ਸ਼ਰਮਸਾਰ! ਸਾਈਕਲ 'ਤੇ ਪਤਨੀ ਦੀ ਲਾਸ਼ ਲੈ ਘੁੰਮਦਾ ਰਿਹਾ ਪਤੀ, ਪਿੰਡ ਵਾਲਿਆਂ ਨੇ ਨਹੀਂ ਕਰਨ ਦਿੱਤਾ ਅੰਤਿਮ ਸੰਸਕਾਰ

ਕੋਰੋਨਾ ਵਾਇਰਸ ਦੀ ਤਾਜ਼ਾ ਲਹਿਰ ਨੇ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਬਿਠਾ ਦਿੱਤਾ ਹੈ। ਖੌਫ ਦੇ ਇਸੇ ਮਾਹੌਲ...

ਲਖਨਊ: ਕੋਰੋਨਾ ਵਾਇਰਸ ਦੀ ਤਾਜ਼ਾ ਲਹਿਰ ਨੇ ਲੋਕਾਂ ਦੇ ਦਿਲਾਂ ਵਿਚ ਦਹਿਸ਼ਤ ਬਿਠਾ ਦਿੱਤਾ ਹੈ। ਖੌਫ ਦੇ ਇਸੇ ਮਾਹੌਲ ਦੇ ਵਿਚਾਲੇ ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ। ਇਥੇ ਪਿੰਡ ਵਾਲਿਆਂ ਨੇ ਇਕ ਬਜ਼ੁਰਗ ਨੂੰ ਉਸ ਦੀ ਪਤਨੀ ਦਾ ਅੰਤਿਮ ਸੰਸਕਾਰ ਨਹੀਂ ਕਰਨ ਦਿੱਤਾ ਕਿਉਂਕਿ ਹਰ ਕਿਸੇ ਵਿਚ ਕੋਰੋਨਾ ਨੂੰ ਲੈ ਕੇ ਡਰ ਸੀ। ਬਜ਼ੁਰਗ ਆਪਣੀ ਪਤਨੀ ਦੀ ਲਾਸ਼ ਨੂੰ ਸਾਈਕਲ ਉੱਤੇ ਲੈ ਕੇ ਭਟਕਦਾ ਰਿਹਾ ਪਰ ਕਿਸੇ ਨੇ ਵੀ ਉਸ ਦੀ ਕੋਈ ਮਦਦ ਨਹੀਂ ਕੀਤੀ।

ਇਹ ਘਟਨਾ ਉੱਤਰ ਪ੍ਰਦੇਸ਼ ਦੇ ਜੌਨਪੁਰ ਵਿਚ ਘਟੀ ਹੈ। ਇਥੇ ਮਡਿਯਾਹੂੰ ਕੋਤਵਾਲੀ ਇਲਾਕੇ ਵਿਚ ਤਿਲਕਧਾਰੀ ਸਿੰਘ ਦੀ ਪਤਨੀ ਰਾਜਕੁਮਾਰੀ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੀ ਸੀ। ਸੋਮਵਾਰ ਨੂੰ ਉਸ ਦੀ ਤਬੀਅਤ ਵਿਗੜ ਗਈ, ਜ਼ਿਲਾ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਪਰ ਹਸਪਤਾਲ ਵਿਚ ਹੀ ਮੌਤ ਹੋ ਗਈ। ਹਸਪਤਾਲ ਤੋਂ ਐਂਬੂਲੈਂਸ ਵਿਚ ਲਾਸ਼ ਨੂੰ ਘਰ ਭੇਜ ਦਿੱਤਾ ਗਿਆ।

ਪਰ ਇਸ ਦੇ ਬਾਅਦ ਜੋ ਹੋਇਆ ਉਹ ਇਸ ਤੋਂ ਵੀ ਜ਼ਿਆਦਾ ਦਰਦਨਾਕ ਸੀ। ਕੋਰੋਨਾ ਦੇ ਡਰ ਦੇ ਕਾਰਨ ਕੋਈ ਵੀ ਪਿੰਡ ਵਾਲਾ ਤਿਲਕਧਾਰੀ ਸਿੰਘ ਦੇ ਘਰ ਨਹੀਂ ਪਹੁੰਚਿਆ, ਨਾ ਕੋਈ ਮਦਦ ਕੀਤੀ ਗਈ ਤੇ ਨਾ ਹੀ ਕਿਸੇ ਤਰ੍ਹਾਂ ਦੀ ਹਮਦਰਦੀ ਦਿੱਤੀ ਗਈ। ਅਜਿਹੇ ਵਿਚ ਲਾਸ਼ ਦੀ ਸਥਿਤੀ ਜ਼ਿਆਦਾ ਨਾ ਵਿਗੜੇ ਤਾਂ ਉਨ੍ਹਾਂ ਨੇ 27 ਅਪ੍ਰੈਲ ਨੂੰ ਖੁਦ ਹੀ ਪਤਨੀ ਦੀ ਲਾਸ਼ ਨੂੰ ਸਾਈਕਲ ਉੱਤੇ ਰੱਖਿਆ ਤੇ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਨਦੀ ਦੇ ਕਿਨਾਰੇ ਵੱਲ ਤੁਰ ਪਏ।

ਪੁਲਸ ਨੇ ਕਰਵਾਈ ਅੰਤਿਮ ਸੰਸਕਾਰ ਦੀ ਵਿਵਸਥਾ
ਜਦੋਂ ਪੁਲਸ ਵਾਲਿਆਂ ਨੇ ਮਹਿਲਾ ਦਾ ਅੰਤਿਮ ਸੰਸਕਾਰ ਕਰਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਸ ਨੇ ਇਸ ਮਾਮਲੇ ਵਿਚ ਦਖਲ ਦਿੱਤਾ। ਪੁਲਸ ਲਾਸ਼ ਨੂੰ ਕਫਨ ਵਿਚ ਲਪੇਟਿਆ ਤੇ ਜੌਨਪੁਰ ਦੇ ਰਾਮਘਾਟ ਉੱਤੇ ਸੰਸਕਾਰ ਕੀਤਾ। ਪੁਲਸ ਨੇ ਅੰਤਿਮ ਸੰਸਕਾਰ ਦੀ ਪੂਰੀ ਪ੍ਰਕਿਰਿਆ ਆਪਣੀ ਨਿਗਰਾਨੀ ਵਿਚ ਕਰਵਾਈ ਤਾਂਕਿ ਕੋਈ ਪਿੰਡਵਾਲਾ ਪਰੇਸ਼ਾਨੀ ਦਾ ਸਬਬ ਨਾ ਬਣੇ।

Get the latest update about wife, check out more about Truescoop, old man, Truescoop News & Jaunpur

Like us on Facebook or follow us on Twitter for more updates.