ਵਰਦੀ ਸ਼ਰਮਸਾਰ:ਧੀ ਨੂੰ ਲੱਭਣ ਬਦਲੇ ਪੁਲਸ ਅਧਿਕਾਰੀ ਨੇ ਅੰਗਹੀਣ ਮਾਂ ਤੋਂ ਮੰਗੀ ਰਿਸ਼ਵਤ

ਇਕ ਮਸਬੂਰ ਮਾਂ ਨੂੰ ਹਰ ਹਾਲ ਵਿਚ ਆਪਣੀ 15 ਸਾਲ ਦੀ ਧੀ ਨੂੰ ਲੱਭਣਾ ਸੀ। ਉ...

ਇਕ ਮਸਬੂਰ ਮਾਂ ਨੂੰ ਹਰ ਹਾਲ ਵਿਚ ਆਪਣੀ 15 ਸਾਲ ਦੀ ਧੀ ਨੂੰ ਲੱਭਣਾ ਸੀ। ਉਹ ਸਾਰਾ ਦਿਨ ਭੀਖ ਮੰਗਦੀ ਅਤੇ ਉਸ ਚੌਕੀ ਇੰਚਾਰਜ (SI) ਦੀ ਗੱਡੀ ਵਿਚ ਡੀਜ਼ਲ ਭਰਵਾ ਦਿੰਦੀ, ਜਿਸ ਨੇ ਇਸ ਰਿਸ਼ਵਤ ਦੇ ਬਦਲੇ ਉਸ ਦੀ ਧੀ ਨੂੰ ਲੱਭਣ ਦਾ ਵਾਅਦਾ ਕੀਤਾ ਸੀ। ਇਕ ਮਹੀਨਾ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਆਸ ਟੁੱਟ ਗਈ ਤਾਂ ਉਸ ਮਾਂ ਨੇ ਹੁਣ DIG ਨੂੰ ਗੁਹਾਰ ਲਗਾਈ ਹੈ।

ਮਾਮਲਾ ਉੱਤਰ ਪ੍ਰਦੇਸ਼ ਵਿਚ ਕਾਨਪੁਰ ਜ਼ਿਲੇ ਦੇ ਥਾਣਾ ਚਕੇਰੀ ਦੇ ਸਨਿਗਵਾਂ ਪਿੰਡ ਦਾ ਹੈ। ਇੱਥੇ ਰਹਿਣ ਵਾਲੀ ਗੁੱਡੀ ਬੈਸਾਖੀ ਦੇ ਸਹਾਰੇ ਚੱਲਦੀ ਹੈ ਅਤੇ ਭੀਖ ਮੰਗ ਕੇ ਗੁਜ਼ਾਰਾ ਕਰਦੀ ਹੈ। ਉਸ ਦੀ 15 ਸਾਲ ਦੀ ਧੀ ਇਕ ਮਹੀਨੇ ਤੋਂ ਲਾਪਤਾ ਹੈ। ਦੂਰ ਦੇ ਰਿਸ਼ਤੇਦਾਰ ਉੱਤੇ ਉਸ ਨੂੰ ਅਗਵਾ ਕਰਨ ਦਾ ਇਲਜ਼ਾਮ ਹੈ। ਗੁੱਡੀ ਦੀ ਸ਼ਿਕਾਇਤ ਉੱਤੇ ਪੁਲਸ ਨੇ ਗੁਮਸ਼ੁਦਗੀ ਦੀ ਰਿਪੋਰਟ ਤਾਂ ਦਰਜ ਕਰ ਲਈ ਪਰ ਧੀ ਦੀ ਬਰਾਮਦਗੀ ਦੀ ਫਰਿਆਦ ਲੈ ਕੇ ਜਦੋਂ ਵੀ ਥਾਣੇ ਜਾਂਦੀ ਉਸ ਨੂੰ ਫਟਕਾਰ ਕੇ ਭਜਾ ਦਿੱਤਾ ਜਾਂਦਾ ਸੀ। 

ਦੋਸ਼ੀ SI ਸਸਪੈਂਡ, ਧੀ ਦੀ ਤਲਾਸ਼ ਵਿਚ ਲੱਗੀਆਂ ਚਾਰ ਟੀਮਾਂ
ਗੁੱਡੀ ਦਾ ਕਹਿਣਾ ਹੈ ਕਿ ਉਹ ਮੁੱਖ ਮੰਤਰੀ ਯੋਗੀ ਆਦਿਤਿਅਨਾਥ  ਦੇ ਆਫਿਸ ਤੱਕ ਸ਼ਿਕਾਇਤ ਕਰਨ ਗਈ ਸੀ ਪਰ ਉਸ ਦੀ ਉੱਥੇ ਵੀ ਸੁਣਵਾਈ ਨਹੀਂ ਹੋਈ। ਹੁਣ DIG ਨੇ SI ਨੂੰ ਸਸਪੈਂਡ ਕਰ ਦਿੱਤਾ ਹੈ। ਮਾਮਲੇ ਦੀ ਵਿਭਾਗੀ ਜਾਂਚ ਕਰਵਾਈ ਜਾ ਰਹੀ ਹੈ। ਕੁੜੀ ਦੀ ਬਰਾਮਦਗੀ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ।

Get the latest update about uttar pradesh, check out more about bribery, police inspector & suspended

Like us on Facebook or follow us on Twitter for more updates.