UP: ਸਕੂਲ 'ਚ 5 ਮਿੰਟ ਲੇਟ ਆਇਆ ਬੱਚਾ, ਪ੍ਰਿੰਸੀਪਲ ਨੇ ਬੇਰਹਿਮੀ ਨਾਲ ਪਿਟਾਈ ਕਰ ਤੋੜੀਆਂ ਦੋਵੇ ਲੱਤਾਂ

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਸ਼ਾਮਲੀ 'ਚ ਵਾਪਰਿਆ ਹੈ ਜਿਥੇ ਇਕ ਪ੍ਰਿੰਸੀਪਲ ਦਾ ਇਹ ਘਿਣੌਨਾ ਰੂਪ ਦੇਖਣ ਨੂੰ ਮਿਲਿਆ ਹੈ। ਇਕ ਬੱਚੇ ਦੇ ਸਕੂਲ ਦੇਰ ਨਾਲ ਪਹੁੰਚਣ 'ਤੇ ਪ੍ਰਿੰਸੀਪਲ ਨੇ ਬੱਚੇ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਸ਼ਾਮਲੀ 'ਚ ਵਾਪਰਿਆ ਹੈ ਜਿਥੇ ਇਕ ਪ੍ਰਿੰਸੀਪਲ ਦਾ ਇਹ ਘਿਣੌਨਾ ਰੂਪ ਦੇਖਣ ਨੂੰ ਮਿਲਿਆ ਹੈ। ਇਕ ਬੱਚੇ ਦੇ ਸਕੂਲ ਦੇਰ ਨਾਲ ਪਹੁੰਚਣ 'ਤੇ ਪ੍ਰਿੰਸੀਪਲ ਨੇ ਬੱਚੇ ਦੀ ਇੰਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਵਿਦਿਆਰਥੀ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਪੀੜਤ ਵਿਦਿਆਰਥੀ ਦੇ ਪਿਤਾ ਵਲੋਂ ਦੋਸ਼ੀ ਪ੍ਰਿੰਸੀਪਲ ਖਿਲਾਫ ਥਾਣਾ ਆਦਰਸ਼ ਮੰਡੀ ਵਿਖੇ ਸ਼ਿਕਾਇਤ ਦਿੱਤੀ ਹੈ ਤੇ ਇਨਸਾਫ ਦੀ ਮੰਗ ਕੀਤੀ ਹੈ।  


 ਜਾਣਕਾਰੀ ਮੁਤਾਬਿਕ ਮਾਮਲਾ ਸ਼ਾਮਲੀ ਦੇ ਥਾਣਾ ਆਦਰਸ਼ ਮੰਡੀ ਖੇਤਰ ਦੇ ਪਿੰਡ ਮੁੰਡਿਆਂ ਦਾ ਹੈ, ਜਿੱਥੇ ਜੈ ਜਵਾਨ ਜੈ ਕਿਸਾਨ ਇੰਟਰ ਕਾਲਜ 'ਚ  8ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਦੇਵਲ ਨੂੰ ਸਕੂਲ 'ਚ ਲੇਟ ਆਉਣ 'ਤੇ ਸਕੂਲ ਦੇ ਪ੍ਰਿੰਸੀਪਲ ਵਲੋਂ ਡੰਡਿਆਂ ਨਾਲ ਕੁੱਟਿਆ ਗਿਆ ਅਤੇ ਸਜ਼ਾ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਨੇ ਦੇਵਲ ਦੀ ਅਜਿਹੇ ਬੇਰਹਿਮ ਤਰੀਕੇ ਨਾਲ ਕੁੱਟਿਆ ਕਿ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ।


ਪੀੜਤਾ ਦੇ ਪਿਤਾ ਨੇ ਦੱਸਿਆ ਕਿ ਦੇਵਲ ਪਹਿਲਾ ਹੀ ਪਿੱਛਲੇ ਕਾਫੀ ਸਮੇਂ ਤੋਂ ਬਹੁਤ ਬਿਮਾਰ ਹੈ। ਪਿਤਾ ਨੇ ਅੱਗੇ ਦੱਸਿਆ ਕਿ ਮੈਂ ਆਪਣੇ ਬੇਟੇ ਦਾ ਪਾਣੀਪਤ ਵਿੱਚ ਇਲਾਜ ਕਰਵਾਇਆ, ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਮੈਂ ਆਪਣੇ ਬੇਟੇ ਨੂੰ ਸਕੂਲ ਲੈ ਗਿਆ, ਪਾਣੀਪਤ ਦੇ ਹਸਪਤਾਲ ਦੇ ਕਾਗਜ਼ ਪੱਤਰ ਪ੍ਰਿੰਸੀਪਲ ਸੁਧੀਰ ਕੁਮਾਰ ਰਾਣਾ ਨੂੰ ਦਿਖਾਏ, ਫਿਰ ਬੱਚੇ ਨੂੰ ਕਲਾਸ ਵਿੱਚ ਲਿਜਾਇਆ ਗਿਆ, ਜਿਸ ਤੋਂ ਬਾਅਦ ਜਦੋਂ ਬੱਚਾ 5 ਮਿੰਟ ਦੇਰੀ ਨਾਲ ਸਕੂਲ ਪਹੁੰਚਿਆ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ।

ਪਿਤਾ ਵਲੋਂ ਇਲਾਕੇ ਦੇ ਹਸਪਤਾਲ 'ਚ ਦੇਵਲ ਦੇ ਪੈਰਾਂ ਦਾ ਐਕਸਰੇ ਕਰਵਾਇਆ ਤਾਂ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਚੁੱਕੀਆਂ ਹਨ। ਦੇਵਲ ਦੇ ਪਿਤਾ ਨੇ ਜ਼ਿਲ੍ਹਾ ਮੈਜਿਸਟਰੇਟ ਤੋਂ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੱਚੇ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਮੇਰੀ ਗੱਲ ਨਹੀਂ ਸੁਣੀ ਅਤੇ ਮੇਰੀ ਕੁੱਟਮਾਰ ਕੀਤੀ, ਜਿਸ ਕਾਰਨ ਮੇਰੀ ਹੱਡੀ ਟੁੱਟ ਗਈ। ਇਸ ਮਾਮਲੇ ਵਿੱਚ ਡੀਐਮ ਜਸਜੀਤ ਕੌਰ ਦਾ ਕਹਿਣਾ ਹੈ ਕਿ ਮੈਂ ਐਸਡੀਐਮ ਅਤੇ ਸੀਓ ਐਡੀਓਜ਼ ਦੀ ਟੀਮ ਬਣਾ ਰਹੀ ਹਾਂ, ਜੇਕਰ ਜਾਂਚ ਵਿੱਚ ਪ੍ਰਿੰਸੀਪਲ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Get the latest update about up principle, check out more about , shamli principal, up latest news & up news

Like us on Facebook or follow us on Twitter for more updates.