UPSC ਸਿਵਲ ਸਰਵਿਸ ਫਾਈਨਲ 2021 ਦੇ ਨਤੀਜੇ ਦੀ ਹੋਈ ਘੋਸ਼ਣਾ, ਆਲ ਇੰਡੀਆ ਰੈਂਕ 1 ਤੇ ਰਹੀ ਸ਼ਰੂਤੀ ਸ਼ਰਮਾ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਅੱਜ 30 ਮਈ ਨੂੰ UPSC ਸਿਵਲ ਸਰਵਿਸਿਜ਼ ਪ੍ਰੀਖਿਆ 2021 ਦੇ ਅੰਤਿਮ ਨਤੀਜਿਆਂ ਦਾ ਐਲਾਨ ਕੀਤਾ ਹੈ। ਜਿਸ 'ਚ । ਸ਼ਰੂਤੀ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਦੂਜਾ ਰੈਂਕ ਅੰਕਿਤਾ ਅਗਰਵਾਲ ਅਤੇ ਤੀਜਾ ਰੈਂਕ ਗਾਮਿਨੀ ਸਿੰਗਲਾ ਨੂੰ ਮਿਲਿਆ ਹੈ...

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਅੱਜ 30 ਮਈ ਨੂੰ UPSC ਸਿਵਲ ਸਰਵਿਸਿਜ਼ ਪ੍ਰੀਖਿਆ 2021 ਦੇ ਅੰਤਿਮ ਨਤੀਜਿਆਂ ਦਾ ਐਲਾਨ ਕੀਤਾ ਹੈ। ਜਿਸ 'ਚ । ਸ਼ਰੂਤੀ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਦੂਜਾ ਰੈਂਕ ਅੰਕਿਤਾ ਅਗਰਵਾਲ ਅਤੇ ਤੀਜਾ ਰੈਂਕ ਗਾਮਿਨੀ ਸਿੰਗਲਾ ਨੂੰ ਮਿਲਿਆ ਹੈ। ਟਾਪ-10 ਰੈਂਕ ਧਾਰਕਾਂ ਵਿੱਚੋਂ 4 ਲੜਕੀਆਂ ਹਨ। ਸਾਲ 2021 ਦੇ ਨਤੀਜੇ ਵਿੱਚ ਟਾਪ 10 ਵਿੱਚ 5 ਕੁੜੀਆਂ ਸਨ। ਉਮੀਦਵਾਰ ਅਧਿਕਾਰਤ ਵੈੱਬਸਾਈਟ — upsc.gov.in ਤੋਂ ਆਪਣੇ ਸਬੰਧਿਤ ਨਤੀਜੇ ਦੇਖ ਸਕਦੇ ਹਨ।

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਨਤੀਜਾ ਸੂਚੀ ਅਨੁਸਾਰ 685 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਵਿੱਚੋਂ 180 ਆਈਏਐਸ, 37 ਆਈਐਫਐਸ ਅਤੇ 200 ਆਈਪੀਐਸ ਲਈ ਪਾਸ ਹੋਏ ਹਨ। ਜਿਨ੍ਹਾਂ ਉਮੀਦਵਾਰਾਂ ਨੇ ਸਿਵਲ ਸਰਵਿਸਿਜ਼ ਇਮਤਿਹਾਨ ਪਾਸ ਕੀਤਾ ਹੈ, ਉਨ੍ਹਾਂ ਦੀ ਚੋਣ UPSC ਦੁਆਰਾ ਤਿੰਨ ਗੇੜਾਂ ਪ੍ਰੀਲਿਮਸ ਪ੍ਰੀਖਿਆ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਦੌਰ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ 80 ਉਮੀਦਵਾਰਾਂ ਦਾਵੇਦਾਰੀ ਪ੍ਰੋਵੀਜਨਲ ਹੈ।

ਇਸ ਸਾਲ ਸਾਰੀਆਂ ਚੋਟੀ ਦੀਆਂ ਤਿੰਨ ਪੁਜ਼ੀਸ਼ਨਾਂ ਲੜਕੀਆਂ ਦੇ ਉਮੀਦਵਾਰਾਂ ਨੇ ਹਾਸਲ ਕੀਤੀਆਂ ਹਨ। ਸ਼ਰੂਤੀ ਸੇਂਟ ਸਟੀਫਨਜ਼ ਕਾਲਜ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥੀ ਹੈ ਅਤੇ ਜਾਮੀਆ ਮਿਲੀਆ ਇਸਲਾਮੀਆ ਰਿਹਾਇਸ਼ੀ ਕੋਚਿੰਗ ਅਕੈਡਮੀ ਵਿੱਚ UPSC ਸਿਵਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ। ਸ਼ਰੂਤੀ  ਸ਼ਰਮਾ ਤੋਂ ਇਲਾਵਾ 23 ਹੋਰ ਵਿਦਿਆਰਥੀਆਂ ਨੇ ਵੀ ਜਾਮੀਆ ਆਰਸੀਏ ਤੋਂ ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕੀਤੀ ਹੈ।।

ਸਿਵਲ ਸੇਵਾਵਾਂ ਪ੍ਰੀਖਿਆ 2021 ਦੇ ਟਾਪ 10 
ਪਹਿਲਾ ਸਥਾਨ - ਸ਼ਰੂਤੀ ਸ਼ਰਮਾ
ਦੂਜਾ ਸਥਾਨ- ਅੰਕਿਤਾ ਅਗਰਵਾਲ
ਤੀਜਾ ਸਥਾਨ - ਗਾਮਿਨੀ ਸਿੰਗਲਾ
4ਵਾਂ ਸਥਾਨ - ਐਸ਼ਵਰਿਆ ਵਰਮਾ
5ਵਾਂ ਸਥਾਨ - ਉਤਕਰਸ਼ ਦਿਵੇਦੀ
6ਵਾਂ ਸਥਾਨ - ਯਕਸ਼ ਚੌਧਰੀ
7ਵਾਂ ਸਥਾਨ - ਸਮਯਕ ਐਸ ਜੈਨ
8ਵਾਂ ਸਥਾਨ - ਇਸ਼ਿਤਾ ਰਾਠੀ
9ਵਾਂ ਸਥਾਨ - ਪ੍ਰੀਤਮ ਕੁਮਾਰ
10ਵਾਂ ਸਥਾਨ - ਹਰਕੀਰਤ ਸਿੰਘ ਰੰਧਾਵਾ

 UPSC ਸਿਵਲ ਸਰਵਿਸਿਜ਼ ਫਾਈਨਲ 2021 ਨਤੀਜਾ ਦੇਖਣ ਲਈ ਕਦਮ
• ਅਧਿਕਾਰਤ ਵੈੱਬਸਾਈਟ -upsc.gov.in 'ਤੇ ਜਾਓ
• ਹੋਮਪੇਜ 'ਤੇ, "UPSC ਸਿਵਲ ਸਰਵਿਸਿਜ਼ ਨਤੀਜਾ 2021 - ਫਾਈਨਲ ਨਤੀਜਾ" 'ਤੇ ਕਲਿੱਕ ਕਰੋ।
• ਇੱਕ PDF ਫਾਈਲ ਦਿਖਾਈ ਜਾਵੇਗੀ
• ਆਪਣੇ ਨਤੀਜੇ ਡਾਊਨਲੋਡ ਕਰੋ ਅਤੇ ਦੇਖੋ
• ਭਵਿੱਖ ਦੇ ਸੰਦਰਭ ਲਈ UPSC ਸਿਵਲ ਸਰਵਿਸਿਜ਼ ਫਾਈਨਲ ਨਤੀਜਾ 2021 ਦਾ ਪ੍ਰਿੰਟ ਆਊਟ ਲਓ

ਉਮੀਦਵਾਰ ਯੂ.ਪੀ.ਐਸ.ਸੀ. ਦੇ ਨਤੀਜੇ ਘੋਸ਼ਿਤ ਹੋਣ ਤੋਂ 15 ਦਿਨਾਂ ਬਾਅਦ ਆਪਣੇ ਅੰਕਾਂ ਦੀ ਜਾਂਚ ਕਰਨ ਦੇ ਯੋਗ ਹੋਣਗੇ। ਮੈਰਿਟ ਸੂਚੀ ਨੂੰ ਅਧਿਕਾਰਤ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਸੂਚੀ ਅਨੁਸਾਰ ਸ਼ੁਭਮ ਕੁਮਾਰ, ਜਾਗ੍ਰਿਤੀ ਅਵਸਥੀ ਅਤੇ ਅੰਕਿਤਾ ਜੈਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ।

Get the latest update about SHRUTI SHARMA, check out more about UPSC, CIVIL SERVICES EXAM, UPSC EXAM 2021 & SHRUTI SHARMA UPSC TOPPER 2021

Like us on Facebook or follow us on Twitter for more updates.