ਅੰਤਿਮ ਸੰਸਕਾਰ ਲਈ ਘੱਟ ਪਈਆਂ ਲੱਕੜਾਂ, ਸ਼ਮਸ਼ਾਨਘਾਟ 'ਚ ਲੰਮੀ ਵੇਟਿੰਗ ਦੇ ਚੱਲਦੇ ਦੂਜੇ ਸ਼ਹਿਰ ਭੇਜ ਰਹੇ ਲਾਸ਼ਾਂ

ਗੁਜਰਾਤ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਹੁਣ ਸ਼ਮਸ਼ਾਨ ਵੀ ਜੂਝ ਰਹੇ ਹਨ। ਸੂਰਤ ਸ਼ਹਿਰ ਦੇ ਸ਼ਮਸ਼ਾਨਘਾਟ ਵਿਚ...

ਸੂਰਤ: ਗੁਜਰਾਤ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨਾਲ ਹੁਣ ਸ਼ਮਸ਼ਾਨ ਵੀ ਜੂਝ ਰਹੇ ਹਨ। ਸੂਰਤ ਸ਼ਹਿਰ ਦੇ ਸ਼ਮਸ਼ਾਨਘਾਟ ਵਿਚ 24 ਘੰਟੇ ਲਾਸ਼ਾਂ ਦਾ ਅੰਤਮ ਸੰਸਕਾਰ ਹੋ ਰਿਹਾ ਹੈ। ਇਸ ਕਾਰਨ ਲੱਕੜੀਆਂ ਦੀ ਕਮੀ ਹੋ ਗਈ ਹੈ। ਹੁਣ ਅੰਤਿਮ ਸੰਸਕਾਰ ਲਈ ਸ਼ੁਗਰ ਫੈਕਟਰੀਆਂ ਤੋਂ ਗੰਨੇ ਦੇ ਛਿਲਕੇ (ਖੋਈ) ਮੰਗਵਾਉਣੇ ਪੈ ਰਹੇ ਹਨ। ਇਨ੍ਹਾਂ ਨੂੰ ਲੱਕੜੀਆਂ ਵਿਚਾਲੇ ਭਰ ਕੇ ਸਾੜਿਆ ਜਾ ਰਿਹਾ ਹੈ।

ਸੂਰਤ ਵਿਚ ਜਹਾਂਗੀਰਪੁਰਾ ਸ਼ਮਸ਼ਾਨਘਾਟ, ਰਾਮਨਾਥ ਘੇਲਾ ਸ਼ਮਸ਼ਾਨਘਾਟ ਅਤੇ ਅਸ਼ਵਨੀ ਕੁਮਾਰ ਸ਼ਮਸ਼ਾਨਘਾਟ ਵਿਚ ਜਗ੍ਹਾ ਘੱਟ ਪੈਣ ਉੱਤੇ ਲਿਬਾਇਤ ਅਤੇ ਪਾਲ ਇਲਾਕੇ ਵਿਚ ਬੰਦ ਪਏ ਸ਼ਮਸ਼ਾਨਘਾਟ ਸ਼ੁਰੂ ਕਰ ਦਿੱਤੇ ਗਏ ਹਨ। ਇੱਥੇ ਹੁਣ 24 ਘੰਟੇ ਕੋਰੋਨਾ ਪ੍ਰੋਟੋਕਾਲ ਦੇ ਤਹਿਤ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ, ਪਰ ਇਹ ਵੀ ਨਾਕਾਫੀ ਸਾਬਿਤ ਹੋ ਰਿਹਾ ਹੈ। ਲੰਮੀ ਵੇਟਿੰਗ ਹੋਣ ਦੇ ਕਾਰਨ ਲਾਸ਼ਾਂ ਅੰਤਿਮ ਸੰਸਕਾਰ ਕਰਨ ਲਈ ਦੂਜੇ ਸ਼ਹਿਰ ਵੀ ਭੇਜਿਆ ਜਾਣ ਲੱਗਿਆ ਹੈ। 

ਸ਼ਮਸ਼ਾਨਘਾਟ ਵਿਚ ਐਡਵਾਂਸ ਤਿਆਰ ਕੀਤੀਆਂ ਜਾ ਰਹੀਆਂ ਚਿਤਾਵਾਂ
ਚੀਨੀ ਮਿਲ ਦੇ ਡਾਇਰੈਕਟਰ ਦਰਸ਼ਨ ਨਾਇਕ ਨੇ ਦੱਸਿਆ ਕਿ ਲਾਸ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਕਈ ਜਗ੍ਹਾ ਐਡਵਾਂਸ ਵਿਚ ਚਿਤਾਵਾਂ ਤਿਆਰ ਰੱਖੀਆਂ ਜਾ ਰਹੀਆਂ ਹਨ। ਇਸ ਦੇ ਚੱਲਦੇ ਸ਼ੁਗਰ ਮਿਲ ਤੋਂ ਸ਼ਹਿਰ ਅਤੇ ਜ਼ਿਲੇ ਦੇ ਸਾਰੇ ਸ਼ਮਸ਼ਾਨਘਾਟਾਂ ਵਿਚ ਜ਼ਰੂਰਤ ਦੇ ਹਿਸਾਬ ਨਾਲ ਮੁਫਤ ਵਿਚ ਗੰਨੇ ਦੇ ਛਿਲਕੇ ਭੇਜੇ ਜਾ ਰਹੇ ਹਨ। ਇਨ੍ਹਾਂ ਨੂੰ ਲੱਕੜੀਆਂ ਵਿਚਾਲੇ ਭਰਿਆ ਜਾ ਰਿਹਾ ਹੈ, ਜਿਸਦੇ ਨਾਲ ਕਿ ਲੱਕੜੀਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। 

4 ਘੰਟੇ ਤੱਕ ਕਰਨਾ ਪੈ ਰਿਹਾ ਇੰਤਜ਼ਾਰ
ਸ਼ਮਸ਼ਾਨਘਾਟ ਵਿਚ 3-4 ਘੰਟਿਆਂ ਦੀ ਵੇਟਿੰਗ ਚੱਲ ਰਹੀ ਹੈ। ਸ਼ਮਸ਼ਾਨਘਾਟ ਵਿਚ ਵੇਟਿੰਗ ਵਧਣ ਦੇ ਕਾਰਨ ਕੋਰੋਨਾ ਨਾਲ ਮਰਨ ਵਾਲਿਆਂ ਦਾ ਬਾਰਡੋਲੀ ਦੇ ਸ਼ਮਸ਼ਾਨਘਾਟ ਵਿਚ ਅੰਤਮ ਸੰਸਕਾਰ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸੋਮਵਾਰ ਨੂੰ 5 ਲਾਸ਼ਾਂ ਬਾਰਡੋਲੀ ਭੇਜੀਆਂ ਗਈਆਂ। ਇਸੇ ਤਰ੍ਹਾਂ ਐਤਵਾਰ ਨੂੰ ਵੀ 6 ਲਾਸ਼ਾਂ ਬਾਰਡੋਲੀ ਭੇਜੀਆਂ ਗਈਆਂ ਸਨ। 

ਸ਼ੁੱਕਰਵਾਰ ਨੂੰ 101 ਦਾ ਅੰਤਿਮ ਸੰਸਕਾਰ ਹੋਇਆ
ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਰੋਜ਼ਾਨਾ ਮੌਤਾਂ ਦੀ ਗਿਮਤੀ ਤੇਜ਼ਾ ਨਾਲ ਵਧ ਰਹੀ ਹੈ। ਨਿਊ ਸਿਵਲ ਅਤੇ ਸਮੀਮੇਰ ਦੇ ਕੋਵਿਡ ਹਸਪਤਾਲ ਤੋਂ ਸ਼ੁੱਕਰਵਾਰ ਨੂੰ 101 ਲਾਸ਼ਾਂ ਦਾ ਅੰਤਿਮ ਸੰਸਕਾਰ ਕੋਰੋਨਾ ਗਾਇਡਲਾਇੰਸ ਦੇ ਨਾਲ ਕੀਤਾ ਗਿਆ। ਉਥੇ ਹੀ ਮਨਪਾ ਦੇ ਸਰਕਾਰੀ ਅੰਕੜਿਆਂ ਵਿਚ ਕੋਰੋਨਾ ਕਾਰਨ 27 ਮਰੀਜ਼ਾਂ ਦੀ ਮੌਤ ਦੱਸੀ ਗਈ ਹੈ।

Get the latest update about Truescoop, check out more about Surat, Truescoop News, crematoriums & sugarcane

Like us on Facebook or follow us on Twitter for more updates.