚ ਗਈ। ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਬਾਅਦ ਦੋਸ਼ੀ ਚਾਲਕ ਮੌਕੇ ਤੋਂ ਕਾਰ ਛੱਡ ਕੇ ਫਰਾਰ ਹੋ ਗਿਆ। ਸੂਚਨਾ ਦੇ ਬਾਅਦ ਮੌਕੇ ਉੱਤੇ ਪਹੁੰਚੀ ਪੁਲਸ ਨੇ ਸਾਰੇ ਜਖ਼ਮੀਆਂ ਨੂੰ ਨਵੀਂ ਮੰਡੀ ਸਥਿਤ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਾਇਆ। ਮ੍ਰਿਤਕ ਵਿਅਕਤੀ ਦਾ ਨਾਮ ਪ੍ਰਮੋਦ ਦੱਸਿਆ ਜਾ ਰਿਹਾ ਹੈ।

Get the latest update about UP, check out more about Muzaffar Nagar, ceremony, horrific accident & wedding

Like us on Facebook or follow us on Twitter for more updates.