ਮਨੁੱਖਤਾ ਹੋਈ ਸ਼ਰਮਸਾਰ, ਤਿੰਨੇ ਘੰਟੇ ਜ਼ਮੀਨ 'ਤੇ ਪਈ ਰਹੀ ਲਾਸ਼

ਮੇਰਠ ਦੇ ਬਹਸੂਮਾ ਵਿਚ ਹਸਿਤੇਨਾਪੁਰ ਦੇ ਵਿਚ ਇਕ ਜਗ੍ਹਾਂ ਜਮੀਨ ਉਤੇ ਲਾਸ਼ ਪਈ ਰਹੀ। ਸਿਹਤ ਵਿਭਾਗ.............

ਮੇਰਠ ਦੇ ਬਹਸੂਮਾ ਵਿਚ ਹਸਿਤੇਨਾਪੁਰ ਦੇ ਵਿਚ ਇਕ ਜਗ੍ਹਾਂ ਜਮੀਨ ਉਤੇ ਲਾਸ਼ ਪਈ ਰਹੀ। ਸਿਹਤ ਵਿਭਾਗ ਚੁੱਪ ਰਿਹਾ, ਸੋਸ਼ਲ ਮੀਡੀਆ ਉਤੇ ਵਾਇਰਲ  ਹੋਈ ਤਸਵੀਰ। ਪੁਲਸ ਨੂੰ ਦਿਤੀ ਗਈ ਜਾਣਕਾਰੀ, ਜਿਸ ਤੋਂ ਬਾਅਦ ਥਾਨੇ ਪਹੁੰਚ ਕੇ ਪਰਿਵਾਰ ਨੇ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿਤਾ। ਪਰਿਵਾਰ ਦਾ ਕਹਿਣਾ ਹੈ ਕਿ ਮੌਤ ਬਿਮਾਰੀ ਕਾਰਨ ਹੋਈ ਹੈ। ਮਾਮਲਾ ਵੀਰਵਾਰ ਦੇ ਸਵੇਰੇ 11 ਵਜੇ ਦਾ ਹੈ।

ਲਾਸ਼ ਇਕ ਕੋਨੇ ਵਿਚ ਚਾਦਰ ਵਿਚ ਲਿਪਟੀ ਪਈ ਸੀ। ਹਸਪਤਾਲ ਪਹੁੰਚ ਰਹੇ ਲੋਕਾਂ ਨੇ ਦੇਖਿਆ ਤਾਂ ਭੀੜ ਇਕੱਠੀ ਹੋ ਗਈ। ਪਰ ਸਿਹਤ ਵਿਭਾਗ ਨੇ ਧਿਆਨ ਨਹੀਂ ਦਿਤਾ। ਲੋਕਾਂ ਦੇ ਆਰੋਪ ਤੋਂ ਬਾਅਦ ਵੀ 3 ਘੰਟੇ ਤੱਕ ਲਾਸ਼ ਪਈ ਰਹੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਗਈ। ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਪੁਲਸ ਨੂੰ ਜਾਣਕਾਰੀ ਦਿਤੀ।

ਪੁਲਸ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਦੀ ਸ਼ਨਾਖਿਤ ਕੀਤੀ, ਪਰ ਸਫਲਤਾ ਨਹੀ ਮਿਲੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ। ਹੁਣ ਪਰਿਵਾਰ ਨੇ ਕਾਰਵਾਈ ਤੋਂ ਮਨਾ ਕਰ ਦਿਤਾ ਹੈ। ਪੁਲਸ ਦਾ ਕਹਿਣਾ ਹੈ ਕਿ ਲਾਸ਼ ਦੇ ਮਰਨ ਦਾ ਕਾਰਨ ਜਾਣਣ ਲਈ ਕਾਰਵਾਈ ਕੀਤੀ ਜਾਵੇਗੀ। 

ਦੱਸ ਦਈਏ ਕਿ ਲਾਸ਼ ਨੂੰ ਕਾਰ ਸਵਾਰ ਛੱਡ ਕੇ ਗਏ ਸੀ। ਪਰ ਅਜੇ ਕਾਰ ਸਵਾਰ ਫੜੇ ਨਹੀਂ ਗਏ, ਪੁਲਸ ਨੇ ਕਿਹਾ ਹੈ ਕਿ ਕਾਰਵਾਈ ਚੱਲ ਰਹੀ ਹੈ। 

Get the latest update about humanity, check out more about meerut, true scoop, true scoop news & dead body

Like us on Facebook or follow us on Twitter for more updates.