ਪੁਲਸ ਨੇ ਮਾਸਕ ਨਾ ਪਾਉਣ ਉੱਤੇ ਵਿਅਕਤੀ ਨੂੰ ਠੋਕਿਆ 10 ਹਜ਼ਾਰ ਦਾ ਜੁਰਮਾਨਾ

ਯੂਪੀ ਦੇ ਦਿਉਰੀਆ ਦਾ ਰਹਿਣ ਵਾਲਾ ਵਿਅਕਤੀ ਪਹਿਲਾ ਸ਼ਖਸ ਹੈ ਜਿਸ ਨੂੰ ਮਾਸਕ ਨਾ ਪਹਿਨਣ 'ਤੇ 10,000 ਰੁਪਏ ਜੁਰ...

ਲਖਨਉ: ਯੂਪੀ ਦੇ ਦਿਉਰੀਆ ਦਾ ਰਹਿਣ ਵਾਲਾ ਵਿਅਕਤੀ ਪਹਿਲਾ ਸ਼ਖਸ ਹੈ ਜਿਸ ਨੂੰ ਮਾਸਕ ਨਾ ਪਹਿਨਣ 'ਤੇ 10,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਦੂਜਾ ਮੌਕਾ ਸੀ ਜਦੋਂ ਉਹ ਬਿਨਾ ਕਿਸੇ ਮਾਸਕ ਦੇ ਫੜਿਆ ਗਿਆ ਸੀ। ਇਸ ਤੋਂ ਪਹਿਲਾਂ ਉਸ ਨੂੰ ਮਾਸਕ ਨਾ ਪਹਿਨਣ 'ਤੇ 1000 ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ।

ਪੁਲਸ ਅਨੁਸਾਰ, ਦਿਉਰੀਆ ਦੇ ਬਾਰੀਪੁਰ ਪੁਲਿਸ ਸਰਕਲ ਖੇਤਰ ਦਾ ਅਮਰਜੀਤ ਯਾਦਵ 17 ਤੇ 18 ਅਪ੍ਰੈਲ ਨੂੰ ਬਿਨਾ ਕਿਸੇ ਮਾਸਕ ਦੇ ਇਧਰ-ਉਧਰ ਘੁੰਮਦਾ ਪਾਇਆ ਗਿਆ। SHO, ਲਾਰ, ਟੀਜੇ ਸਿੰਘ ਨੇ ਕਿਹਾ, “ਸੋਮਵਾਰ ਨੂੰ ਅਮਰਜੀਤ ਨੂੰ ਬਿਨਾ ਕਿਸੇ ਮਾਸਕ ਦੇ ਲਾਰ ਦੇ ਮੁੱਖ ਕਰਾਸਿੰਗ 'ਤੇ ਦੇਖਿਆ ਗਿਆ। ਤੁਰੰਤ ਹੀ ਪੁਲਿਸ ਨੇ 10,000 ਰੁਪਏ ਜੁਰਮਾਨਾ ਲਗਾਇਆ। ਅਸੀਂ ਪਹਿਲਾਂ ਹੀ ਉਸ ਨੂੰ 18 ਅਪ੍ਰੈਲ ਨੂੰ ਚਿਤਾਵਨੀ ਦਿੱਤੀ ਸੀ ਤੇ ਉਸ ਨੂੰ 1000 ਰੁਪਏ ਜੁਰਮਾਨਾ ਵੀ ਕੀਤਾ ਸੀ। ਅਸੀਂ ਉਸ ਨੂੰ ਇਕ ਮਾਸਕ ਵੀ ਦਿੱਤਾ ਸੀ।''

ਉੱਥੇ ਹੀ ਪੁਲਸ ਸੁਪਰਡੈਂਟ, ਦਿਉਰੀਆ, ਸ਼੍ਰੀਪਤੀ ਮਿਸ਼ਰਾ ਨੇ ਕਿਹਾ ਕਿ ਸੂਬੇ ਭਰ ਵਿਚ ਕੋਵਿਡ-19 ਮਾਮਲਿਆਂ 'ਚ ਅਚਾਨਕ ਵਾਧੇ ਦੇ ਨਾਲ, ਪੁਲਸ ਜ਼ਿਲੇ ਵਿਚ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਲ੍ਹੇ ਵਿਚ ਸੋਮਵਾਰ ਨੂੰ 390 ਸਰਗਰਮ ਮਾਮਲੇ ਸਨ।

ਉਨ੍ਹਾਂ ਅੱਗੇ ਕਿਹਾ ਕਿ “ਅਸੀਂ ਕੋਵਿਡ-19 ਸੇਫਟੀ ਪ੍ਰੋਟੋਕੋਲ ਲਾਗੂ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ ਤੇ ਜ਼ਿਲ੍ਹੇ ਨੂੰ ਸੈਕਟਰਾਂ 'ਚ ਵੰਡਿਆ ਹੈ। ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਚਿਤਾਵਨੀ ਦਿੱਤੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਦਾ 1000 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ। ਜੇਕਰ ਕੋਈ ਇਸ ਤੋਂ ਬਾਅਦ ਵੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ 10,000 ਰੁਪਏ ਜੁਰਮਾਨਾ ਹੈ।"

Get the latest update about Truescoop, check out more about not wearing mask, Rs10000, fined & man

Like us on Facebook or follow us on Twitter for more updates.