ਅਮਰੀਕੀ ਗਠਜੋੜ ਫ਼ੌਜ ਨੇ ਦੂਸਰੀ ਏਅਰ ਸਟ੍ਰਾਈਕ ਤੋਂ ਕੀਤਾ ਇਨਕਾਰ, ਈਰਾਨ ਨੇ ਯੂਐੱਨ ਨੂੰ ਲਿਖਿਆ ਪੱਤਰ

ਅਮਰੀਕਾ ਨੇ ਈਰਾਨ ਦੇ ਦੂਸਰੇ ਸਭ ਤੋਂ ਤਾਕਤਵਰ ਆਗੂ ਤੇ ਚੋਟੀ ਦੇ ਕੁਰਦ ਕਮਾਂਡਰ ...

ਬਗ਼ਦਾਦ — ਅਮਰੀਕਾ ਨੇ ਈਰਾਨ ਦੇ ਦੂਸਰੇ ਸਭ ਤੋਂ ਤਾਕਤਵਰ ਆਗੂ ਤੇ ਚੋਟੀ ਦੇ ਕੁਰਦ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰ ਮੁਕਾਉਣ ਦੇ ਇਕ ਦਿਨ ਬਾਅਦ ਬਗ਼ਦਾਦ 'ਚ ਮੁੜ ਏਅਰ ਸਟ੍ਰਾਈਕ ਕੀਤੀ ਜਿਸ 'ਚ ਇਕ ਹਸ਼ਦ ਕਮਾਂਡਰ ਸਮੇਤ ਛੇ ਲੋਕ ਮਾਰੇ ਗਏ ਹਨ।ਇਸ ਹਾਦਸੇ 'ਟ 3 ਹੋਰ ਲੋਕਾਂ ਦੇ ਜ਼ਖਮੀ ਹੋਏ ਹਨ। ਦੱਸ ਦੱਈਏ ਕਿ ਅਮਰੀਕਾ ਨੇ ਬਗ਼ਦਾਦ ਦੇ ਤਾਜ਼ੀ ਇਲਾਕੇ 'ਚ ਦੂਸਰੀ ਏਅਰ ਸਟ੍ਰਾਈਕ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਦੂਸਰੇ ਏਅਰ ਸਟ੍ਰਾਈਕ 'ਚ ਮਾਰੇ ਗਏ ਲੋਕ ਵੀ ਈਰਾਨ ਸਮਰਥਕ ਮਿਲਿਸ਼ਿਆ ਹਸ਼ਤ ਅਲ-ਸ਼ਾਬੀ ਦੇ ਦੱਸੇ ਗਏ ਸਨ। ਹਾਲਾਂਕਿ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 1:12 ਵਜੇ ਹੋਏ ਇਸ ਹਮਲੇ 'ਚ ਕਿਸ ਕਮਾਂਡਰ ਦੀ ਮੌਤ ਹੋਈ ਹੈ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।ਮਿਲਿਸ਼ਿਆ ਹਸ਼ਦ ਅਲ-ਸ਼ਾਬੀ ਈਰਾਨ ਸਮਰਥਕ ਪਾਪੂਲਰ ਮੋਬਲਾਈਜ਼ੇਸ਼ਨ ਫੋਰਸਿਜ਼ ਦਾ ਦੂਸਰਾ ਨਾਂ ਹੈ।

ਜਾਣਕਾਰੀ ਅਨੁਸਾਰ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਬਲ ਦੇ ਬੁਲਾਰੇ ਨੇ ਟਵੀਟਚ ਕਰ ਕੇ ਕਿਹਾ ਕਿ ਉੱਤਰੀ ਬਗ਼ਦਾਦ ਦੇ ਤਾਜੀ ਇਲਾਕੇ 'ਚ ਹਾਲੀਆ ਦਿਨਾਂ 'ਚ ਕੋਈ ਏਅਰਸਟ੍ਰਾਈਕ ਨਹੀਂ ਕੀਤੀ ਗਈ ਹੈ। ਸ਼ਨਿਚਰਵਾਰ ਨੂੰ ਇਰਾਕ ਦੇ ਪਾਪੂਲਰ ਮੋਬਲਾਈਜ਼ੇਸ਼ਨ ਫੋਰਸਿਜ਼ ਅਧੀਨ ਕੰਮ ਕਰਨ ਵਾਲੇ ਨੀਮ ਫ਼ੌਜੀ ਬਲਾਂ ਦੇ ਹਵਾਲੇ ਤੋਂ ਰਿਪੋਰਟਸ 'ਚ ਕਿਹਾ ਗਿਆ ਸੀ ਕਿ ਤਾਜੀ ਇਲਾਕੇ 'ਚ ਕੈਂਪਾਂ ਨੇੜੇ ਹੋਏ ਹਵਾਈ ਹਮਲਿਆਂ 'ਚ ਮਿਲਿਸ਼ਿਆ ਹਸ਼ਦ ਅਲ-ਸ਼ਾਬੀ ਦੇ ਇਕ ਕਮਾਂਡਰ ਸਮੇਤ ਛੇ ਲੋਕ ਮਾਰੇ ਗਏ।ਇਰਾਕੀ ਟੈਲੀਵਿਜ਼ਨ ਨੇ ਇਸ ਨੂੰ ਅਮਰੀਕੀ ਹਮਲਾ ਦੱਸਿਆ ਸੀ। ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਸੀ ਕਿ ਅਮਰੀਕੀ ਡਰੋਨ ਹਮਲੇ 'ਚ ਮਾਰੇ ਗਏ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਤੇ ਇਰਾਕੀ ਨੀਮ ਫ਼ੌਜੀ ਬਲਾਂ ਦੇ ਉਪ ਮੁਖੀ ਅਬੂ ਮਹਿਦੀ ਅਲ ਮੁਹਾਂਦਿਸ ਲਈ ਸੋਗ ਮਾਰਚ ਕੱਢਿਆ ਜਾਣਾ ਸੀ ਜਿਸ ਤੋਂ ਕੁਝ ਘੰਟੇ ਪਹਿਲਾਂ ਇਹ ਹਮਲਾ ਕੀਤਾ ਗਿਆ। ਇਸ ਹਮਲੇ ਬਾਰੇ ਅਮਰੀਕਾ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਸੀ।ਇਹੀ ਨਹੀਂ ਇਹ ਕਾਰਾ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਵੀ ਉਲੰਘਣਾ ਹੈ।ਅਮਰੀਕੀ ਏਅਰ ਸਟ੍ਰਾਈਕ ਤੋਂ ਬਾਅਦ ਪੈਦਾ ਹੋਏ ਹਾਲਾਤ 'ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਵੀ ਚਿੰਤਾ ਜ਼ਾਹਿਰ ਕਰ ਚੁੱਕੇ ਹਨ।

ਗੁਰਦੁਆਰਾ ਨਨਕਾਣਾ ਸਾਹਿਬ ਭੰਨ-ਤੋੜ ਮਾਮਲਾ : ਨਗਰ-ਕੀਰਤਨ ਕੱਢਣ ਨੂੰ ਲੈ ਕੇ ਆਈ ਵੱਡੀ ਖ਼ਬਰ

ਈਰਾਨ ਨੇ ਯੂਐੱਨ ਨੂੰ ਲਿਖਿਆ ਪੱਤਰ, ਕਿਹਾ- ਸਾਨੂੰ ਹੈ ਆਤਮ ਰੱਖਿਆ ਦਾ ਅਧਿਕਾਰ —
ਈਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰਸ ਨੂੰ ਕਿਹਾ ਹੈ ਕਿ ਕੌਮਾਂਤਰੀ ਕਾਨੂੰਨਾਂ ਤਹਿਤ ਉਸ ਨੂੰ ਆਤਮ ਰੱਖਿਆ ਦਾ ਅਧਿਕਾਰ ਹੈ। ਸੰਯੁਕਤ ਰਾਸ਼ਟਰ 'ਚ ਈਰਾਨੀ ਰਾਜਦੂਤ ਮਾਜਿਦ ਜਖ਼ਤ ਰਾਵਾਂਚੀ ਨੇ ਵਿਸ਼ਵ ਸੰਸਥਾ ਨੂੰ ਲਿਖੇ ਆਪਣੇ ਪੱਤਰ 'ਚ ਕਿਹਾ ਹੈ ਕਿ ਸੁਲੇਮਾਨੀ ਦੀ ਹੱਤਿਆ ਸਟੇਟ ਟੈਰਰਿਜ਼ਮ ਦੀ ਪ੍ਰਤੱਖ ਉਦਾਹਰਣ ਹੈ। ਇਹ ਇਕ ਅਪਰਾਧਕ ਕਾਰਾ ਤੇ ਕੌਮਾਂਤਰੀ ਕਾਨੂੰਨਾਂ ਦੇ ਬੁਨਿਆਦੀ ਸਿਧਾਂਤਾ ਦੀ ਉਲੰਘਣਾ ਹੈ।

Get the latest update about True Scoop News, check out more about Iran, Letter, Allies Refuse Second Air Strike & International News

Like us on Facebook or follow us on Twitter for more updates.