ਕਸ਼ਮੀਰ ਮੁੱਦੇ 'ਤੇ ਝੂਠ ਬੋਲ ਕੇ ਬੁਰੇ ਫਸੇ ਟਰੰਪ, ਹੁਣ ਅਮਰੀਕੀ ਅਖਬਾਰ ਨੇ ਕੀਤਾ ਵੱਡਾ ਖੁਲਾਸਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕਰਕੇ ਨਵਾਂ ਪੁਆੜਾ ਪਾ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ...

ਚੰਡੀਗੜ੍ਹ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕਰਕੇ ਨਵਾਂ ਪੁਆੜਾ ਪਾ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਵਿਚੋਲਗੀ ਲਈ ਬੇਨਤੀ ਕੀਤੀ ਸੀ। ਡੋਨਲਡ ਟਰੰਪ ਦੇ ਬਿਆਨ ਨੂੰ ਭਾਰਤ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਨੂੰ ਅਜਿਹੀ ਕੋਈ ਵੀ ਗੁਜਾਰਿਸ਼ ਨਹੀਂ ਕੀਤੀ। ਉੱਥੇ ਡੋਨਾਲਡ ਟਰੰਪ ਦੇ ਬਿਆਨ ਤੋਂ ਬਾਅਦ ਅਮਰੀਕਾ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਮੁਤਾਬਕ ਕਸ਼ਮੀਰ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਦਾ ਮੱਦਾ ਹੈ, ਇਸ ਨੂੰ ਦੋਵੇਂ ਦੇਸ਼ ਬੈਠ ਕੇ ਖ਼ੁਦ ਸੁਸੁਲਝਾ ਲੈਣਗੇ। ਹੁਣ ਟਰੰਪ 'ਤੇ ਅਮਰੀਕੀ ਅਖ਼ਬਾਰ ਦਾ ਦਾਅਵਾ ਹੈ ਕਿ ਇਕ ਸ਼ਖ਼ਸ ਦਿਨ ਭਰ ਜਿੰਨੀ ਵਾਰ ਹੱਥ ਨਹੀਂ ਧੋਂਦਾ, ਉਸ ਤੋਂ ਕਿਤੇ ਜ਼ਿਆਦਾ ਵਾਰ ਡੋਨਾਲਡ ਟਰੰਪ ਇਕ ਦਿਨ 'ਚ ਝੂਠ ਬੋਲ ਲੈਂਦੇ ਹਨ।

'ਕਸ਼ਮੀਰ ਮੁੱਦੇ' ਨੂੰ ਲੈ ਕੇ ਟਰੰਪ ਨੇ ਭਾਰਤ-ਪਾਕਿ ਵਿਚਾਲੇ ਪਾਇਆ ਨਵਾਂ ਤੇ ਵੱਡਾ ਪੁਆੜਾ

ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ 869 ਦਿਨਾਂ ਦੌਰਾਨ 10,796 ਝੂਠ ਬੋਲੇ। ਯਾਨੀ ਟਰੰਪ ਰੋਜ਼ਾਨਾ 12 ਤੋਂ ਵੱਧ ਝੂਠ ਬੋਲਦੇ ਹਨ, ਜਦਕਿ ਆਮ ਤੌਰ 'ਤੇ ਇਕ ਸ਼ਖ਼ਸ ਦਿਨ 'ਚ 10 ਵਾਰ ਹੀ ਹੱਥ ਧੋਂਦਾ ਹੈ। ਡੋਨਾਲਡ ਟਰੰਪ ਦੇ ਝੂਠ ਬੋਲਣ ਦਾ ਇਹ ਆਂਕੜਾ ਵਾਸ਼ਿੰਗਟਨ ਪੋਸਟ ਵੱਲੋਂ ਦਿੱਤਾ ਗਿਆ ਹੈ। ਵਾਸ਼ਿੰਗਟਨ ਪੋਸਟ ਦਾ ਦਾਅਵਾ ਹੈ ਕਿ ਵੱਖ-ਵੱਖ ਮੁੱਦਿਆਂ 'ਤੇ ਟਰੰਪ ਕਾਫੀ ਝੂਠ ਬੋਲ ਚੁੱਕੇ ਹਨ। ਅਖਬਾਰ ਦੀ ਰਿਪੋਰਟ ਮੁਤਾਬਕ ਟਰੰਪ ਨੇ ਹੁਣ ਤੱਕ 1433 ਝੂਠ ਬੋਲੇ। 

ਅਮਰੀਕਾ 'ਚ ਗਰਮੀ ਦਾ ਕਹਿਰ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਚੇਤਾਵਨੀ 

ਇਸ ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਹੈ ਕਿ ਟਰੰਪ ਨੇ ਵਿਦੇਸ਼ ਨੀਤੀ 'ਤੇ ਹਾਲੇ ਤੱਕ 900 ਤੇ ਵਪਾਰ ਬਾਰੇ 854 ਵਾਰ ਝੂਠ ਬੋਲੇ। ਅਰਥਵਿਵਸਥਾ ਨੂੰ ਲੈ ਕੇ 790 ਵਾਰ, ਨੌਕਰੀਆਂ ਬਾਰੇ 755 ਤੇ ਕਈ ਹੋਰ ਵੱਖ-ਵੱਖ ਮੁੱਦਿਆਂ 'ਤੇ ਟਰੰਪ ਨੇ 899 ਝੂਠ ਬੋਲੇ। ਦੱਸ ਦੇਈਏ ਇਹ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਸੋਮਵਾਰ ਨੂੰ ਪਾਕਿਸਤਾਨ ਦੇ ਪੀ. ਐੱਮ ਇਮਰਾਨ ਖ਼ਾਨ ਤੇ ਅਮਰੀਕੀ ਰਾਸ਼ਟਰਪਤੀ ਟਰੰਪ ਰਸਮੀ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਟਰੰਪ ਨੇ ਕਿਹਾ ਕਿ ਭਾਰਤੀ ਪੀ. ਐੱਮ ਮੋਦੀ ਕਸ਼ਮੀਰ ਮੁੱਦੇ ਨੂੰ ਲੈ ਕੇ ਉਨ੍ਹਾਂ ਨੂੰ ਵਿਚੋਲਾ ਬਣਾਉਣਾ ਚਾਹੁੰਦੇ ਹਨ।

Get the latest update about Donald Trump, check out more about Kashmir Issue, US Report, News In Punjabi & True Scoop News

Like us on Facebook or follow us on Twitter for more updates.