ਭਾਰਤ-ਰੂਸ ਦਰਮਿਆਨ ਹੋਏ ਸੌਦੇ 'ਤੇ ਅਮਰੀਕਾ ਨੇ ਦਿੱਤੀ ਧਮਕੀ, ਜਾਣੋ ਪੂਰਾ ਮਾਮਲਾ

ਭਾਰਤ-ਰੂਸ ਦਰਮਿਆਨ ਪਿਛਲੇ ਸਾਲ ਹੋਏ ਐੱਸ-400 ਮਿਸਾਈਲ ਰੋਕੂ ਪ੍ਰਣਾਲੀ ਦੇ ਸੌਦੇ 'ਤੇ ਅਮਰੀਕਾ ਨੇ ਨਾਰਾਜ਼ਗੀ ਜਤਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਰਾਤ ਧਮਕੀ ਦਿੰਦਿਆਂ ਕਿਹਾ ਕਿ ਭਾਰਤ...

ਵਾਸ਼ਿੰਗਟਨ— ਭਾਰਤ-ਰੂਸ ਦਰਮਿਆਨ ਪਿਛਲੇ ਸਾਲ ਹੋਏ ਐੱਸ-400 ਮਿਸਾਈਲ ਰੋਕੂ ਪ੍ਰਣਾਲੀ ਦੇ ਸੌਦੇ 'ਤੇ ਅਮਰੀਕਾ ਨੇ ਨਾਰਾਜ਼ਗੀ ਜਤਾਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਰਾਤ ਧਮਕੀ ਦਿੰਦਿਆਂ ਕਿਹਾ ਕਿ ਭਾਰਤ ਦਾ ਇਹ ਫੈਸਲਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਤੇ ਗੰਭੀਰ ਅਸਰ ਪਾਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਫ਼ਸਰ ਨੇ ਕਿਹਾ ਕਿ ਨਵੀਂ ਦਿੱਲੀ ਦਾ ਮਾਸਕੋ ਨਾਲ ਰੱਖਿਆ ਸਮਝੌਤਾ ਕਰਨਾ ਵੱਡੀ ਗੱਲ ਹੈ, ਕਿਉਂਕਿ ਕਾਟਸਾ ਕਾਨੂੰਨ ਦੇ ਤਹਿਤ ਦੁਸ਼ਮਣਾਂ ਨਾਲ ਸਮਝੌਤਾ ਕਰਨ ਵਾਲਿਆਂ 'ਤੇ ਅਮਰੀਕੀ ਪਾਬੰਦੀਆਂ ਲਾਗੂ ਹੋਣਗੀਆਂ।

ਦੁਨੀਆ ਦਾ ਸਭ ਤੋਂ ਵੱਡਾ ਦੇਸ਼, ਜਿੱਥੇ ਹੈ ਸਿਰਫ ਇਕੋ ਏ.ਟੀ.ਐੱਮ

ਅਫਸਰ ਨੇ ਦੱਸਿਆ ਕਿ ਅਮਰੀਕਾ ਨੇ ਆਪਣੇ ਨਾਟੋ ਪਾਰਟਨਰ ਤੁਰਕੀ ਨੂੰ ਵੀ ਐੱਸ-400 ਖਰੀਦਣ ਲਈ ਸਖ਼ਤ ਸੰਦੇਸ਼ ਦਿੱਤਾ ਹੈ। ਦਰਅਸਲ, ਅਮਰੀਕਾ ਕਾਟਸਾ ਕਾਨੂੰਨ ਦੇ ਤਹਿਤ ਆਪਣੇ ਦੁਸ਼ਮਣ ਤੋਂ ਹਥਿਆਰ ਖਰੀਦਣ ਵਾਲੇ ਦੇਸ਼ਾਂ 'ਤੇ ਰੋਕ ਲਾ ਸਕਦਾ ਹੈ। ਇਸ ਲਿਹਾਜ ਨਾਲ ਭਾਰਤ ਵੀ ਰੂਸ ਤੋਂ ਹਥਿਆਰ ਖਰੀਦਣ ਵਾਲੇ ਦੇਸ਼ਾਂ 'ਤੇ ਰੋਕ ਲੱਗਣ ਵਾਲੇ ਦਾਇਰੇ 'ਚ ਆ ਸਕਦਾ ਹੈ ਪਰ ਪਿਛਲੇ ਸਮੇਂ ਦੌਰਾਨ ਅਮਰੀਕਾ ਤੇ ਭਾਰਤ ਦਰਮਿਆਨ ਵਪਾਰ ਕਾਫੀ ਵਧਿਆ ਹੈ, ਇਸ ਲਈ ਉਹ ਭਾਰਤ 'ਤੇ ਰੋਕ ਲਾਉਣ ਤੋਂ ਬਚਣਾ ਵੀ ਚਾਹੁੰਦਾ ਹੈ।

Get the latest update about Russia, check out more about International Online Punjabi News, International Punjabi News, True Scoop News & International News

Like us on Facebook or follow us on Twitter for more updates.