ਯੂਪੀ ਨਿਵਾਸੀ ਦਾ ਪੈਸੇ ਦੇ ਲਾਲਚ 'ਚ ਦੋਸਤ ਨੇ ਹੀ ਕੀਤਾ ਕਤਲ, ਲਾਸ਼ ਨੂੰ ਟੁਕੜਿਆਂ 'ਚ ਕੱਟ ਸੁੱਟਿਆ ਨਹਿਰ 'ਚ

ਲੁਧਿਆਣਾ ਤੋਂ ਇੱਕ ਦਿਲ ਦੇਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਵਪਾਰ ਕਰਨ ਆਏ ਇੱਕ ਸਖ਼ਸ਼ ਨੂੰ ਉਸ ਦੇ ਹੀ ਪਿੰਡ ਦੇ ਰਹਿਣ ਵਾਲੇ ਦੂਜੇ ਮੁਲਜ਼ਮ ਨੇ 25000 ਰੁਪਏ ਦੇ ਲਾਲਚ 'ਚ ਉਸ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ, ਅਤੇ ਫਿਰ ਲਾਸ਼ ਦੇ ਨਾਲ ਇਨ੍ਹੀਂ ਜਾਦਾ ਕਰੂਰਤਾ ਕੀਤੀ ਕੇ ਕੋਈ ਦੁਸ਼ਮਣ ਵੀ ਅਜਿਹਾ ਕੰਮ ਨਾ ਕਰੇ...

ਲੁਧਿਆਣਾ ਤੋਂ ਇੱਕ ਦਿਲ ਦੇਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਵਪਾਰ ਕਰਨ ਆਏ ਇੱਕ ਸਖ਼ਸ਼ ਨੂੰ ਉਸ ਦੇ ਹੀ ਪਿੰਡ ਦੇ ਰਹਿਣ ਵਾਲੇ ਦੂਜੇ ਮੁਲਜ਼ਮ ਨੇ 25000 ਰੁਪਏ ਦੇ ਲਾਲਚ 'ਚ ਉਸ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ, ਅਤੇ ਫਿਰ ਲਾਸ਼ ਦੇ ਨਾਲ ਇਨ੍ਹੀਂ ਜਾਦਾ ਕਰੂਰਤਾ ਕੀਤੀ ਕੇ ਕੋਈ ਦੁਸ਼ਮਣ ਵੀ ਅਜਿਹਾ ਕੰਮ ਨਾ ਕਰੇ, ਮੁਲਜ਼ਮ ਨੇ ਸਖ਼ਸ਼ ਦਾ ਪਹਿਲਾ ਕਤਲ ਕੀਤਾ ਅਤੇ ਫਿਰ ਉਸ ਦੀ ਲਾਸ਼ ਨੂੰ ਟੁਕੜਿਆਂ 'ਚ ਕਟ ਕਟ ਕੇ ਅਲਗ ਅੱਲਗ ਹਿਸਿਆਂ 'ਚ ਥੈਲੇ 'ਚ ਪਾ ਕੇ ਨਹਿਰ ਚ ਸੁੱਟ ਦਿੱਤਾ, ਅਤੇ ਪੁਲਿਸ ਹੁਣ ਲਾਸ਼ ਦੇ ਟੁਕੜੇ ਇਕੱਠੇ ਕਰ ਰਹੀ ਹੈ, ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਨੇ ਹੀ ਪੁਲਿਸ ਨੂੰ ਆਪਣੀ ਪੂਰੀ ਕਰਤੂਤ ਬਾਰੇ ਜਾਣਕਾਰੀ ਦਿੱਤੀ ਹੈ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰਦੀਆਂ ਦੱਸਿਆ ਕਿ ਉਸ ਨੇ ਮ੍ਰਿਤਕ ਦੀ ਲਾਸ਼ ਨੂੰ ਖੁਰਦ ਪੁਰਦ ਕਰਨ ਦੀ ਫਿਰਾਕ ਦੇ ਨਾਲ ਕਟ ਕਟ ਕੇ ਵੱਖ ਵੱਖ ਥੈਲਿਆਂ ਚ ਪਾ ਕੇ ਸ਼ਿਮਲਾਪੁਰੀ ਨੇੜੇ ਨਹਿਰ ਚ ਸੁਟ ਦਿੱਤਾ ਤਾਂ ਜ਼ੋ ਕਿਸੇ ਨੂੰ ਸ਼ੱਕ ਨਾ ਹੋਵੇ। 


ਲਾਸ਼ ਬਰਾਮਦ ਕਰਨ ਚ ਲੱਗੇ ਗੋਤਾਖੋਰਾਂ ਨੇ ਦੱਸਿਆ ਕਿ ਸਾਨੂੰ ਪੁਲਿਸ ਨੇ ਲਾਸ਼ ਲੱਭਣ ਤੇ ਲਾਇਆ ਹੈ 4 ਵੱਖ ਵੱਖ  ਹਿਸਿਆਂ 'ਚ ਲਾਸ਼ ਸੁੱਟੀ ਗਈ ਹੈ, ਉਨ੍ਹਾਂ ਦੱਸਿਆ ਕਿ ਇਕ ਥੈਲਾ ਬਰਾਮਦ ਕੀਤਾ ਗਿਆ ਅਤੇ ਵੇਖਣ ਚ ਲੱਗ ਰਿਹਾ ਹੈ ਕੇ ਮ੍ਰਿਤਕ ਦੇ ਪੈਰ ਹਨ, ਉਨ੍ਹਾਂ ਦੱਸਿਆ ਕਿ ਹਾਲੇ ਬਾਕੀਆਂ ਥੈਲਿਆਂ ਦੀ ਭਾਲ ਕੀਤੀ ਜਾ ਰਹੀ ਹੈ ਪਹਿਲਾ ਥੈਲਾ ਜਵਦੀ ਤੇ ਪੱਖੋਵਾਲ ਰੋਡ ਨੇੜੇ ਬਣੀ ਨਹਿਰ ਤੋਂ ਬਰਾਮਦ ਕੀਤੇ ਨੇ। 

ਉਧਰ ਮੌਕੇ ਤੇ ਮੌਜੂਦ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਦੀ ਮ੍ਰਿਤਕ ਦੇ ਭਰਾ ਨੇ ਸਾਨੂੰ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਸ ਨਾਲ ਉਸ ਦੇ ਪਿੰਡ ਦਾ ਹੀ ਰਹਿਣ ਵਾਲਾ ਦੂਜਾ ਮੁਲਜ਼ਮ ਸੀ ਜਿਸ ਨੂੰ ਕਾਬੂ ਕਰ ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਆਪਣਾ ਜੁਰਮ ਕਬੂਲ ਕਰ ਦਸਿਆ ਕੇ ਲਾਸ਼ ਨੂੰ ਉਸ ਨੇ ਖੁਰਦ ਪੂਰਦ ਕੀਤਾ, ਲਾਸ਼ ਦੇ 4 ਟੁਕੜੇ ਕਰ ਨਹਿਰ ਚ ਸੁਟ ਦਿੱਤੀ ਅਤੇ ਹੁਣ ਗੋਤਾਖੋਰਾਂ ਦੀ ਮਦਦ ਨਾਲ ਓਹ ਲਾਸ਼ ਦੇ ਹਿੱਸੇ ਬਰਾਮਦ ਕਰ ਰਹੇ ਨੇ। 

Get the latest update about UP MAN KILLED BY FRIEND IN LUDHIANA, check out more about LUDHIANA NEWS, CRIME NEWS PUNJAB NEWS & LUDHIANA

Like us on Facebook or follow us on Twitter for more updates.