ਇਸ ਅਭਿਨੇਤਰੀ ਦੀ ਸ਼ਕਲ ਦੇਖ ਡਰਿਆ ਮਸ਼ਹੂਰ ਰੈਪਰ ਯੋ-ਯੋ ਹਨੀ ਸਿੰਘ, ਤਸਵੀਰਾਂ ਵਾਇਰਲ

ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੀ ਖਾਸ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਪਿਛਲੇ ਦਿਨੀਂ ਉਰਵਸ਼ੀ ਨੇ...

ਮੁੰਬਈ— ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੀ ਖਾਸ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਪਿਛਲੇ ਦਿਨੀਂ ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਅਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਸੀ, ਜਿਨ੍ਹਾਂ ਨੂੰ ਦੇਖ ਯੋ-ਯੋ ਹਨੀ ਸਿੰਘ ਨੇ ਉਰਵਸ਼ੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਬਹੁਤ ਹੀ ਮਜ਼ੇਦਾਰ ਰਿਐਕਸ਼ਨ ਦਿੱਤਾ। ਉਰਵਸ਼ੀ ਨੇ ਉਸ ਦੀਆਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ 'ਭੂਲ-ਭੁਲੱਈਆ' ਦੇ ਕਿਰਦਾਰ ਮੌਨਜੂਲਿਕਾ ਨੂੰ ਮਿਲਦੀ ਹੈ।

ਪੁਲਸ ਜਾਣਬੁੱਝ ਕੇ ਨਹੀਂ ਦੇ ਰਹੀ ਸੀ ਸਿੱਧੂ ਮੂਸੇ ਵਾਲਾ ਦੀ ਜ਼ਮਾਨਤ!! ਜਾਣੋ ਪੂਰੀ ਖ਼ਬਰ

ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਰੌਤੇਲਾ ਭਾਰਤੀ ਪਹਿਰਾਵੇ 'ਚ ਦਿਖਾਈ ਦੇ ਰਹੀ ਹੈ, ਜਿਸ ਦਾ ਮੇਕਅਪ ਖ਼ਰਾਬ ਹੋ ਗਿਆ ਹੈ ਅਤੇ ਉਸ ਦੇ ਵਾਲ ਬੁਰੀ ਤਰ੍ਹਾਂ ਖਿੰਡੇ ਹੋਏ ਹਨ। ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਦਿਆਂ ਹਨੀ ਸਿੰਘ ਨੇ ਲਿਖਿਆ, ''ਮੈਂ ਡਰ ਗਿਆ ਹਾਂ।'' ਹੋਰ ਫੈਨਸ ਨੇ ਹਨੀ ਸਿੰਘ ਦੀ ਇਸ ਟਿੱਪਣੀ 'ਤੇ ਤਿੰਨ ਹਜ਼ਾਰ ਤੋਂ ਵੱਧ ਕੁਮੈਂਟ ਕੀਤਾ। ਇਸ ਦੇ ਨਾਲ ਹੀ 15 ਹਜ਼ਾਰ ਤੋਂ ਵੱਧ ਲੋਕਾਂ ਨੇ ਵੀ ਇਸ ਨੂੰ ਪਸੰਦ ਕੀਤਾ। ਇਸ ਦੇ ਨਾਲ ਹੀ ਉਰਵਸ਼ੀ ਨੇ ਖੁਦ ਆਪਣੀ ਤਸਵੀਰ ਸ਼ੇਅਰ ਕੀਤੀ ਅਤੇ ਇਸ ਨੂੰ ਸੋਮਵਾਰ ਨਾਲ ਜੁੜਿਆ ਕੈਪਸ਼ਨ ਦਿੱਤਾ।

Get the latest update about Bollywood News, check out more about News In Punjabi, Urvashi Rautela, Yo Yo Honey Singh & Urvashi Rautela Insta Pics

Like us on Facebook or follow us on Twitter for more updates.