ਅਮਰੀਕੀ ਸਰਕਾਰ ਵਲੋਂ ਭਾਰਤੀਆਂ ਨੂੰ ਵੱਡੀ ਰਾਹਤ, ਸਭ ਤੋਂ ਜ਼ਿਆਦਾ H1B Visa ਨੂੰ ਦਿੱਤੀ ਮਨਜ਼ੂਰੀ

ਅਮਰੀਕਾ ਨੇ ਇਸ ਸਾਲ ਸਖ਼ਤ ਜਾਂਚ ਤੋਂ ਬਾਅਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਨੂੰ ਜਾਰੀ ਕੀਤਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਇਸ ਵੀਜ਼ਾ ਲਈ ਹਾਲੇ ਵੀ ਕਾਫੀ ਮੰਗ ਬਣੀ ਹੋਈ ਹੈ। ਅਮਰੀਕੀ ਸਰਕਾਰ ਦੇ ਇਸ...

ਨਵੀਂ ਦਿੱਲੀ— ਅਮਰੀਕਾ ਨੇ ਇਸ ਸਾਲ ਸਖ਼ਤ ਜਾਂਚ ਤੋਂ ਬਾਅਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਨੂੰ ਜਾਰੀ ਕੀਤਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਇਸ ਵੀਜ਼ਾ ਲਈ ਹਾਲੇ ਵੀ ਕਾਫੀ ਮੰਗ ਬਣੀ ਹੋਈ ਹੈ। ਅਮਰੀਕੀ ਸਰਕਾਰ ਦੇ ਇਸ ਕਦਮ ਨਾਲ ਭਾਰਤੀਆਂ ਨੂੰ ਕਾਫੀ ਰਾਹਤ ਮਿਲੀ ਹੈ, ਕਿਉਂਕਿ ਵਧੇਰੇ ਭਾਰਤੀ ਇਸੇ ਵੀਜ਼ਾ ਲਈ ਬੇਨਤੀ ਕਰਦੇ ਹਨ।

ਕੈਨੇਡਾ ਬਣਿਆ ਪੰਜਾਬੀਆਂ ਦੀ ਪਹਿਲੀ ਪਸੰਦ, 5 ਗੁਣਾ ਵੱਧ ਫੀਸ ਦੇ ਕੇ ਲੈ ਰਹੇ ਨੇ ਦਾਖਲੇ

2015 ਦੇ ਮੁਕਾਬਲੇ ਇੰਨੀਆਂ ਅਰਜ਼ੀਆਂ ਹੋਈਆਂ ਸਵੀਕਾਰ
2015 'ਚ ਜਿੱਥੇ 2.88 ਲੱਖ ਵੀਜ਼ਾ ਅਰਜ਼ੀਆਂ ਅਮਰੀਕੀ ਇਮੀਗ੍ਰ੍ਰੇਸ਼ਨ ਵਿਭਾਗ ਨੇ ਸਵੀਕਾਰ ਕੀਤੇ ਸਨ, ਉੱਥੇ 2019 'ਚ ਇਨ੍ਹਾਂ ਦੀ ਸੰਖਿਆ ਵੱਧ ਕੇ 3.89 ਲੱਖ ਹੋ ਗਈ ਹੈ। ਇਨ੍ਹਾਂ ਤਿੰਨਾਂ ਸਾਲਾਂ ਦੌਰਾਨ ਇਸ 'ਚ 84.5 ਫੀਸਦੀ ਦਾ ਇਜਾਫਾ ਹੋਇਆ ਹੈ।

ਕਰੋੜਾਂ ਰੁਪਿਆਂ ਨਾਲ ਪੰਜਾਬ ਹਰ ਸਾਲ ਭਰ ਰਹੀ ਹੈ ਵਿਦੇਸ਼ੀ ਖਜ਼ਾਨੇ, ਜਾਣੋ ਕਿਵੇਂ

ਅਕਤੂਬਰ ਤੋਂ ਸਤੰਬਰ ਦਾ ਡਾਟਾ ਹੋਇਆ ਰਿਲੀਜ਼
ਅਮਰੀਕੀ ਇਮੀਗ੍ਰੇਸ਼ਨ ਵਿਭਾਗ ਨੇ ਦੇਸ਼ਾਂ ਦੇ ਆਧਾਰ 'ਤੇ ਡਾਟਾ ਨੂੰ ਰਿਲੀਜ਼ ਨਹੀਂ ਕੀਤਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਸਿਰਫ 70 ਫੀਸਦੀ ਐੱਚ-1ਬੀ ਵੀਜ਼ਾ ਸਿਰਫ ਭਾਰਤੀਆਂ ਨੂੰ ਦਿੱਤਾ ਗਿਆ ਹੈ। ਜੇਕਰ ਕਿਸੇ ਵਿਅਕਤੀ ਕੋਲ੍ਹ ਕਿਸੇ ਨੌਕਰੀ ਲਈ ਗ੍ਰੈਜੂਏਟ ਦੀ ਡਿਗਰੀ ਹੈ ਅਤੇ ਉਸ ਦੀ ਕੰਪਨੀ ਵਲੋਂ ਐੱਚ-1ਬੀ ਵੀਜ਼ਾ ਨੂੰ ਸਪਾਨਸਰਸ਼ਿੱਪ ਦਿੰਦੀ ਹੈ, ਤਾਂ ਫਿਰ ਉਸ ਦੇ ਵੀਜ਼ਾ ਅਰਜ਼ੀ ਨੂੰ ਸਵੀਕਾਰ ਕਰ ਲਿਆ ਜਾਵੇਗਾ।
40.2 ਫੀਸਦੀ ਅਰਜ਼ੀਆਂ ਲਈ ਇਮੀਗ੍ਰੇਸ਼ਨ ਵਿਭਾਗ ਨੇ ਕੰਪਨੀਆਂ ਤੋਂ ਦਸਤਾਵੇਜ਼ ਮੰਗਵਾ ਕੇ ਉਨ੍ਹਾਂ ਦਾ ਪ੍ਰੀਖਣ ਕੀਤਾ। ਅਰਜ਼ੀ ਤੋਂ ਸੰਤੁਸ਼ਟ ਹੋਣ ਤੋਂ ਬਾਅਦ ਹੀ ਇਹ ਵੀਜ਼ਾ ਬਿਨੈਕਾਰਾਂ ਨੂੰ ਜਾਰੀ ਕੀਤਾ ਗਿਆ। 1.84 ਲੱਖ ਬਿਨੈਕਾਰਾਂ 'ਚੋਂ ਸਿਰਫ 1.20 ਲੱਖ ਅਰਜ਼ੀਆਂ ਨੂੰ ਸਵੀਕਾਰ ਕੀਤਾ। ਇਮੀਗ੍ਰੇਸ਼ਨ ਵਿਭਾਗ ਹੁਣ ਸਿਰਫ ਅਜਿਹੇ ਲੋਕਾਂ ਨੂੰ ਵੀਜ਼ਾ ਜਾਰੀ ਕਰੇਗਾ, ਜਿਨ੍ਹਾਂ ਕੋਲ੍ਹ ਸੰਬੰਧਿਤ ਨੌਕਰੀ ਲਈ ਵੱਧ ਯੋਗਤਾ ਹੈ।

Get the latest update about True Scoop News, check out more about News In Punjabi, US Study, US Immigration News & News In Punjabi

Like us on Facebook or follow us on Twitter for more updates.