ਜਦੋਂ ਦੰਗਿਆਂ ਨੂੰ ਕੰਟਰੋਲ 'ਚ ਕਰਨ ਲਈ ਯੂ. ਪੀ ਪੁਲਸ ਦੀ ਖੁੱਲ੍ਹੀ ਪੋਲ

ਪੁਲਸ ਤੇ ਦੋਸ਼ੀ ਜੇਕਰ ਇਕ-ਦੂਜੇ ਦੇ ਸਾਹਮਣੇ ਹੋਣ ਤੇ ਮੌਕੇ 'ਤੇ ਪੁਲਸ ਦੀ ਬੰਦੂਕ ਨਾ ਚੱਲੇ ਤਾਂ ਕੀ ਹੋਵੇਗਾ? ਬਲੀਆ 'ਚ ਕੁਝ ਅਜਿਹਾ ਹੀ ਵਾਪਰਿਆ। ਇੱਥੇ ਦੰਗਿਆਂ ਨੂੰ ਕੰਟਰੋਲ ਕਰਨ ਦੀ ਰਿਹਰਸਲ ਦੌਰਾਨ ਪੁਲਸ ਦੀ ਪੋਲ ਖੁੱਲ੍ਹ ਗਈ। ਰਿਹਰਸਲ...

ਬਲੀਆ— ਪੁਲਸ ਤੇ ਦੋਸ਼ੀ ਜੇਕਰ ਇਕ-ਦੂਜੇ ਦੇ ਸਾਹਮਣੇ ਹੋਣ ਤੇ ਮੌਕੇ 'ਤੇ ਪੁਲਸ ਦੀ ਬੰਦੂਕ ਨਾ ਚੱਲੇ ਤਾਂ ਕੀ ਹੋਵੇਗਾ? ਬਲੀਆ 'ਚ ਕੁਝ ਅਜਿਹਾ ਹੀ ਵਾਪਰਿਆ। ਇੱਥੇ ਦੰਗਿਆਂ ਨੂੰ ਕੰਟਰੋਲ ਕਰਨ ਦੀ ਰਿਹਰਸਲ ਦੌਰਾਨ ਪੁਲਸ ਦੀ ਪੋਲ ਖੁੱਲ੍ਹ ਗਈ। ਰਿਹਰਸਲ ਦੌਰਾਨ ਇਕ ਪੁਲਸ ਮੁਲਾਜ਼ਮ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਅੱਥਰੂ ਗੈਸ ਦਾ ਇਕ ਗੋਲ਼ਾ ਨਹੀਂ ਦਾਗਿਆ ਜਾ ਸਕਿਆ। ਇਸ ਪ੍ਰੋਗਰਾਮ 'ਚ ਪੁਲਸ ੁਮੁਖੀ ਵੀ ਮੌਜੂਦ ਸਨ। ਇਸ ਮਾਮਲੇ 'ਤੇ ਐੱਸ. ਪੀ ਨੇ ਕਿਹਾ ਕਿ ਇਸ ਲਈ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਕਿ ਜੋ ਉਹ ਭੁੱਲ ਗਏ ਹਨ ਉਸ ਨੂੰ ਦੁਬਾਰਾ ਸਿਖ ਸਕਣ।

ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹੈ ਪਾਕਿ, ਨੌਸ਼ੇਰਾ 'ਚ ਕੀਤੀ ਫਾਈਰਿੰਗ

ਅਜਿਹਾ ਹੀ ਇਕ ਮਾਮਲਾ ਸੰਬਲ 'ਚ ਵੀ ਸਾਹਮਣੇ ਆਇਆ ਪਰ ਉੱਥੇ ਪੁਲਸ ਦੇ ਹਥਿਆਰਾਂ ਨੇ ਕਿਸੇ ਰਿਹਰਸਲ ਦੌਰਾਨ ਨਹੀਂ, ਬਲਕਿ ਮੁਕਾਬਲੇ ਦੌਰਾਨ ਹੀ ਧੋਖਾ ਦੇ ਦਿੱਤਾ। ਯੂ.ਪੀ ਦੀ ਸੰਭਲ ਪੁਲਸ ਬਦਮਾਸ਼ਾਂ ਦਾ ਪਿੱਛਾ ਕਰਨ ਲਈ ਜੰਗਲ 'ਚ ਪਹੁੰਚੀ ਸੀ। ਜਦੋਂ ਬਦਮਾਸ਼ਾਂ 'ਤੇ ਗੋਲੀ ਮਾਰਨ ਦੀ ਵਾਰੀ ਆਈ ਤਾਂ ਪੁਲਸ ਮੁਲਾਜ਼ਮਾਂ ਦੀ ਬੰਦੂਕ ਨਾ ਚੱਲੀ। ਜਦੋਂ ਬੰਦੂਕ ਨਹੀਂ ਚੱਲੀ ਤਾਂ ਇੰਸਪੈਕਟਰ ਨੇ ਆਪਣੇ ਮੂੰਹ ਨਾਲ ਹੀ ਫਾਈਰਿੰਗ ਦੀ ਆਵਾਜ਼ ਕੱਢਣੀ ਸ਼ੁਰੂ ਕਰ ਦਿੱਤੀ। ਇੰਸਪੈਕਟਰ ਵੱਲੋਂ ਮੂੰਹ ਨਾਲ ਠਾਏਂ... ਠਾਏਂ... ਦੀ ਆਵਾਜ਼ ਕੱਢਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਪੁਲਸ ਮੁਕਾਬਲੇ 'ਤੇ ਸਵਾਲ ਖੜ੍ਹੇ ਕੀਤੇ ਤੇ ਕਿਹਾ ਕਿ ਹੁਣ ਯੂ.ਪੀ ਪੁਲਸ ਮੂੰਹ ਨਾਲ ਠਾਏਂ... ਠਾਏਂ... ਦੀ ਆਵਾਜ਼ ਕੱਢ ਕੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰੇਗੀ।

Get the latest update about New In Punjabi, check out more about Up Police, UP Police News, Ballia News & True Scoop News

Like us on Facebook or follow us on Twitter for more updates.