UPI ਸਰਵਰ ਡਾਊਨ ਹੋਣ ਕਾਰਨ ਲੋਕਾਂ ਦੇ ਭੁਗਤਾਨ ਰੁਕੇ, ਟਵਿੱਟਰ 'ਤੇ ਸ਼ਿਕਾਇਤਾਂ ਦਾ ਆਇਆ ਹੜ੍ਹ

24 ਅਪ੍ਰੈਲ ਦੇਰ ਸ਼ਾਮ ਦੇਸ਼ ਭਰ 'ਚ ਯੂਪੀਆਈ ਸਰਵਰ ਡਾਊਨ ਹੋਣ ਕਾਰਨ ਲੋਕਾਂ ਨੂੰ ਭੁਗਤਾਨ 'ਚ ਦਿੱਕਤਾਂ ਦੀਆਂ ਸ਼ਿਕਾਇਤਾਂ ਮਿਲੀਆਂ। ਕਰੀਬ ਇੱਕ ਘੰਟੇ ਤੱਕ ਯੂਪੀਆਈ ਸਰਵਰ ਡਾਊਨ ਰਿਹਾ, ਜਿਸ ਕਾਰਨ ਦੇਸ਼ ਭਰ...

ਨਵੀਂ ਦਿੱਲੀ- 24 ਅਪ੍ਰੈਲ ਦੇਰ ਸ਼ਾਮ ਦੇਸ਼ ਭਰ 'ਚ ਯੂਪੀਆਈ ਸਰਵਰ ਡਾਊਨ ਹੋਣ ਕਾਰਨ ਲੋਕਾਂ ਨੂੰ ਭੁਗਤਾਨ 'ਚ ਦਿੱਕਤਾਂ ਦੀਆਂ ਸ਼ਿਕਾਇਤਾਂ ਮਿਲੀਆਂ। ਕਰੀਬ ਇੱਕ ਘੰਟੇ ਤੱਕ ਯੂਪੀਆਈ ਸਰਵਰ ਡਾਊਨ ਰਿਹਾ, ਜਿਸ ਕਾਰਨ ਦੇਸ਼ ਭਰ ਵਿੱਚ ਲੋਕਾਂ ਨੂੰ ਪੇਮੈਂਟ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਲੋਕਾਂ ਦੇ ਪੇਮੈਂਟ ਦੇ ਪੈਸੇ ਫਸ ਗਏ ਤਾਂ ਲੋਕਾਂ ਨੇ ਟਵਿੱਟਰ ਰਾਹੀਂ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ।

ਟਵਿੱਟਰ ਅਜਿਹੀਆਂ ਸ਼ਿਕਾਇਤਾਂ ਦਾ ਢੇਰ ਲੱਗਣਾ ਸ਼ੁਰੂ ਹੋ ਗਿਆ ਸੀ। ਲੋਕਾਂ ਨੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਹ UPI ਰਾਹੀਂ ਭੁਗਤਾਨ ਨਹੀਂ ਕਰ ਪਾ ਰਹੇ ਹਨ। PhonePe, Google Pay, Paytm ਉਪਭੋਗਤਾਵਾਂ ਨੂੰ UPI ਭੁਗਤਾਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਲੰਬੇ ਸਮੇਂ ਤੱਕ ਪ੍ਰੋਸੈਸ ਕਰਨ ਤੋਂ ਬਾਅਦ ਪੇਮੈਂਟ ਫੇਲ ਹੋਣ ਦੇ ਮੈਸੇਜ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਅਤੇ ਸ਼ਿਕਾਇਤ ਕੀਤੀ।

Get the latest update about failed payments, check out more about server down, upi, Online Punjabi News & Punjab News

Like us on Facebook or follow us on Twitter for more updates.