ਅਮਰੀਕਾ ਪਹੁੰਚਿਆ ਚੀਨ ਦਾ ਜਾਨਲੇਵਾ ਕੋਰੋਨਾ ਵਾਇਰਸ, ਭਾਰਤ ਦੇ ਏਅਰਪੋਰਟਸ 'ਤੇ ਵੀ ਹਾਈ ਅਲਰਟ ਲਾਗੂ

ਚੀਨ ਦੇ ਵੁਹਾਨ 'ਚ ਵਧਿਆ ਜਾਨਲੇਵਾ ਕੋਰੋਨਾ ਵਾਇਰਸ ਹੁਣ ਸਰਹੱਦ ਪਾਰ ਕਰ ਗਿਆ ਹੈ। ਅਮਰੀਕਾ ...

ਨਵੀਂ ਦਿੱਲੀ — ਚੀਨ ਦੇ ਵੁਹਾਨ 'ਚ ਵਧਿਆ ਜਾਨਲੇਵਾ ਕੋਰੋਨਾ ਵਾਇਰਸ ਹੁਣ ਸਰਹੱਦ ਪਾਰ ਕਰ ਗਿਆ ਹੈ। ਅਮਰੀਕਾ 'ਚ ਵੀ ਇਸ ਦਾ ਅਸਰ ਨਜ਼ਰ ਆ ਰਿਹਾ ਹੈ, ਜਿੱਥੇ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਚੀਨ 'ਚ ਇਹ ਵਾਇਰਸ ਹੁਣ ਤੱਕ 9 ਲੋਕਾਂ ਦੀ ਜਾਨ ਲੈ ਚੁੱਕਿਆ ਹੈ। ਦੱਸ ਦੱਈਏ ਕਿ ਅਮਰੀਕੀ ਸਿਹਤ ਵਿਭਾਗ ਨੇ ਆਪਣੀ ਧਰਤੀ 'ਤੇ ਇਸ ਨਵੇਂ ਵਾਇਰਸ ਦੇ ਵਧਣ ਦੀ ਪੁਸ਼ਟੀ ਕੀਤੀ। ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵਾਸ਼ਿੰਗਟਨ 'ਚ 30 ਸਾਲ ਦੇ ਨੌਜਵਾਨ 'ਚ ਇਹ ਵਾਇਰਸ ਪਾਇਆ ਗਿਆ। ਵਾਸ਼ਿੰਗਟਨ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਜਿਹਾ ਇਸ ਲਈ ਨਹੀਂ ਕਿ ਉਹ ਗੰਭੀਰ ਰੂਪ ਤੋਂ ਬੀਮਾਰ ਹੈ, ਬਲਕਿ ਜਾਂਚ-ਪੜਤਾਲ ਲਈ ਭਰਤੀ ਕਰਵਾਇਆ ਗਿਆ ਹੈ। ਨੌਜਵਾਨ ਦੀ ਹਾਲਾਤ ਫਿਲਹਾਲ ਬਿਹਤਰ ਦੱਸੀ ਜਾ ਰਹੀ ਹੈ।

1.86 ਕਰੋੜ ਨਾਲ 5 ਸਾਲਾਂ 'ਚ ਸੀਐੱਮ ਕੇਜਰੀਵਾਲ ਦੀ ਹੋਈ ਜਾਇਦਾਦ ਦੁੱਗਣੀ, ਕੇਸ ਵੀ ਹੋਏ ਦੁੱਗਣੇ

ਵੁਹਾਨ ਤੋਂ ਅਮਰੀਕਾ ਪਹੁੰਚਿਆ ਸੀ ਵਿਅਕਤੀ —
ਕੋਰੋਨਾ ਵਾਇਰਸ ਚੀਨ ਦੇ ਵੁਹਾਨ ਤੋਂ ਹੀ ਸ਼ੁਰੂ ਹੋਇਆ ਹੈ, ਜਿੱਥੇ ਵੱਡੀ ਸੰਖਿਆਂ 'ਚ ਲੋਕ ਇਸ ਦੀ ਲਪੇਟ 'ਚ ਹਨ। ਅਮਰੀਕਾ 'ਚ ਜਿਸ ਵਿਅਕਤੀ ਦੇ ਅੰਦਰ ਇਹ ਵਾਇਰਸ ਪਾਇਆ ਗਿਆ ਹੈ ਉਹ 15 ਜਨਵਰੀ ਨੂੰ ਵੁਹਾਨ ਤੋਂ ਅਮਰੀਕਾ ਪਹੁੰਚਿਆ ਸੀ। ਅਖਬਾਰਾਂ 'ਚ ਵਾਇਰਸ ਦੀ ਖ਼ਬਰ ਪੜ੍ਹਨ ਤੋਂ ਬਾਅਦ ਇਹ ਵਿਅਕਤੀ ਚੈੱਕਅਪ ਕਰਵਾਉਣ ਪਹੁੰਚਿਆ, ਜਿੱਥੇ ਇਸ ਵਾਇਰਸ ਦਾ ਖੁਲਾਸਾ ਹੋਇਆ। ਇਸ ਕੇਸ ਦੇ ਸਾਹਮਣੇ ਆਉਣ ਤੋਂ ਬਾਅਦ ਵੁਹਾਨ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਯਾਤਰੀਆਂ ਦੇ ਚੈੱਕਅਪ ਕੀਤੇ ਜਾ ਰਹੇ ਹਨ।

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਇਆ ਵੱਡਾ ਫੈਸਲਾ

ਭਾਰਤੀ ਏਅਰਪੋਰਟਸ 'ਤੇ ਵੀ ਅਲਰਟ —
ਭਾਰਤ 'ਚ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ, ਮੁੰਬਈ ਅਤੇ ਕੋਲਕੱਤਾ ਤੋਂ ਇਲਾਵਾ ਚੇਨਈ, ਬੈਂਗਲੁਰੂ, ਹੈਦਰਾਬਾਦ ਅਤੇ ਕੋਚੀਨ ਏਅਰਪੋਰਟ 'ਤੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੱਈਏ ਕਿ ਚੀਨ ਦੇ ਵੁਹਾਨ 'ਚ ਨੋਰੇਗਾ ਵਾਇਰਸ ਦਾ ਪਹਿਲਾ ਕੇਸ ਦਸੰਬਰ 2019 'ਚ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਲਗਾਤਾਰ ਇਹ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਤੱਕ ਇਸ ਵਾਇਰਸ ਨਾਲ ਕਰੀਬ ਸਾਢੇ ਚਾਰ ਸੌ ਲੋਕ ਆ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਵੀ ਇਸ ਮਸਲੇ 'ਤੇ ਬੁੱਧਵਾਰ ਨੂੰ ਸੰਕਟਕਾਲੀਨ ਬੈਠਕ ਕਰ ਰਿਹਾ ਹੈ।

Republic Day 2020 : ਗਣਤੰਤਰ ਦਿਵਸ ਦੀ ਪਰੇਡ 'ਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦਿਸੇਗਾ ਅਜਿਹਾ ਨਜ਼ਾਰਾ, ਜਿਸ ਨੂੰ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ

ਕੀ ਹੈ ਇਹ ਵਾਇਰਸ?
ਦੱਸ ਦੱਈਏ ਕਿ ਇਹ ਸਾਰਸ ਵਰਗਾ ਵਾਇਰਸ ਹੈ, ਜੋ ਕਿ ਇਕ ਤਰ੍ਹਾਂ ਦਾ ਨਿਮੋਨੀਆ ਹੈ। ਇਸ ਵਾਇਰਸ ਨੂੰ ਕੋਰੋਨਾ ਵਾਇਰਸ ਨਾਮ ਦਿੱਤਾ ਗਿਆ ਹੈ। ਮਰੀਜ਼ਾਂ ਦੇ ਟੈਸਟ ਤੋਂ ਬਾਅਦ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਨੇ ਇਸ ਇੰਫੈਕਸ਼ਨ ਨੂੰ ਕੋਰੋਨਾਵਾਇਰਸ ਦੱਸਿਆ ਹੈ। ਇਸ ਵਾਇਰਸ ਦੀ ਲਪੇਟ 'ਚ ਆਉਣ ਵਾਲੇ ਵਿਅਕਤੀ ਨੂੰ ਜ਼ੁਖਾਮ ਦੇ ਨਾਲ ਹੀ ਸਾਹ ਸੰਬੰਧੀ ਪਰੇਸ਼ਾਨੀ ਹੋਣ ਲੱਗਦੀ ਹੈ। ਚੀਨ 'ਚ ਇਹ ਵਾਇਰਸ ਸਭ ਤੋਂ ਪਹਿਲਾਂ ਸਾਲ 2002 'ਚ ਸਾਹਮਣੇ ਆਇਆ ਸੀ ਅਤੇ 774 ਲੋਕਾਂ ਦੀ ਮੌਤ ਹੋਈ ਸੀ। ਇਸ ਵਾਇਰਸ ਕਾਰਨ ਲੋਕਾਂ ਨੂੰ ਖਾਂਸੀ, ਸਾਹ ਲੈਣ 'ਚ ਦਿੱਕਤ ਅਤੇ ਗਲੇ 'ਚ ਦਰਦ ਦੇ ਨਾਲ ਹੀ ਬੁਖਾਰ ਵੀ ਆਉਂਦਾ ਹੈ। ਇਸ ਤੋਂ ਬਾਅਦ ਲੱਛਣ ਨਿਮੋਨੀਆ 'ਚ ਤਬਦੀਲ ਹੋ ਜਾਂਦੇ ਹਨ ਅਤੇ ਸਹੀ ਇਲਾਜ ਨਹੀਂ ਮਿਲਣ 'ਤੇ ਮਰੀਜ਼ ਦੀ ਮੌਤ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ। ਇਸ ਵਾਇਰਸ ਲਈ ਹੁਣ ਤੱਕ ਕੋਈ ਵੈਕਸੀਨ ਨਹੀਂ ਬਣੀ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਵਾਇਰਸ ਸੰਕਰਮਣ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਹੋ ਰਿਹਾ ਹੈ। ਸਾਲ 2002 ਤੋਂ ਲੈ ਕੇ 2003 ਵਿਚਕਾਰ ਵਾਇਰਸ ਨਾਲ ਏਸ਼ੀਆ 'ਚ 8 ਹਜ਼ਾਰ ਤੋਂ ਜ਼ਿਆਦਾ ਲੋਕ ਸੰਕਰਮਣ ਹੋਏ ਸਨ।

Delhi Assembly Elections 2020 : ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਲਿਸਟ, ਜਾਣੋ ਕੌਣ ਕਿੱਥੋਂ ਲੜਨਗੇ ਚੋਣਾਂ

Get the latest update about Deadly Corona Virus, check out more about Airports, US arrived, Punjabi News & High Alert

Like us on Facebook or follow us on Twitter for more updates.