ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮੁੰਬਈ ਪਹੁੰਚਦਿਆਂ ਹੀ ਉਨ੍ਹਾਂ ਸਿੱਧੀਵਿਨਾਇਕ ਦੇ ਦਰਸ਼ਨ ਕੀਤੇ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਬਾਅਦ 'ਚ ਉਨ੍ਹਾਂ ਮੰਦਰ ਦੇ ਬਾਹਰ ਦੀਆਂ ਕੁਝ ਤਸਵੀਰਾਂ ਟਵੀਟ ਕੀਤੀਆ ਤੇ ਮੁੰਬਈ ਨੂੰ ਆਪਣਾ ਪਿਆਰਾ ਸ਼ਹਿਰ ਦੱਸਿਆ। ਇਸ ਟਵੀਟ 'ਤੇ ਹੁਣ ਅਦਾਕਾਰਾ ਤੇ ਲੀਡਰ ਉਰਮਿਲਾ ਮਾਤੋਂਡਕਰ ਨੇ ਤੰਜ ਕੱਸਦਿਆਂ ਕੰਗਨਾ ਤੋਂ ਸਵਾਲ ਪੁੱਛ ਲਿਆ। ਉਨ੍ਹਾਂ ਕੰਗਨਾ ਤੋਂ ਪੁੱਛਿਆ ਕਿ ਭੈਣ ਕੀ ਤੂੰ ਕਦੇ ਸਿਰ ਦੇ ਭਾਰ ਡਿੱਗੀ ਸੀ?
The amount of hostility I faced for standing up for my beloved city Mumbai baffled me, today I went to Mumba devi and Shri Siddhivinayak ji and got their blessings, I feel protected, loved and welcomed. Jai Hind Jai Maharashtra 🙏 pic.twitter.com/sxT583P5w2
— Kangana Ranaut (@KanganaTeam) December 29, 2020
ਦਰਅਸਲ, ਕੰਗਨਾ ਨੇ ਆਪਣੇ ਟਵੀਟ 'ਚ ਲਿਖਿਆ ਸੀ ਕਿ ਆਪਣੇ ਪਿਆਰੇ ਸ਼ਹਿਰ ਮੁੰਬਈ ਲਈ ਉਨ੍ਹਾਂ ਨੂੰ ਕਾਫੀ ਵਿਰੋਧ ਝੱਲਣੇ ਪਏ ਸੀ। ਜਿਸ ਨਾਲ ਉਹ ਹੈਰਾਨ ਸੀ ਪਰ ਅੱਜ ਉਨ੍ਹਾਂ ਮੁੰਬਾ ਦੇਵੀ ਤੇ ਸਿੱਧੀਵਿਨਾਇਕ ਦਾ ਆਸ਼ੀਰਵਾਦ ਲਿਆ ਜਿਸ ਨਾਲ ਉਹ ਖੁਦ ਨੂੰ ਸੇਫ ਮਹਿਸੂਸ ਕਰ ਰਹੀ ਹੈ। ਇਸ ਟਵੀਟ 'ਤੇ ਉਰਮਿਲਾ ਮਾਤੋਂਡਕਰ ਦਾ ਰੀਐਕਸ਼ਨ ਆਇਆ ਹੈ। ਉਨ੍ਹਾਂ ਕਮੈਂਟ ਕਰਦਿਆਂ ਕਿਹਾ-ਕੀ ਭੈਣ ਤੂੰ ਹਾਲ ਹੀ ਸਿਰ ਦੇ ਭਾਰ ਡਿੱਗੀ ਸੀ ਕੀ? ਬੇਸ਼ੱਕ ਹੀ ਉਰਮਿਲਾ ਨੇ ਜ਼ਿਆਦਾ ਕੁਝ ਨਹੀਂ ਕਿਹਾ ਹੋਵੇ ਪਰ ਏਨੀ ਗੱਲ ਤੋਂ ਹੀ ਉਹ ਕਾਫੀ ਕੁਝ ਕਹਿ ਗਈ ਹੈ।
ਇਹ ਕੋਈ ਪਹਿਲਾ ਮੌਕਾ ਨਹੀਂ ਸੀ ਜਦੋਂ ਉਰਮਿਲਾ ਨੇ ਕੰਗਨਾ 'ਤੇ ਵਿਅੰਗ ਕੀਤਾ ਹੋਵੇ ਬਲਕਿ ਇਸ ਤੋਂ ਪਹਿਲਾਂ ਵੀ ਦੋਵਾਂ ਦੀ ਜ਼ੁਬਾਨੀ ਜੰਗ ਟਵਿੱਟਰ 'ਤੇ ਹੋ ਚੁੱਕੀ ਹੈ। ਮੁੰਬਈ ਦੇ ਮੁਕਾਬਲੇ ਪੀਓਕੇ ਨਾਲ ਕਰਨ 'ਤੇ ਵੀ ਉਰਮਿਲਾ ਭੜਕ ਉੱਠੀ ਸੀ ਤੇ ਉਨ੍ਹਾ ਕੰਗਣਾ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ।
Get the latest update about reaction, check out more about urmila matondkar, kangana ranaut & tweet
Like us on Facebook or follow us on Twitter for more updates.