ਕੋਰੋਨਾ ਮਰੀਜਾਂ ਨੂੰ ਭਰਤੀ ਨਾ ਕਰਨ 'ਤੇ ਹਸਪਤਾਲਾਂ ਖਿਲਾਫ ਹੋਈ ਕਾਰਵਾਈ, ਕੀਤਾ ਕੋਵਿਡ ਸੈਂਟਰ ਦੀ ਸੂਚੀ ਤੋਂ ਬਾਹਰ

ਆਗਰਾ 'ਚ ਮਰੀਜਾਂ ਨੂੰ ਭਰਤੀ ਨਾ ਕਰਨ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦੀ................

ਆਗਰਾ 'ਚ ਮਰੀਜਾਂ ਨੂੰ ਭਰਤੀ ਨਾ ਕਰਨ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦੀ ਲਾਪਰਵਾਈ ਅਤੇ ਆਕਸੀਜਨ, ਵੈਕਸੀਨੇਸ਼ਨ ਦੀ ਕਮੀ  ਕਾਰਨ ਪਿਛਲੇ ਪੰਜ ਦਿਨਾਂ ਵਿਚ ਜਿਲਾ ਅਧਿਕਾਰੀ ਨੇ ਕੋਵਿਡ ਦੇ 20 ਹਸਪਤਾਲਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਹਸਪਤਾਲਾਂ ਨੂੰ ਕੋਵਿਡ ਸੂਚੀ ਵਿਚੋਂ ਬਾਹਰ ਕਰ ਦਿੱਤਾ ਹੈ। ਇਨ੍ਹਾਂ ਨੂੰ ਨਵੇਂ ਸਿਰੇ ਤੋਂ ਸਿਹਤ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਸੀ ਐੱਮ ਓ ਨੂੰ ਦਿੱਤੇ ਹਨ। 

ਮੰਗਲਵਾਰ ਰਾਤ 8 ਵਜੇ ਤੋਂ ਜਿਲਾ ਅਧਿਕਾਰੀ ਕੈਂਪਾਂ ਉੱਤੇ ਸੀਐੱਮਓ ਡਾ. ਰਮੇਸ਼ ਚੰਦਰ, ਆਈ ਐਮ ਏ ਦੇ ਡਾ. ਯਾਦਵ, ਅਤੇ ਕਈ ਪ੍ਰਤੀਨਿਧੀ ਦੇ ਨਾਲ ਜਿਲਾ ਅਧਿਕਾਰੀ ਪ੍ਰਭੂ ਨਰਾਇਨ ਸਿੰਘ ਨੇ ਬੈਠਕ ਕੀਤੀ ਹੈ। ਡੀਐੱਮ ਪ੍ਰਭੂ ਨੇ ਦੱਸਿਆ ਕਿ ਪਿਛਲੇ ਦਿਨਾਂ ਕੋਵਿਡ ਮਰੀਜਾਂ ਨੂੰ ਭਰਤੀ ਨਹੀਂ ਕਰਨ ਵਾਲੇ 20 ਨਿਜੀ ਹਸਪਤਾਲਾਂ ਦੇ ਖਿਲਾਫ ਮਹਾਂਮਾਰੀ ਐਕਟ ਦੋਰਾਨਾ ਕਾਰਵਾਈ ਕੀਤੀ ਗਈ। ਪੂਰੀ ਜਾਂਚ ਦੇ ਬਾਅਦ ਹੀ ਇਨ੍ਹਾਂ ਹਸਪਤਾਲਾਂ ਦੀ ਪੰਜੀਕਰਨ ਰੱਦ ਕਰ ਦਿਤਾ ਗਿਆ।ਇਨ੍ਹਾਂ ਹਸਪਤਾਲਾਂ ਵਿਚ ਜੋ ਮਰੀਜ ਭਰਤੀ ਹਨ, ਉਨ੍ਹਾਂ ਦੇ ਠੀਕ ਹੋਣ ਤੱਕ ਹਸਪਤਾਲ ਵਿਚ ਇਲਾਜ ਕੀਤਾ ਜਾਵੇਗਾ। ਇਸ ਤਰ੍ਹਾਂ ਨਾ ਕਰਨ ਉਤੇ ਮੁਕਦਮਾ ਦਰਜ ਕੀਤਾ ਜਾ ਸਕਦਾ ਹੈ।

ਸਰਕਾਰੀ ਹਸਪਤਾਲਾ ਸਹਿਤ 46 ਸੈਂਟਰ ਹਨ। ਪਰ ਹੁਣ 1 ਮਈ ਤੋ ,ਸਿਰਫ 26 ਹਸਪਤਾਲਾਂ ਵਿਚ ਹੀ ਮਰੀਜ ਭਰਤੀ ਕੀਤੇ ਜਾਣਗੇ। ਇਹਨਾ ਵਿਚ 2019 ਬੈੱਡਸ ਹਨ। ਨਵੇਂ ਕੋਵਿਡ ਸੈਂਟਰਾਂ ਵਿਚ ਬੈੱਡਸ ਦੀ ਗਿਣਤੀ ਵਧਾਈ ਜਾ ਰਹੀ ਹੈ। ਇਹਨਾਂ ਹਸਪਤਾਲਾ ਵਿਚ 1800 ਤੋ 2000 ਆਕਸੀਜਨ ਸਿੰਲਡਰ  ਪ੍ਰਸ਼ਾਸ਼ਨ ਉਪਲਬਧ ਕਰਵਾਏਗਾ। ਅਤੇ ਮਰੀਜ ਭਰਤੀ ਨੂੰ ਕੋਈ ਵੀ ਨਾ ਨਹੀਂ ਕਰੇਗਾ। ਪੁਲਸ ਕਰਮੀਆਂ ਨੂੰ ਹਸਪਤਾਲਾਂ ਦੀ ਸੁਰਖਿਆ ਲਈ ਵਿਸ਼ੇਸ਼ ਬਲ ਤੈਨਾਤ ਕੀਤਾ ਜਾਵੇਗਾ। 300 ਆਕਸੀਜਨ ਸਿੰਲਡਰ  ਦਾ ਸਟਾਕ ਆਪਤਕਾਲੀਨ ਸਥਿਤੀ ਲਈ ਰੱਖਿਆ ਜਾਵੇਗਾ।

Get the latest update about true scoop, check out more about agra, covid centers, hospitals & true scoop news

Like us on Facebook or follow us on Twitter for more updates.